BJP's Rajya Sabha Strategy: Ravneet Bittu Set for Nomination; Big Role for Sunil Jakhar
Hindi
bittu-jakhar

Ravneet Singh Bittu Rajya Sabha nomination

ਭਾਜਪਾ ਦੀ ਰਾਜਸਭਾ ਰਣਨੀਤੀ ਤੇਜ਼, ਰਵਨੀਤ ਸਿੰਘ ਬਿੱਟੂ ਨੂੰ ਮੁੜ ਸੰਸਦ ਭੇਜਣ ਦੀ ਤਿਆਰੀ

BJP's Rajya Sabha Strategy Intensifies: ਸਿਆਸੀ ਗਲਿਆਰਿਆਂ ਅਤੇ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਜਨਤਾ ਪਾਰਟੀ (BJP) ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਵਾਰ ਫਿਰ ਰਾਜਸਭਾ ਭੇਜਣ ਦੀ ਤਿਆਰੀ ਵਿੱਚ ਹੈ। ਇਸ ਫ਼ੈਸਲੇ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਉਹ ਕੇਂਦਰ ਸਰਕਾਰ ਵਿੱਚ ਆਪਣੇ ਮੰਤਰੀ ਅਹੁਦੇ 'ਤੇ ਫਿਲਹਾਲ ਮਜ਼ਬੂਤੀ ਨਾਲ ਬਣੇ ਰਹਿਣਗੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੂਨ ਮਹੀਨੇ ਵਿੱਚ ਹੋਣ ਵਾਲੀਆਂ ਆਗਾਮੀ ਰਾਜਸਭਾ ਚੋਣਾਂ ਵਿੱਚ ਪਾਰਟੀ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬਿੱਟੂ ਨੂੰ ਕੇਂਦਰ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਸੰਸਦ ਦੇ ਕਿਸੇ ਵੀ ਸਦਨ (ਲੋਕ ਸਭਾ ਜਾਂ ਰਾਜਸਭਾ) ਦਾ ਮੈਂਬਰ ਬਣੇ ਰਹਿਣ ਦੀ ਮਿੱਥੀ ਸਮਾਂ-ਸੀਮਾ ਦੇ ਅੰਦਰ, ਪਾਰਟੀ ਹੁਣ ਉਨ੍ਹਾਂ ਨੂੰ ਰਾਜਸਭਾ ਰਾਹੀਂ ਸੰਸਦ ਭੇਜਣ ਦਾ ਰਸਤਾ ਸਾਫ਼ ਕਰ ਰਹੀ ਹੈ।

ਦੂਜੇ ਪਾਸੇ, ਇਸ ਪੂਰੀ ਚੋਣ ਰਣਨੀਤੀ ਦੇ ਵਿਚਕਾਰ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਲੈ ਕੇ ਵੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਆਗਾਮੀ ਰਾਜਸਭਾ ਚੋਣਾਂ ਅਤੇ ਸੰਗਠਨ ਨਾਲ ਜੁੜੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵੱਡੀ ਜ਼ਿੰਮੇਵਾਰੀ ਸੁਨੀਲ ਜਾਖੜ ਨੂੰ ਸੌਂਪਣ ਜਾ ਰਹੀ ਹੈ।


Comment As:

Comment (0)