ਡੇਰਾਬੱਸੀ ਹਲਕੇ ਵਿੱਚ ਭਾਜਪਾ ਦਾ ਚੋਣ ਪ੍ਰਚਾਰ ਤੇਜ਼, ਗੁਰਦਰਸ਼ਨ ਸੈਣੀ ਦੀ ਅਗਵਾਈ ਵਿੱਚ ਵੱਧ ਰਿਹਾ ਲੋਕਾਂ ਦਾ ਸਮਰਥਨ
ਡੇਰਾਬੱਸੀ ਹਲਕੇ ਵਿੱਚ ਭਾਜਪਾ ਦਾ ਚੋਣ ਪ੍ਰਚਾਰ ਤੇਜ਼, ਗੁਰਦਰਸ਼ਨ ਸੈਣੀ ਦੀ ਅਗਵਾਈ ਵਿੱਚ ਵੱਧ ਰਿਹਾ ਲੋਕਾਂ ਦਾ ਸਮਰਥਨ
ਪਿੰਡ ਵਾਸੀਆਂ ਵੱਲੋਂ ਗੁਰਦਰਸ਼ਨ ਸੈਣੀ ਦਾ ਗਰਮਜੋਸ਼ੀ ਨਾਲ ਸਵਾਗਤ
ਡੇਰਾਬੱਸੀ 12 ਦਸੰਬਰ ( 2025)
ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਹਲਕਾ ਡੇਰਾਬੱਸੀ ਵਿੱਚ ਭਾਜਪਾ ਵੱਲੋਂ ਚੋਣ ਪ੍ਰਚਾਰ ਲਗਾਤਾਰ ਜੋਰਾਂ 'ਤੇ ਹੈ। ਇਸ ਮੁਹਿੰਮ ਦੀ ਅਗਵਾਈ ਭਾਜਪਾ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਦੌਰਾਨ ਉਹ ਪਿੰਡ ਮੁਕੰਦਪੁਰ, ਜੋਨ ਖੇੜੀ ਗੁਜਰਾਂ ਸਮੇਤ ਕਈ ਪਿੰਡਾਂ ਵਿੱਚ ਪਹੁੰਚੇ, ਜਿੱਥੇ ਭਾਜਪਾ ਉਮੀਦਵਾਰ ਰੇਖਾ ਚੌਧਰੀ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਗਈ।
ਪਿੰਡ ਮੁਕੰਦਪੁਰ ਵਿੱਚ ਹੋਈ ਇਕ ਵੱਡੀ ਸਭਾ ਦੌਰਾਨ ਲਗਭਗ 35 ਨਵੇਂ ਮੈਂਬਰਾਂ ਨੇ ਭਾਜਪਾ ਦਾ ਹੱਥ ਫੜਿਆ। ਇਨ੍ਹਾਂ ਵਿੱਚ ਕਈ ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ।
ਇਨ੍ਹਾਂ ਵਿੱਚ ਰਿੰਕੂ ਗੁੱਜਰ, ਜਗਤਾਰ ਸਿੰਘ, ਜਸਮੇਰ ਸਿੰਘ, ਜਸਵਿੰਦਰ ਸਿੰਘ, ਰਾਹੁਲ, ਚਿੰਦਾ, ਰਾਮ ਕੁਮਾਰ, ਗਗਨਦੀਪ, ਮਨੀਸ਼ ਕੁਮਾਰ, ਜਗੀਰ ਸਿੰਘ, ਦੀਪਕ ਸਮੇਤ ਹੋਰ ਨੌਜਵਾਨ ਸ਼ਾਮਲ ਸਨ, ਜਿਨ੍ਹਾਂ ਨੇ ਗੁਰਦਰਸ਼ਨ ਸੈਣੀ ਦੀ ਰਹਿਨੁਮਾਈ ਨੂੰ ਕਦਰਦਾਨਦੇ ਹੋਏ ਭਾਜਪਾ ਦਾ ਸਮਰਥਨ ਕੀਤਾ।
ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰਦਰਸ਼ਨ ਸੈਣੀ ਨੂੰ ਵੱਡੇ ਪਿਆਰ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਸੈਣੀ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਇਲਾਕੇ ਦੇ ਅਧੂਰੇ ਅਤੇ ਰੁਕੇ ਹੋਏ ਕੰਮਾਂ ਨੂੰ ਤਰਜੀਹ ਦੇ ਕੇ ਹੱਲ ਕੀਤਾ ਜਾਵੇਗਾ।
ਗੁਰਦਰਸ਼ਨ ਸੈਣੀ ਨੇ ਕਿਹਾ ਕਿ ਜਿਹੜੀਆਂ ਭੀ ਕੇਂਦਰ ਸਰਕਾਰ ਵੱਲੋਂ ਲੋਕ ਹਿਤਾਂ ਲਈ ਸਕੀਮਾਂ ਚੱਲ ਰਹੀਆਂ ਹਨ, ਉਨ੍ਹਾਂ ਦਾ ਲਾਭ ਪਿੰਡ ਪਿੰਡ ਤੱਕ ਪਹੁੰਚਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ,
“ਲੋਕਾਂ ਦੀਆਂ ਸਮੱਸਿਆਵਾਂ ਮੇਰੇ ਲਈ ਸਭ ਤੋਂ ਪਹਿਲੀ ਤਰਜੀਹ ਹਨ। ਅਸੀਂ ਯਕੀਨੀ ਬਣਾਵਾਂਗੇ ਕਿ ਕੇਂਦਰ ਵੱਲੋਂ ਚੱਲ ਰਹੀਆਂ ਸਕੀਮਾਂ ਦਾ ਸਿੱਧਾ ਲਾਭ ਡੇਰਾਬੱਸੀ ਹਲਕੇ ਦੇ ਹਰ ਵਾਸੀ ਤੱਕ ਪਹੁੰਚੇ।
ਮੌਕੇ 'ਤੇ ਗੁਰਦਰਸ਼ਨ ਸੈਣੀ ਨੇ ਆਪਣੇ ਪਿਤਾ ਜੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ,
“ਜਦੋਂ ਮੈਂ ਛੋਟਾ ਸੀ, ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੇ ਪਿਤਾ ਜੀ ਨੇ ਡੇਰਾਬੱਸੀ ਵਿੱਚ ਸਰਕਾਰੀ ਹਸਪਤਾਲ ਬਣਵਾਇਆ ਸੀ। ਮੈਂ ਉਨ੍ਹਾਂ ਦੇ ਚਰਨਾਂ 'ਤੇ ਚੱਲਦੇ ਹੋਏ ਸਮਾਜ ਸੇਵਾ ਨੂੰ ਆਪਣਾ ਫਰਜ ਮੰਨਦਾ ਹਾਂ ਅਤੇ ਅੱਗੇ ਵੀ ਇਹ ਕੰਮ ਇਮਾਨਦਾਰੀ ਨਾਲ ਕਰਦਾ ਰਹਾਂਗਾ।”
ਸਭਾ ਦੌਰਾਨ ਪਿੰਡ ਵਾਸੀਆਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹ ਆਉਣ ਵਾਲੀਆਂ ਬਲਾਕ ਸੰਮਤੀ ਚੋਣਾਂ ਵਿੱਚ ਭਾਜਪਾ ਦੇ ਨਾਲ ਖੜ੍ਹੇ ਹਨ ਅਤੇ ਰੇਖਾ ਚੌਧਰੀ ਨੂੰ ਮਜ਼ਬੂਤੀ ਨਾਲ ਸਮਰਥਨ ਦੇਣਗੇ।