ਸਰਬ ਧਰਮ ਸ਼ੋਕ ਸੰਮੇਲਨ ਤਹਿਤ ਕਾਂਗਰਸੀ ਆਗੂਆਂ ਨੇ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
ਸਰਬ ਧਰਮ ਸ਼ੋਕ ਸੰਮੇਲਨ ਤਹਿਤ ਕਾਂਗਰਸੀ ਆਗੂਆਂ ਨੇ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
ਡਾ: ਮਨਮੋਹਨ ਸਿੱਖਿਆ ਦੇ ਚਾਨੰਨ ਮੁਨਾਰਾ ਸਨ - ਐਮ.ਪੀ ਔਜਲਾ
ਅੰਮ੍ਰਿਤਸਰ। ਅੱਜ ਜ਼ਿਲ੍ਹਾ ਕਾਂਗਰਸ ਦੀ ਤਰਫ਼ੋਂ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਮਰਹੂਮ ਡਾ: ਮਨਮੋਹਨ ਸਿੰਘ ਨੂੰ ਸਮਰਪਿਤ ਸਰਬ ਧਰਮ ਸ਼ੋਕ ਸੰਮੇਲਨ ਕਰਵਾਇਆ ਗਿਆ | ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਨੇ ਸ਼ਿਰਕਤ ਕੀਤੀ ਅਤੇ ਮਰਹੂਮ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਾਂਗਰਸ ਦੇ ਦਿਹਾਤੀ ਦਫ਼ਤਰ ਵਿਖੇ ਕਰਵਾਏ ਸਮਾਗਮ ਵਿਚ ਚਾਰੇ ਧਰਮਾਂ ਦੇ ਆਗੂਆਂ ਨੇ ਆ ਕੇ ਡਾ: ਮਨਮੋਹਨ ਸਿੰਘ ਲਈ ਅਰਦਾਸ ਕੀਤੀ | ਇਸ ਮੌਕੇ ਇਸਲਾਮਿਕ ਭਾਈਚਾਰੇ ਤੋਂ ਅਬਦੁਲ ਨੂਰ, ਮਜਲਸ ਇਹਰਾਕ ਇਸਲਾਮ ਦੇ ਮੁਖੀ, ਈਸਾਈ ਭਾਈਚਾਰੇ ਤੋਂ ਰੈਂਟ ਫਾਦਰ ਸਤਪਾਲ ਜੀ, ਹਿੰਦੂ ਭਾਈਚਾਰੇ ਤੋਂ ਪੰਡਿਤ ਜਤਿੰਦਰ ਸਵਾਮੀ ਜੀ ਅਤੇ ਸਿੱਖ ਭਾਈਚਾਰੇ ਤੋਂ ਭਾਈ ਰਣਦੀਪ ਸਿੰਘ ਜੀ ਨੇ ਅਰਦਾਸ ਕੀਤੀ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਲਕਾ ਮਜੀਠਾ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਨਿਭਾਈ। ਜ਼ਿਲ੍ਹਾ ਕਾਂਗਰਸ ਨੇ ਜਿੱਥੇ ਇਕੱਠੇ ਹੋ ਕੇ ਡਾ: ਮਨਮੋਹਨ ਸਿੰਘ ਨੂੰ ਯਾਦ ਕੀਤਾ, ਉੱਥੇ ਹੀ ਉਨ੍ਹਾਂ ਨੂੰ ਅੱਖਾਂ 'ਚ ਹੰਝੂ ਵਹਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ, ਸੁਖਵਿੰਦਰ ਸਿੰਘ ਸੁਖਸਰਕਾਰੀਆ, ਸੁਨੀਲ ਦੱਤੀ, ਜੁਗਲ ਕਿਸ਼ੋਰ ਸ਼ਰਮਾ, ਅਸ਼ਵਨੀ ਪੱਪੂ, ਦਿਨੇਸ਼ ਬੱਸੀ, ਡਾ: ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਰਾਜਕੰਵਲ ਪ੍ਰੀਤ ਪਾਲ ਸਿੰਘ ਲੱਕੀ, ਵਿਕਾਸ ਸੋਨੀ, ਤਰਸੇਮ ਸਿੰਘ ਡੀ.ਸੀ, ਗੁਰਮੀਤ ਸਿੰਘ ਭੀਲੋਵਾਲ, ਨਵਦੀਪ ਸਿੰਘ ਮਜੀਠਾ, ਨਵਤੇਜਪਾਲ ਸਿੰਘ ਸਮੇਤ ਸਾਰੇ ਕੌਂਸਲਰ ਹਾਜ਼ਰ ਸਨ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਿੱਜੀ ਕਾਰਨਾਂ ਕਰਕੇ ਬਾਹਰ ਹੋਣ ਦੇ ਬਾਵਜੂਦ ਉੱਥੇ ਹੀ ਡਾਕਟਰ ਮਨਮੋਹਨ ਸਿੰਘ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਡਾ: ਮਨਮੋਹਨ ਸਿੰਘ ਸਿੱਖਿਆ ਦੇ ਪ੍ਰਤੀਕ ਸਨ। ਸਾਨੂੰ ਆਪਣੇ ਬੱਚਿਆਂ ਨੂੰ ਉਹਨਾੰ ਦੇ ਜੀਵਨ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਸਮਝ ਸਕਣ ਕਿ ਸਿੱਖਿਆ ਦੀ ਮਹੱਤਤਾ ਮਨੁੱਖ ਨੂੰ ਕਈ ਗੁਣਾ ਬਿਹਤਰ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਡਾ: ਮਨਮੋਹਨ ਸਿੰਘ ਵਰਗੇ ਬਣਨ ਦੀ ਪ੍ਰੇਰਨਾ ਦੇਣ ਅਤੇ ਉਨ੍ਹਾਂ ਦੇ ਜੀਵਨ ਬਾਰੇ ਦੱਸਣ ਤਾਂ ਜੋ ਉਨ੍ਹਾਂ ਦੇ ਮਨਾਂ ਵਿੱਚ ਪ੍ਰੇਰਨਾ ਪੈਦਾ ਹੋਵੇ ਅਤੇ ਉਹ ਜਾਣ ਸਕਣ ਕਿ ਦੇਸ਼ ਨੂੰ10 ਸਾਲਾਂ ਤੱਕ ਤੇਜੀ ਨਾਲ ਵਿਕਾਸ ਦੇ ਰਾਹ 'ਤੇ ਚਲਾਊਣ ਵਾਲੇ ਪ੍ਰਧਾਨ ਮੰਤਰੀ ਕਿੰਨੇ ਮਜ਼ਬੂਤ ਅਤੇ ਸਮਰੱਥ ਸੀ। ਕਾਂਗਰਸ ਦਿਹਾਤੀ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਜੀ ਵੀ ਨਿੱਜੀ ਕਾਰਨਾਂ ਕਰਕੇ ਬਾਹਰ ਸਨ, ਇਸ ਲਈ ਉਹਨਾਂ ਨੇ ਵੀ ਡਾ: ਮਨਮੋਹਨ ਸਿੰਘ ਲਈ ਸ਼ੋਕ ਸੰਦੇਸ਼ ਭੇਜਿਆ।