Hindi
WhatsApp Image 2025-05-04 at 10

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ, ਮੌਕੇ ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰ

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ, ਮੌਕੇ ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ਼

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ, ਮੌਕੇ ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ਼

ਸਾਡਾ.ਐਮ.ਐਲ.ਏ.ਸਾਡੇ ਵਿੱਚ ਮੁਹਿੰਮ ਲਗਾਤਾਰ ਜਾਰੀ, ਆਮ ਲੋਕਾਂ ਨੂੰ ਮਿਲ ਰਹੀ ਵੱਡੀ ਰਾਹਤ

ਸ਼ਹਿਰਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਗਤੀ ਦੇਣ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਪਿੰਡਾਂ ਵਿੱਚ ਛੱਪੜਾ, ਟੋਬਿਆਂ ਦੀ ਸਫਾਈ ਦਾ ਕੰਮ ਜਲਦੀ ਮੁਕੰਮਲ ਹੋਵੇ- ਬੈਂਸ

ਪੰਜਾਬ ਵਿੱਚ ਸੰਨਤਕਾਰ ਪ੍ਰੋਜੈਕਟ ਲਗਾਉਣ ਲਈ ਰੁਚੀ ਦਿਖਾਉਣ ਲੱਗੇ- ਕੈਬਨਿਟ ਮੰਤਰੀ

ਨੰਗਲ 04  ਮਈ (2025)

ਸਾਡਾ.ਐਮ.ਐਲ.ਏ.ਸਾਡੇ ਵਿੱਚ ਮੁਹਿੰਮ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਨਿਰੰਤਰ ਜਾਰੀ ਹੈ। ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋ ਲਗਾਏ ਜਾ ਰਹੇ ਵਿਸੇਸ਼ ਕੈਂਪ ਵਿਚ ਇਲਾਕੇ ਦੇ ਵੱਡੀ ਗਿਣਤੀ ਲੋਕ ਆਪਣੀਆਂ ਸਮੱਸਿਆਵਾ/ਮੁਸ਼ਕਿਲਾਂ ਲੈ ਕੇ ਪਹੁੰਚਦੇ ਹਨ, ਕੈਬਨਿਟ ਮੰਤਰੀ ਵੱਲੋਂ ਮੌਕੇ ਤੇ ਅਧਿਕਾਰੀਆਂ ਨੂੰ ਮੁਸ਼ਕਿਲਾ ਹੱਲ ਕਰਨ ਦੇ ਨਿਰਦੇਸ਼ ਦੇ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ ਜਾ ਰਹੀ ਹੈ। ਨੰਗਲ 2ਆਰਬੀਆਰ ਵਿੱਚ ਲੱਗੇ ਕੈਂਪ ਵਿੱਚ ਪਹੁੰਚੇ ਲੋਕਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।

     ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਦੀ ਰਫਤਾਰ ਨੂੰ ਗਤੀ ਦੇ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ, ਪੰਜਾਬ ਵਿੱਚ ਹੁਣ ਸੰਨਤਕਾਰ ਆਪਣੀਆਂ ਉਦਯੋਗਿਕ ਇਕਾਇਆ ਸਥਾਪਿਤ ਕਰਨ ਲਈ ਰੁਚੀ ਵਿਖਾ ਰਹੇ ਹਨ। ਉਨ੍ਹਾਂ ਦੇ ਹਲਕੇ ਵਿੱਚ ਵੀ ਸੰਨਤਕਾਰਾਂ ਵੱਲੋਂ ਆਪਣੇ ਪ੍ਰੋਜੈਕਟ ਲਗਾਉਣ ਲਈ ਢੁਕਵੀ ਥਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨਾਲ ਸੈਂਕੜੇ ਨੌਜਵਾਂਨਾਂ ਨੂੰ ਰੁਜਗਾਰ ਦੇ ਅਵਸਰ ਮਿਲਣਗੇ। ਅਸੀ ਅਜਿਹੀਆਂ ਉਦਯੋਗਿਕ ਇਕਾਇਆਂ ਜੋ ਆਮ ਲੋਕਾਂ ਨੂੰ ਰੁਜਗਾਰ ਦੇ ਅਵਸਰ ਪ੍ਰਦਾਨ ਕਰਨ ਨੂੰ ਸਥਾਪਿਤ ਕਰਵਾਉਣ ਲਈ ਸੰਨਤਕਾਰਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ। ਪੰਜਾਬ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।

       ਸ.ਬੈਂਸ ਨੇ ਹੋਰ ਦੱਸਿਆ ਕਿ ਪਿੰਡਾਂ ਵਿੱਚ ਛੱਪੜਾ ਤੇ ਢੋਬਿਆਂ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਸਾਡੀ ਸਰਕਾਰ ਨੇ ਇਸ ਕੰਮ ਨੂੰ ਤਰਜੀਹ ਤੇ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਲੋਕ ਜਿਹੜੀਆਂ ਸਮੱਸਿਆਵਾਂ ਲੈ ਕੇ ਆਉਦੇ ਹਨ, ਉਨ੍ਹਾਂ ਦਾ ਢੁਕਵਾ ਹੱਲ ਕੀਤਾ ਜਾ ਰਿਹਾ ਹੈ। ਬਰਸਾਤਾ ਦਾ ਮੌਸਮ ਆ ਰਿਹਾ ਹੈ, ਅਸੀ ਲਗਾਤਾਰ ਸਥਿਤੀ ਤੇ ਨਜ਼ਰ ਰੱਖ ਰਹੇ ਹਾਂ, ਜਿਲ੍ਹਾ ਪ੍ਰਸਾਸ਼ਨ ਨੂੰ ਹੜ੍ਹਾਂ ਦੀ ਰੋਕਥਾਮ ਅਤੇ ਫਲੱਡੀ ਸੀਜ਼ਨ ਤੋ ਪਹਿਲਾ ਲੋੜੀਦੇ ਢੁਕਵੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਆਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ। ਸ.ਬੈਂਸ ਨੇ ਇਸ ਮੌਕੇ ਪਿੰਡਾਂ/ਸ਼ਹਿਰਾ ਤੋ ਆਏ ਲੋਕਾਂ ਦੀ ਹਲੀਮੀ ਨਾਲ ਗੱਲ ਸੁਣ ਕੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਬਿਨਾਂ ਕਿਸੇ ਪੱਖਖਾਤ ਤੋਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਅਧਿਕਾਰੀ ਲੋਕਾਂ ਦੇ ਮਸਲੇ ਹੱਲ ਕਰਨ ਲਈ ਜ਼ਮੀਨੀ ਪੱਧਰ ਤੇ ਪਹੁੰਚਣ ਅਤੇ ਖੁੱਦ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਇਨਸਾਫ ਦੇਣ।

    ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਲਗਾਤਾਰ ਜਾਰੀ ਹੈ, ਹੁਣ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਲੇਜ ਡਿਫੈਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਹਰ ਪਿੰਡ/ਸ਼ਹਿਰ ਵਿੱਚ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਦੀ ਮੁਹਿੰਮ ਚੱਲ ਰਹੀ ਹੈ। ਆਮ ਲੋਕ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਸ.ਬੈਂਸ ਨੇ ਦੱਸਿਆ ਕਿ ਆਮ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀ 2022 ਦੀਆਂ ਚੋਣਾਂ ਵਿਚ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਪੂਰੇ ਕਰ ਰਹੇ ਹਾਂ ਤੇ ਹਰ ਕੋਈ ਕਿਸੇ ਵੀ ਸਮੇਂ ਆ ਕੇ ਆਪਣੀ ਸਮੱਸਿਆਂ ਹੱਲ ਕਰਵਾ ਸਕਦਾ ਹੈ।

     ਇਸ ਮੌਕੇ ਕੁਲਵੀਰ ਸਿੰਘ ਡੀ.ਐਸ.ਪੀ, ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਹਰਦੀਪ ਸਿੰਘ ਬੈਂਸ, ਪੱਮੂ ਢਿੱਲੋਂ, ਮੁਕੇਸ਼ ਕੁਮਾਰ ਸਰਪੰਚ, ਸੁਮਿਤ ਤਲਵਾੜਾ, ਜੈਲਦਾਰ ਹੰਬੇਵਾਲ, ਬੀਰਬਲ, ਮਦਨ ਲਾਲ, ਸੁਰੇਸ਼ ਕੁਮਾਰ, ਸੁਭਾਸ਼ ਕੁਮਾਰ ਪਲਾਸੀ, ਜਸਪਾਲ ਸਿੰਘ ਢਾਹੇ ਸਰਪੰਚ, ਜਸਵਿੰਦਰ ਸਿੰਘ ਸਰਪੰਚ ਅਮਿਤ ਬਰਾਰੀ, ਦੀਪਕ ਅਬਰੋਲ, ਦੀਪੂ ਬਾਸ, ਚਮਨ ਲਾਲ ਸੈਣੀ, ਸੁੱਚਾ ਸਿੰਘ, ਗੁਰਜਿੰਦਰ ਸਿੰਘ ਸ਼ੋਕਰ, ਨਰਿੰਦਰ ਸਿੰਘ ਨਿੰਦੀ, ਗੁਰਬਖਸ਼ ਮਹਿਲਵਾ, ਦਿਲਬਾਗ ਸਿੰਘ, ਦਲਜੀਤ ਸਿੰਘ, ਨਿਤਿਨ ਸ਼ਰਮਾ, ਅੰਕੁਸ਼ ਕੁਮਾਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।


Comment As:

Comment (0)