Hindi
WhatsApp Image 2025-04-22 at 6

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਆਰਮੀ ਭਰਤੀ ਰੈਲੀ-2025 ਲਈ ਲਿਖਤੀ ਪੇਪਰ ਦੀ ਮੁਫਤ ਕੋਚਿੰਗ ਸ਼ੁਰੂ

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਆਰਮੀ ਭਰਤੀ ਰੈਲੀ-2025 ਲਈ ਲਿਖਤੀ ਪੇਪਰ ਦੀ ਮੁਫਤ ਕੋਚਿੰਗ ਸ਼ੁਰੂ – ਡਿਪਟੀ ਕਮਿਸ਼ਨਰ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਤਰਨ ਤਾਰਨ

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਆਰਮੀ ਭਰਤੀ ਰੈਲੀ-2025 ਲਈ ਲਿਖਤੀ ਪੇਪਰ ਦੀ ਮੁਫਤ ਕੋਚਿੰਗ ਸ਼ੁਰੂ – ਡਿਪਟੀ ਕਮਿਸ਼ਨਰ

ਤਰਨ ਤਾਰਨ, 27 ਮਈ

ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲਆਈ.ਏ.ਐਸਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹੇ ਦੇ ਨੌਜ਼ਵਾਨਾਂ ਨੂੰ ਕਿਹਾ ਗਿਆ ਹੈਕਿ ਜਿਨ੍ਹਾ ਪ੍ਰਾਰਥੀਆਂ  ਨੇ ਆਰਮੀ ਭਰਤੀ ਰੈਲੀ - 2025 ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈਉਹਨਾ ਦਾ  ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ ਹੈ। ਜਿਲ੍ਹਾ ਤਰਨ ਤਾਰਨ ਦੇ  ਜੋ ਪ੍ਰਾਰਥੀ ਇਸ ਭਰਤੀ ਦੇ ਲਿਖਤੀ ਟੈਸਟ ਦੀ ਮੁਫਤ ਕੋਚਿੰਗ ਦੇ ਚਾਹਵਾਨ ਹਨਉਹ ਆਪਣਾ ਨਾਮ ਇਸ ਲਿੰਕ https://tinyurl.com/army2025 ਤੇ ਦਰਜ ਕਰਵਾ ਸਕਦੇ ਹਨ ਜਿਲ੍ਹਾ ਪ੍ਰਸ਼ਾਸਨਜਿਲ੍ਹਾ ਰੋਜਗਾਰ ਬਿਉਰੋ ਅਤੇ ਜਿਲ੍ਹਾ ਸਿੱਖਿਆ ਦਫਤਰ ਦੇ ਸਹਿਯੋਗ ਨਾਲ ਆਰਮੀ ਦੀ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਮੁਫਤ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਸ਼੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰਤਰਨ ਤਾਰਨ  ਵੱਲੋਂ ਜਾਣਕਾਰੀ ਦਿੰਦੇ ਹੋਏ  ਕਿਹਾ ਗਿਆ ਕਿ ਤਰਨ ਤਾਰਨ ਦੇ ਨੌਜਵਾਨਾਂ ਵਲੋਂ ਹਮੇਸ਼ਾ ਆਰਮੀ ਭਰਤੀ ਵਿੱਚ ਵੱਧ ਚੜ ਕੇ ਭਾਗ ਲਿਆ ਗਿਆ ਹੈਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਜਿਨ੍ਹਾ ਨੇ ਆਰਮੀ ਦੀ ਭਰਤੀ ਲਈ ਅਪਲਾਈ ਕੀਤਾ ਹੈਉਹ ਨੋਜਵਾਨ  ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋਤਰਨ ਤਾਰਨ ਦੇ ਹੈਲਪ ਲਾਈਨ ਨੰਬਰ 77173-97013  ਜਾਂ ਸੀ-ਪਾਈਟ ਕੈਂਪ ਪੱਟੀ ਦੇ ਹੈਲਪ ਲਾਈਨ ਨੰਬਰਾ 97818-91928 ਅਤੇ 98760-30372 ਤੇ ਸੰਪਰਕ ਕਰ ਸਕਦੇ ਹਨ।


Comment As:

Comment (0)