111ਵੀਂ ਈਪੀਐੱਫਓ ਖੇਤਰੀ ਕਮੇਟੀ ਦੀ ਮੀਟਿੰਗ ਮੋਹਾਲੀ ਵਿੱਚ ਆਯੋਜਿਤ
111ਵੀਂ ਈਪੀਐੱਫਓ ਖੇਤਰੀ ਕਮੇਟੀ ਦੀ ਮੀਟਿੰਗ ਮੋਹਾਲੀ ਵਿੱਚ ਆਯੋਜਿਤ
ਮੋਹਾਲੀ, 30 ਦਸੰਬਰ 2025: ਕਰਮਚਾਰੀ ਭਵਿੱਖ ਨਿਧਿ ਸੰਗਠਨ (ਈਪੀਐੱਫਓ), ਪੰਜਾਬ ਖੇਤਰ, ਚੰਡੀਗੜ੍ਹ ਦੀ ਖੇਤਰੀ ਕਮੇਟੀ ਦੀ 111ਵੀਂ ਮੀਟਿੰਗ 30 ਦਿਸੰਬਰ 2025 ਨੂੰ ਪੰਜਾਬ ਸ਼੍ਰਮ ਭਵਨ, ਫੇਜ਼-10, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿੱਚ ਹਾਈਬ੍ਰਿਡ ਮਾਧਿਅਮ ਰਾਹੀਂ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਕੱਤਰ (ਸ਼੍ਰਮ) ਸ਼੍ਰੀ ਮਨਵੇਸ਼ ਸਿੰਘ ਸਿੱਧੂ ਨੇ ਕੀਤੀ।
ਖੇਤਰੀ ਕਮੇਟੀ ਦੇ ਸਕੱਤਰ ਅਤੇ ਵਧੀਕ ਕੇਂਦਰੀ ਭਵਿੱਖ ਨਿਧਿ ਆਯੁਕਤ (ਪੰਜਾਬ ਜ਼ੋਨ) ਸ਼੍ਰੀ ਰਾਜੀਵ ਬਿਸ਼ਟ ਨੇ ਪੰਜਾਬ ਭਰ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਅਧਿਕਾਰੀਆਂ ਦੀ ਟੀਮ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਖੇਤਰੀ ਕਮੇਟੀ ਦੇ ਕਰਮਚਾਰੀ ਅਤੇ ਨਿਯੋਕਤਾ ਪ੍ਰਤੀਨਿਧਾਂ ਦੇ ਨਾਲ-ਨਾਲ ਪੰਜਾਬ ਖੇਤਰ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਪ੍ਰਭਾਰੀ ਅਧਿਕਾਰੀਆਂ ਨੇ ਹਿੱਸਾ ਲਿਆ।
ਕਰਮਚਾਰੀ ਭਵਿੱਖ ਨਿਧਿ ਸੰਗਠਨ ਦੀ ਖੇਤਰੀ ਕਮੇਟੀ ਇੱਕ ਮਹੱਤਵਪੂਰਨ ਤ੍ਰਿਪੱਖੀ ਸੰਸਥਾ ਹੈ, ਜੋ ਸਰਕਾਰੀ ਅਧਿਕਾਰੀਆਂ, ਨਿਯੋਕਤਾਵਾਂ ਅਤੇ ਕਰਮਚਾਰੀਆਂ ਦੇ ਪ੍ਰਤੀਨਿਧਾਂ ਸਮੇਤ ਮੁੱਖ ਹਿੱਸੇਦਾਰਾਂ ਵਿਚਕਾਰ ਤਾਲਮੇਲ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ। ਇਹ ਸਮਾਜਿਕ ਸੁਰੱਖਿਆ ਉਪਾਵਾਂ ਦੇ ਪ੍ਰਭਾਵੀ ਕਾਰਜਾਨਵਯਨ ਲਈ ਸੰਵਾਦ, ਸਲਾਹ ਅਤੇ ਵਿਚਾਰ-ਵਟਾਂਦਰੇ ਦਾ ਇੱਕ ਸਸ਼ਕਤ ਮੰਚ ਪ੍ਰਦਾਨ ਕਰਦੀ ਹੈ।
ਮੀਟਿੰਗ ਵਿੱਚ ਪੰਜਾਬ ਖੇਤਰ ਦੇ ਵੱਖ-ਵੱਖ ਖੇਤਰੀ ਦਫ਼ਤਰਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ ਪ੍ਰਤਿਸ਼ਠਾਨਾਂ ਦੀ ਕਵਰੇਜ, ਬਕਾਇਆ ਰਾਸ਼ੀ ਦੀ ਵਸੂਲੀ ਅਤੇ ਪ੍ਰਿੰਸਿਪਲ ਨਿਯੋਜਕ ਪੋਰਟਲ ਦੇ ਮਾਧਿਅਮ ਰਾਹੀਂ ਠੇਕੇਦਾਰਾਂ ਦੇ ਅਨੁਪਾਲਨ ਵਰਗੇ ਵਿਸ਼ੇ ਸ਼ਾਮਲ ਰਹੇ। ਮੁੱਖ ਏਜੰਡਾ ਬਿੰਦੂਆਂ ਉੱਤੇ ਵਿਸਥਾਰਤ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ, ਮੀਟਿੰਗ ਦੌਰਾਨ ਨਵ-ਪ੍ਰਵਰਤਿਤ ਸਮਾਜਿਕ ਸੁਰੱਖਿਆ ਸੰਹਿਤਾ, 2020 ਉੱਤੇ ਇੱਕ ਪ੍ਰਸਤੁਤੀ ਵੀ ਦਿੱਤੀ ਗਈ।
ਮੀਟਿੰਗ ਵਿੱਚ ਕਰਮਚਾਰੀ ਭਵਿੱਖ ਨਿਧਿ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਉੱਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ ਵੀਬੀਆਰਵਾਈ) ਵੀ ਸ਼ਾਮਲ ਰਹੀ। ਇਸ ਯੋਜਨਾ ਦਾ ਉਦੇਸ਼ ਔਪਚਾਰਿਕ ਖੇਤਰ ਵਿੱਚ ਰੋਜ਼ਗਾਰ ਸ੍ਰਿਸ਼ਟੀ ਨੂੰ ਵਧਾਵਾ ਦੇਣਾ ਅਤੇ ਨਿਯੋਕਤਾਵਾਂ ਨੂੰ ਪਹਿਲੀ ਵਾਰ ਕਰਮਚਾਰੀਆਂ ਦੀ ਨਿਯੁਕਤੀ ਲਈ ਉਤਸ਼ਾਹਿਤ ਕਰਨਾ ਹੈ।
ਮੀਟਿੰਗ ਵਿੱਚ ਕਰਮਚਾਰੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਦੀ ਪ੍ਰਭਾਵੀ ਸੁਰੱਖਿਆ ਅਤੇ ਸੰਵਰਧਨ ਨੂੰ ਯਕੀਨੀ ਬਣਾਉਣ ਲਈ ਈਪੀਐੱਫਓ, ਸਰਕਾਰੀ ਅਧਿਕਾਰੀਆਂ ਅਤੇ ਸਾਰੇ ਹਿੱਸੇਦਾਰਾਂ ਵਿਚਕਾਰ ਨਿਰੰਤਰ ਤਾਲਮੇਲ ਅਤੇ ਸਹਿਯੋਗ ਦੀ ਲੋੜ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।