ਜਲੰਧਰ, 15 ਅਗਸਤ : 79ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ
ਜਲੰਧਰ, 15 ਅਗਸਤ : 79ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਮੌਕੇ ਪਰੇਡ ਕਮਾਂਡਰ ਸਰਵਣਜੀਤ ਸਿੰਘ, ਜੋ ਕਿ ਜਲੰਧਰ ਵਿਖੇ ਬਤੌਰ ਏ.ਸੀ.ਪੀ. ਵੈਸਟ ਤਾਇਨਾਤ ਹਨ, ਦੀ ਅਗਵਾਈ ਵਿੱਚ 11 ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਮਾਰਚ ਪਾਸਟ ਵਿੱਚ ਦੌਰਾਨ ਇੰਡੋ ਤਿਬਤੀਅਨ ਬਾਰਡਰ ਪੁਲਿਸ ਦੀ ਪਹਿਲੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ. ਅਬਦੁੱਲ ਹਾਮੀਦ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਪੰਜਾਬ ਪੁਲਿਸ ਦੀ ਦੂਜੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ ਸੰਤੋਸ਼ ਕੁਮਾਰ, ਜ਼ਿਲ੍ਹਾ ਪੰਜਾਬ ਪੁਲਿਸ ਮਹਿਲਾ ਵਿੰਗ ਦੀ ਤੀਜੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ.ਟਵਿੰਕਲ, ਪੀ.ਏ.ਪੀ. ਜਲੰਧਰ ਦੀ ਚੌਥੀ ਟੁਕੜੀ ਦੀ ਅਗਵਾਈ ਏ.ਐਸ.ਆਈ.ਰੇਸ਼ਮ ਸਿੰਘ ਵਲੋਂ ਕੀਤੀ ਗਈ।
ਪੰਜਾਬ ਹੋਮ ਗਾਰਡਜ ਦੀ ਪੰਜਵੀਂ ਟੁਕੜੀ ਦੀ ਅਗਵਾਈ ਐਸ.ਆਈ. ਗਗਨਦੀਪ ਸਿੰਘ, ਸੈਕਿੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੇ ਦੀ ਛੇਵੀਂ ਟੁਕੜੀ ਦੀ ਅਗਵਾਈ ਅੰਡਰ ਅਫ਼ਸਰ ਪਲਾਟੂਨ ਕਮਾਂਡਰ ਚੇਤਨ, ਸੱਤਵੀਂ ਟੁਕੜੀ ਸੈਕਿੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੀਆਂ ਦੀ ਸੀ, ਜਿਸ ਦੀ ਅਗਵਾਈ ਅੰਡਰ ਆਫਿਸਰ ਪਲਾਟੂਨ ਕਮਾਂਡਰ ਕਾਜਲ ਨੇਗੀ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਅੱਠਵੀਂ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਅਭੀਜੀਤ, ਡੀ.ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਸਕਾਊਟਸ ਦੀ ਨੌਵੀਂ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਕੈਪਟਨ ਰਜਤ ਕੁਮਾਰ, ਲਾਇਲਪੁਰ ਖਾਲਸਾ ਸਕੂਲ ਦੇ ਗਰਲਜ਼ ਗਾਈਡਜ਼ ਦੀ ਦਸਵੀਂ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਹਰਸਿਮਰਨ ਕੌਰ ਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੇ ਗਰਲਜ਼ ਗਾਈਡਜ਼ ਦੀ ਗਿਆਰਵੀਂ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਕੈਪਟਨ ਅਨਾਮਿਕਾ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸੀ.ਆਰ.ਪੀ.ਐਫ.ਦੇ ਬੈਂਡ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ.ਓਮ ਪ੍ਰਕਾਸ਼ ਵੱਲੋਂ ਕੀਤੀ ਗਈ।