ਪਟਿਆਲਾ ਵਿਰਾਸਤੀ ਮੇਲਾ-2023: ਸ਼ੀਸ਼ ਮਹਿਲ 'ਚ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਹੋਇਆ ਸਮਾਪਤ
Hindi
Patiala Heritage Fair-2023

Patiala Heritage Fair-2023

ਪਟਿਆਲਾ ਵਿਰਾਸਤੀ ਮੇਲਾ-2023: ਸ਼ੀਸ਼ ਮਹਿਲ 'ਚ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਹੋਇਆ ਸਮਾਪਤ

-ਕਰਾਫ਼ਟ ਮੇਲਾ-ਰੰਗਲਾ ਪੰਜਾਬ ਦੀ ਸਮਾਪਤੀ ਮੌਕੇ ਪੁੱਜੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ
-ਭਗਵੰਤ ਮਾਨ ਸਰਕਾਰ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਵਚਨਬੱਧ-ਅਮਨ ਅਰੋੜਾ
-ਵਿਧਾਇਕ ਅਜੀਤਪਾਲ ਕੋਹਲੀ ਤੇ ਦੇਵ ਮਾਨ, ਆਈ.ਜੀ. ਛੀਨਾ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਕੀਤੀ ਸ਼ਿਰਕਤ
-ਗਾਇਕ ਮਾਸਟਰ ਸਲੀਮ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਕੀਤਾ ਮੰਨੋਰੰਜਨ

ਪਟਿਆਲਾ, 5 ਮਾਰਚ: Patiala Heritage Fair-2023: ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਇੱਥੇ ਵਿਰਾਸਤੀ ਸ਼ੀਸ਼ ਮਹਿਲ ਵਿਖੇ ਕਰਵਾਇਆ ਗਿਆ 9 ਦਿਨਾਂ ਕਰਾਫ਼ਟ ਮੇਲਾ-ਰੰਗਲਾ ਪੰਜਾਬ 2023 ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਸਮਾਪਤ ਹੋ ਗਿਆ। ਕਰਾਫ਼ਟ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਪੰਜਾਬ ਦੇਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂਦੇ ਮੰਤਰੀ ਸ੍ਰੀ ਅਮਨ ਅਰੋੜਾਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ। ਇਸ ਵਾਰ ਕਰਾਫ਼ਟ ਮੇਲੇ 'ਚ ਦਰਸ਼ਕਾਂ ਦੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।

ਇਸ ਮੌਕੇ ਨਵੀਂ ਤੇ ਨਵਿਆਉਣਯੋਗ ਊਰਜਾ ਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਦੇ ਸੰਕਲਪ ਤਹਿਤ ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਵਚਨਬੱਧ ਹੈ ਤੇ ਸੂਬੇ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਉਚੇਚੇ ਕਦਮ ਉਠਾ ਰਹੀ ਹੈ। ਅਮਨ ਅਰੋੜਾ ਨੇ ਪਟਿਆਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਟਿਆਲਾ ਵਿਰਾਸਤੀ ਮੇਲਾ ਤੇ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਇੱਕ ਅਮਿਟ ਯਾਦਗਾਰ ਬਣੇਗਾ।

ਪੰਜਾਬੀ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਨੇ ਆਪਣੇ ਵੱਖ-ਵੱਖ ਪ੍ਰਸਿੱਧ ਗੀਤ ਗਾ ਕੇ ਮਾਸਟਰ ਸਲੀਮ ਦੀ ਪੇਸ਼ਕਾਰੀ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਮੁੱਖ ਮੰਤਰੀ ਦੇ ਭੈਣ ਬੀਬਾ ਮਨਪ੍ਰੀਤ ਕੌਰ, ਕੈਬਨਿਟ ਮੰਤਰੀ ਦੇ ਪਤਨੀ ਸਬੀਨਾ ਅਰੋੜਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਬਲਤੇਜ ਪੰਨੂ ਦੇ ਪਤਨੀ ਰਣਜੀਤਾ ਪੰਨੂ, ਨੀਨਾ ਛੀਨਾ, ਪ੍ਰੀਤੀ ਮਲਹੋਤਰਾ ਅਤੇ ਹੋਰ ਸ਼ਖ਼ਸੀਅਤਾਂ ਪੁੱਜੀਆਂ।

ਏ.ਡੀ.ਸੀ. ਤੇ ਨੋਡਲ ਅਫ਼ਸਰ ਈਸ਼ਾ ਸਿੰਘਲ ਨੇ ਦੱਸਿਆ ਕਿ ਇਸ ਵਾਰ ਇਸ ਕਰਾਫ਼ਟ ਮੇਲੇ ਦਾ ਆਨੰਦ ਮਾਣਨ ਪੁੱਜੇ ਪਟਿਆਲਵੀਆਂ ਸਮੇਤ ਦੂਜੇ ਸ਼ਹਿਰਾਂ ਤੋਂ ਪੁੱਜੇ ਦਰਸ਼ਕਾਂ ਦੀ ਭਰਵੀਂ ਆਮਦ ਨੇ ਰਿਕਾਰਡ ਤੋੜ ਦਿੱਤੇ ਹਨ ਤੇ ਟਿਕਟਾਂ ਦੀ ਵਿਕਰੀ ਦੇ ਅੰਦਾਜੇ ਮੁਤਾਬਕ ਸਵਾ ਦੋ ਲੱਖ ਦੇ ਕਰੀਬ ਦਰਸ਼ਕਾਂ ਨੇ ਸ਼ੀਸ਼ ਮਹਿਲ 'ਚ ਮੇਲੇ ਦਾ ਆਨੰਦ ਲਿਆ। ਜਦੋਂਕਿ ਇਸ ਮੇਲੇ ਦੌਰਾਨ ਵੱਖ-ਵੱਖ ਸਟਾਲਾਂ 'ਤੇ 2.50 ਕਰੋੜ ਰੁਪਏ ਦੀ ਰਿਕਾਰਡ ਸੇਲ ਦਰਜ ਕੀਤੀ ਗਈ ਹੈ। ਇੱਥੇ 110 ਸਟਾਲਾਂ ਸਮੇਤ 40 ਓਪਨ ਸਟਾਲਾਂ ਲੱਗੀਆਂ ਸਨ, ਇਨ੍ਹਾਂ ਵਿੱਚੋਂ ਸਟਾਲਾਂ 'ਚੋਂ ਦਿੱਲੀ ਤੋਂ ਹੈਂਡਪੈਚ ਵਰਕ 'ਚ ਸ਼ਰਵਾਨ ਨੇ 6.50 ਲੱਖ ਦੀ ਸੇਲ ਦਰਜ ਕੀਤੀ ਗਈ ਜਦਕਿ ਓਪਨ ਸਟਾਲਾਂ 'ਚ ਕਾਰਪੈਟ ਵਾਲੇ ਮੁਹੰਮਦ ਆਲਮ ਨੇ 11.50 ਲੱਖ ਰੁਪਏ ਦੀ ਸੇਲ ਦਰਜ ਕੀਤੀ ਗਈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਰੰਗਲਾ ਪੰਜਾਬ ਸੰਕਲਪ ਹੇਠ ਸੰਪੰਨ ਹੋਏ ਪਟਿਆਲਾ ਹੈਰੀਟੇਜ ਫੈਸਟੀਵਲ ਬਾਰੇ ਜਾਣਕਾਰੀ ਦਿੱਤੀ। ਸਾਕਸ਼ੀ ਸਾਹਨੀ ਨੇ ਕਰੀਬ ਤਿੰਨ ਮਹੀਨਿਆਂ ਤੋਂ ਵਿਰਾਸਤੀ ਮੇਲਾ ਕਰਵਾ ਰਹੇ ਨੋਡਲ ਅਫ਼ਸਰਾਂ ਤੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਏ.ਡੀ.ਸੀ. ਗੌਤਮ ਜੈਨ, ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਚਰਨਜੀਤ ਸਿੰਘ ਤੇ ਡਾ. ਸੰਜੀਵ ਕੁਮਾਰ, ਏ.ਈ.ਟੀ.ਸੀ. ਕੰਨੂ ਗਰਗ, ਡੀ.ਐਸ.ਪੀ. ਸੰਜੀਵ ਸਿੰਗਲਾ ਸਮੇਤ ਵੱਡੀ ਗਿਣਤੀ ਦਰਸ਼ਕ ਅਤੇ ਹੋਰ ਪਤਵੰਤੇ ਮੌਜੂਦ ਸਨ।

ਇਸ ਨੂੰ ਪੜ੍ਹੋ:

ਹਰਭਜਨ ਸਿੰਘ ਈ ਟੀ ਓ ਵੱਲੋਂ ਸ਼ਹਿਰ ਵਿਚ ਬਿਜਲੀ ਦੇ ਕਈ ਕੰਮਾਂ ਦੀ ਸ਼ੁਰੂਆਤ

ਭਾਜਪਾ, ਕਾਂਗਰਸ, ਜੇਡੀਐਸ ਸਭ ਚੋਰ ਹਨ, ਇਹਨਾਂ ਨੂੰ ਬਾਹਰ ਕੱਢੋ - ਭਗਵੰਤ ਮਾਨ

ਭਾਜਪਾ ਦੱਸੇ ਕਿ ਉਹ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਵਾਅਦੇ ਤੋਂ ਕਿਉਂ ਭੱਜੀ: ਹਰਸਿਮਰਤ ਕੌਰ ਬਾਦਲ


Comment As:

Comment (0)