ਬਾਡੀ ਬਿਲਡਰ ਤੁਰੀ ਪਾਵਰ ਲਿਫਟਿੰਗ ਦੀ ਰਾਹ ਵੱਲ
ਬਾਡੀ ਬਿਲਡਰ ਤੁਰੀ ਪਾਵਰ ਲਿਫਟਿੰਗ ਦੀ ਰਾਹ ਵੱਲ
ਰਜਨੀਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ 'ਚ 57 ਕਿਲੋ ਸੀਨੀਅਰ ਵਰਗ ਦੇ ਪਾਵਰ ਲਿਫਟਿੰਗ ਈਵੈਂਟ 'ਚ ਸੋਨ ਤਮਗਾ ਜਿੱਤਿਆ
ਚੰਡੀਗੜ੍ਹ:
ਇਹ ਰਜਨੀਤ ਕੌਰ ਦੀ ਤਰੱਕੀ ਨੂੰ ਦਰਸਾਉਂਦਾ ਹੈ ਜਿਸ ਨੇ ਬਾਡੀਬਿਲਡਿੰਗ ਦੇ ਨਾਲ ਨਾਲ ਪਾਵਰ ਸਪੋਰਟਸ ਵਿੱਚ ਨਾਮਣਾ ਖੱਟਿਆ ਹੈ। ਮੁਹਾਲੀ ਦੀ ਰਹਿਣ ਵਾਲੀ ਪਾਵਰ ਐਥਲੀਟ, ਜੋ ਕਿ ਚੰਡੀਗੜ੍ਹ ਵਿਖੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਿੱਚ ਫੂਡ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ, ਨੇ ਬਠਿੰਡਾ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ 'ਖੇਡਣ ਵਤਨ ਪੰਜਾਬ ਦੀਆਂ' ਵਿੱਚ ਸੀਨੀਅਰ ਵਰਗ ਭਾਵ 31-40 ਸਾਲ ਦੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਪਾਵਰ ਲਿਫਟਿੰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਸਨੇ ਹਾਲ ਹੀ ਵਿੱਚ ਗੁਰਾਇਆ ਵਿਖੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਸੀਨੀਅਰ ਵਰਗ ਵਿੱਚ ਆਯੋਜਿਤ ਬੈਂਚ ਪ੍ਰੈਸ ਮੁਕਾਬਲਾ ਵੀ ਜਿੱਤਿਆ।
ਸਿਰਫ਼ ਇੰਨਾ ਹੀ ਨਹੀਂ, ਰਜਨੀਤ ਨੇ ਇੰਡੀਅਨ ਬਾਡੀ ਬਿਲਡਰਜ਼ ਫੈਡਰੇਸ਼ਨ ਵੱਲੋਂ ਮਹਿਲਾ ਬਿਕਨੀ ਵਰਗ ਤਹਿਤ ਕਰਵਾਏ ਮਿਸ ਚੰਡੀਗੜ੍ਹ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ।