Hindi
WhatsApp Image 2023-12-25 at 16

ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕ੍ਰਿਸਮਸ ਦਿਹਾੜੇ ਦੇ ਸਮਾਗਮ ਵਿਚ ਕੀਤੀ ਸਿ਼ਰਕਤ

ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕ੍ਰਿਸਮਸ ਦਿਹਾੜੇ ਦੇ ਸਮਾਗਮ ਵਿਚ ਕੀਤੀ ਸਿ਼ਰਕਤ

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ

ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕ੍ਰਿਸਮਸ ਦਿਹਾੜੇ ਦੇ ਸਮਾਗਮ ਵਿਚ ਕੀਤੀ ਸਿ਼ਰਕਤ

ਅਬੋਹਰ, ਫਾਜਿ਼ਲਕਾ, 25 ਦਸੰਬਰ

ਅੱਜ ਕ੍ਰਿਸਮਸ ਦਾ ਦਿਹਾੜਾ ਪਿੰਡ ਕੁੰਡਲ ਵਿਖੇ ਮਸ਼ੀਹ ਭਾਈਚਾਰੇ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਵੀ ਸ਼ਰਧਾ ਸਹਿਤ ਇਸ ਸਮਾਗਮ ਵਿਚ ਸਿ਼ਰਕਤ ਕੀਤੀ। ਉਨ੍ਹਾਂ ਨੇ ਮਸੀਹੀ ਭਾਈਚਾਰੇ ਨੂੰ ਇਸ ਮੌਕੇ ਸੁਭਕਾਨਾਵਾਂ ਦਿੱਤੀਆਂ ਅਤੇ ਕਿਹਾ ਕਿ ਪ੍ਰਭੁ ਯਸੂ ਮਸੀਹ ਦਾ ਜੀਵਨ ਸਾਡੇ ਲਈ ਪ੍ਰੇਰਣਾ ਸ਼ੋ੍ਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਮੁਲਕ ਦੀ ਇਹੀ ਖੁਬਸੁਰਤੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਆਪਣੇ ਤਿੱਥ ਤਿਓਹਾਰ ਮਿਲ ਜੁਲ ਕੇ ਮਨਾਉਂਦੇ ਹਨ ਅਤੇ ਇਕ ਦੁਜੇ ਦੀਆਂ ਖੁਸ਼ੀਆਂ ਗਮੀਆਂ ਵਿਚ ਸਿ਼ਰਕਤ ਕਰਦੇ ਹਨ।

ਇਸ ਮੌਕੇ ਵੱਡੀ ਗਿਣਤੀ ਵਿਚ ਮਸੀਹੀ ਭਾਈਚਾਰੇ ਦੇ ਲੋਕ ਹਾਜਰ ਸਨ ਜਿੰਨ੍ਹਾਂ ਨੇ ਆਪਣੇ ਧਾਰਮਿਕ ਰੀਤੀ ਰਵਾਜਾਂ ਅਨੁਸਾਰ ਇਹ ਦਿਨ ਮਨਾਇਆ। ਇਸ ਮੌਕੇ ਪਿੰਡ ਦੇ ਸਰਪੰਚ ਮਿੰਕੂ, ਮਨੋਜ ਲੋਈ ਅਤੇ ਆਮ ਆਦਮੀ ਪਾਰਟੀ ਦੀ ਸਮੂਚੀ ਲੀਡਰਸਿ਼ਪ ਹਾਜਰ ਸੀ।


Comment As:

Comment (0)