Hindi
WhatsApp Image 2025-08-30 at 6

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ. ਲਾਲਜੀਤ ਸਿੰਘ ਭੁੱਲਰ ਅਤੇ ਸ੍ਰੀ ਹਰਭਜਨ ਸਿੰਘ ਈਟੀਓ ਨੇ ਵਰਦੇ ਮੀਂਹ ਵਿੱਚ ਹਰੀਕੇ ਹ

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ. ਲਾਲਜੀਤ ਸਿੰਘ ਭੁੱਲਰ ਅਤੇ ਸ੍ਰੀ ਹਰਭਜਨ ਸਿੰਘ ਈਟੀਓ ਨੇ ਵਰਦੇ ਮੀਂਹ ਵਿੱਚ ਹਰੀਕੇ ਹਥਾੜ ਖੇਤਰ ਅਤੇ ਪਿੰਡ ਮਰੜ ਦਾ ਕੀਤਾ ਦੌਰਾ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ. ਲਾਲਜੀਤ ਸਿੰਘ ਭੁੱਲਰ ਅਤੇ ਸ੍ਰੀ ਹਰਭਜਨ ਸਿੰਘ ਈਟੀਓ ਨੇ ਵਰਦੇ ਮੀਂਹ ਵਿੱਚ ਹਰੀਕੇ ਹਥਾੜ ਖੇਤਰ ਅਤੇ ਪਿੰਡ ਮਰੜ ਦਾ ਕੀਤਾ ਦੌਰਾ

ਹਰੀਕੇ ਪੱਤਣ, (ਤਰਨ ਤਾਰਨ) 30 ਅਗਸਤ:

ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਵਿੱਚ ਭਾਰੀ ਨੁਕਸਾਨ ਹੋਇਆ ਹੈ।

ਇਸ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਅਤੇ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਹਰੀਕੇ ਹਥਾੜ ਖੇਤਰ ਵਿੱਚ ਪੁੱਜੇ।

ਵਰਦੇ ਮੀਂਹ ਵਿੱਚ ਕੈਬਨਿਟ ਮੰਤਰੀਆਂ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਤੇ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।

ਇਸ ਉਪਰੰਤ ਕੈਬਨਿਟ ਮੰਤਰੀ ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਸਥਿਤ ਪਿੰਡ ਮਰੜ ਵਿਖੇ ਪੁੱਜੇ ਜਿਥੇ ਬੀਤੀ ਰਾਤ ਦਰਿਆ ਬਿਆਸ ਦੇ ਤੇਜ਼ ਵਹਾਅ ਕਾਰਨ ਵੱਡੀ ਢਾਹ ਲੱਗ ਗਈ ਅਤੇ ਪਿੰਡ ਮਰੜ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਸੀ।

ਇਸ ਮੌਕੇ ਕੈਬਨਿਟ ਮੰਤਰੀਆਂ ਨੇ ਪਿੰਡ ਮਰੜ ਵਿਖੇ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਵਿੱਚ ਖੁਦ ਵੀ ਮਿੱਟੀ ਦੀਆਂ ਬੋਰੀਆਂ ਸੁੱਟ ਕੇ ਆਪਣਾ ਯੋਗਦਾਨ ਪਾਇਆ।

ਇਸ ਮੌਕੇ ਪਿੰਡ ਮਰੜ ਦਾ ਕਿਸਾਨ ਨਿਸ਼ਾਨ ਸਿੰਘ, ਜਿਸ ਦੀ ਜ਼ਮੀਨ ਦਰਿਆ ਰੋੜ ਕੇ ਲੈ ਗਿਆ ਨੂੰ ਜਦ ਕੈਬਨਿਟ ਮੰਤਰੀ ਮਿਲੇ ਤਾਂ ਉਹ ਭਾਵੁਕ ਹੋ ਗਿਆ ਕਿ ਮੇਰੀ ਤਾਂ ਥੋੜੀ ਜਿਹੀ ਜ਼ਮੀਨ ਸੀ, ਉਹ ਵੀ ਦਰਿਆ ਦਾ ਪਾਣੀ ਵਹਾਅ ਕੇ ਲੈ ਗਿਆ ਨੂੰ ਮੰਤਰੀਆਂ ਨੇ ਹੋਂਸਲਾ ਦਿੱਤਾ ਕਿ ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ੍ਰੀ ਲਾਲਜੀਤ ਭੁੱਲਰ ਅਤੇ ਸ੍ਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜਿੰਨੇ ਮੀਹ ਇਸ ਵਾਰੀ ਪਏ ਨੇ, ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ,  ਜਿੱਥੇ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ, ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਰਕੇ ਲੈਂਡ ਸਲਾਈਡਸ ਹੋ ਰਹੀਆਂ ਨੇ ਅਤੇ ਬੱਦਲ ਫਟ ਰਹੇ ਨੇ, ਉਹਦੇ ਕਰਕੇ ਵੀ ਪਾਣੀ ਪੰਜਾਬ ਦੇ ਵਿੱਚ ਆ ਰਿਹਾ ਹੈ।

ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹਾਲਾਤ ਗੰਭੀਰ ਬਣੇ ਹੋਏ ਹਨ, ਪਰ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਸਾਰੀ ਕੈਬਨਿਟ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।

ਉਹਨਾਂ ਕਿਹਾ ਕਿ ਭਾਵੇਂ ਹਾਲਾਤ ਗੰਭੀਰ ਬਣੇ ਹੋਏ ਨੇ, ਪਰ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ।

ਉਹਨਾਂ ਕਿਹਾ ਕਿ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਉਹਦਾ ਬਣਦਾ ਮੁਆਵਜਾ ਵੀ ਦਿੱਤਾ ਜਾਵੇਗਾ।

ਇਸ ਮੌਕੇ ਐਸ ਡੀ ਐਮ ਪੱਟੀ ਪ੍ਰੀਤਇੰਦਰ ਸਿੰਘ, ਡੀਐਸਪੀ ਕਮਲਜੀਤ ਸਿੰਘ ਔਲਖ, ਡੀਐਸਪੀ ਪੱਟੀ ਲਵਕੇਸ਼, ਐਸਐਚਓ ਹਰੀਕੇ ਹਰਪ੍ਰੀਤ ਸਿੰਘ, ਚੇਅਰਮੈਨ ਦਿਲਬਾਗ ਸਿੰਘ ਸੰਧੂ, ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਮਰੜ, ਨਿਸ਼ਾਨ ਸਿੰਘ ਬੁੱਟਰ, ਦਿਲਬਾਗ ਸਿੰਘ ਮਰੜ ਆਦਿ ਹਾਜ਼ਰ ਸਨ।


Comment As:

Comment (0)