Hindi
IMG_20240228_142516_213 (1)

ਸਰਹਿੰਦ ਨਹਿਰ ਦੀ ਰੀਲਾਈਨਿਗ ਕਾਰਨ ਨਹਿਰ ਦੀਆਂ ਪਟੜੀਆਂ ਤੇ ਆਵਾਜਾਈ ਇਕ ਮਹੀਨਾ ਬੰਦ ਰਹੇਗੀ-ਡੀ ਸੀ

ਸਰਹਿੰਦ ਨਹਿਰ ਦੀ ਰੀਲਾਈਨਿਗ ਕਾਰਨ ਨਹਿਰ ਦੀਆਂ ਪਟੜੀਆਂ ਤੇ ਆਵਾਜਾਈ ਇਕ ਮਹੀਨਾ ਬੰਦ ਰਹੇਗੀ-ਡੀ ਸੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ 

 

- ਸਰਹਿੰਦ ਨਹਿਰ ਦੀ ਰੀਲਾਈਨਿਗ ਕਾਰਨ ਨਹਿਰ ਦੀਆਂ ਪਟੜੀਆਂ ਤੇ ਆਵਾਜਾਈ ਇਕ ਮਹੀਨਾ ਬੰਦ ਰਹੇਗੀ-ਡੀ ਸੀ

 

- ⁠ਨਹਿਰ ਦੇ ਸੱਜੇ ਪਾਸੇ ਨਾਲ-ਨਾਲ ਜਾਂਦੀਆਂ ਸਾਰੀਆਂ ਸੜਕਾਂ ਅਤੇ ਦੋਵੇਂ ਨਹਿਰਾਂ ਦੇ ਵਿਚਕਾਰ ਕਾਮਨ ਬੈਂਕ ਤੇ ਹਰ ਤਰ੍ਹਾਂ ਦੀ ਆਵਾਜਾਈ ਰਹੇਗੀ ਬੰਦ

 

-ਟ੍ਰੈਫਿਕ ਪੁਲਿਸ/ਪ੍ਰਸ਼ਾਸਨ ਵੱਲੋਂ ਦਿੱਤੀਆਂ ਗਏ ਆਲਟਰਨੇਟ ਰੂਟ/ ਡਾਈਵਰਜ਼ਨ ਦੀ ਵਰਤੋਂ ਕੀਤੀ ਜਾਵੇ

 

ਫ਼ਰੀਦਕੋਟ 27 ਜਨਵਰੀ, 2025 

 ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਸਰਹਿੰਦ ਫੀਡਰ ਨਹਿਰ ਦੀ 10 ਕਿ.ਮੀਂ. ਲੰਬਾਈ ਦੀ ਮੁੜ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਿਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਫ਼ਰੀਦਕੋਟ ਸ਼ਹਿਰ ਵਿੱਚ ਸਰਹਿੰਦ ਨਹਿਰ ਦੇ ਸੱਜੇ ਪਾਸੇ ਨਾਲ-ਨਾਲ ਜਾਂਦੀਆਂ ਸਾਰੀਆਂ ਸੜਕਾਂ ਅਤੇ ਦੋਵੇਂ ਨਹਿਰਾਂ ਦੇ ਵਿਚਕਾਰ ਕਾਮਨ ਬੈਂਕ ਤੇ ਹਰ ਤਰ੍ਹਾਂ ਦੀ ਆਵਾਜਾਈ ਨੂੰ 1 ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਸਮੂਹ ਫ਼ਰੀਦਕੋਟ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਰਸਤਿਆਂ ਦੇ ਬਦਲੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਆਲਟਰਨੇਟ ਰੂਟ/ ਡਾਈਵਰਜ਼ਨ ਦੀ ਵਰਤੋਂ ਕੀਤੀ ਜਾਵੇ।

ਉਨਾਂ ਸ਼ਹਿਰ ਨਿਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਕੰਮ ਨੂੰ ਮੁਕੰਮਲ ਕਰਨ ਲਈ ਮਹਿਕਮਾ ਜਲ ਸਰੋਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।


Comment As:

Comment (0)