13 ਪੰਜਾਬ ਐਨਸੀਸੀ ਬਟਾਲੀਅਨ ਫਿਰੋਜ਼ਪੁਰ ਵੱਲੋਂ ਕੈਪਟਨ ਜੀਤ ਸਿੰਘ ਸੰਧੂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
13 ਪੰਜਾਬ ਐਨਸੀਸੀ ਬਟਾਲੀਅਨ ਫਿਰੋਜ਼ਪੁਰ ਵੱਲੋਂ ਕੈਪਟਨ ਜੀਤ ਸਿੰਘ ਸੰਧੂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
ਮਿਤੀ 24 ਅਪ੍ਰੈਲ 2025 ਨੂੰ ਕੈਪਟਨ ਜੀਤ ਸਿੰਘ ਸੰਧੂ ਜੋ ਕਿ ਸਥਾਨਕ ਐਚ.ਐਮ ਸਕੂਲ, ਫਿਰੋਜ਼ਪੁਰ ਵਿੱਚ 30 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ l ਉਹ ਸਕੂਲ ਵਿੱਚ ਐਨਸੀਸੀ ਏਐਨਓ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਅੱਜ 13 ਪੰਜਾਬ ਐਨਸੀਸੀ ਬਟਾਲੀਅਨ ਵਿਖੇ ਉਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ l ਇਸ ਮੌਕੇ ਬਰਗੇਡੀਅਰ ਜੇਐਸ ਚੀਮਾ, ਗਰੁੱਪ ਕਮਾਂਡਰ ਲੁਧਿਆਣਾ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਗਿਆ l ਇੱਥੇ ਇਹ ਵਰਣਨ ਯੋਗ ਹੈ ਕਿ ਕੈਪਟਨ ਜੀਤ ਸਿੰਘ ਸੰਧੂ ਨੇ ਪਹਿਲਾਂ ਭਾਰਤੀ ਫੌਜ ਵਿੱਚ ਰਹਿੰਦੇ ਹੋਏ ਦੇਸ਼ ਦੀ ਸੇਵਾ ਕੀਤੀ ਅਤੇ ਇਸ ਤੋਂ ਬਾਅਦ ਐਚ ਐਮ ਸਕੂਲ ਵਿਖੇ ਬਤੌਰ ਸੀਰਕ ਸਿੱਖਿਆ ਅਧਿਆਪਕ ਆਪਣੀਆਂ ਸੇਵਾਵਾਂ ਨਿਭਾਈਆਂ l ਉਨਾਂ ਨੇ ਆਪਣੀ ਨੌਕਰੀ ਦੇ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇ ਕੇ ਰਾਜ ਅਤੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਉੱਚਾ ਕਰਵਾਇਆ l ਇਸ ਤੋਂ ਇਲਾਵਾ ਐਨਸੀਸੀ ਦੀਆਂ ਸੇਵਾਵਾਂ ਦੇ ਦੌਰਾਨ ਬਹੁਤ ਸਾਰੇ ਕੈਡਿਟਸ ਨੂੰ ਪੰਜਾਬ ਪੁਲਿਸ ਅਤੇ ਭਾਰਤੀ ਸੇਨਾ ਵਿੱਚ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਅੱਜ ਉਹਨਾਂ ਦੇ ਬਹੁਤ ਸਾਰੇ ਵਿਦਿਆਰਥੀ ਭਾਰਤੀ ਸੈਨਾ ਅਤੇ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਹਨ l ਇਸ ਤੋਂ ਇਲਾਵਾ ਉਨਾਂ ਨੇ ਜ਼ਿਲਾ ਖੇਡ ਦਫ਼ਤਰ ਵਿੱਚ ਬਹੁਤ ਸਾਰੀਆਂ ਜਿੰਮੇਵਾਰੀਆਂ ਨਿਭਾਈਆਂ ਅਤੇ ਜਿਲਾ ਪੱਧਰ ਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਲਈ ਭੰਗੜਾ ਟੀਮਾਂ ਨੂੰ ਤਿਆਰ ਕਰਵਾਇਆ l ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੇ ਸਨਮਾਨ ਅਤੇ ਇਨਾਮ ਵੀ ਹਾਸਿਲ ਕੀਤੇ l ਇਸ ਮੌਕੇ ਤੇ 13 ਪੰਜਾਬ ਐਨਸੀਸੀ ਬਟਾਲੀਅਨ ਫਿਰੋਜ਼ਪੁਰ ਦੇ ਕਮਾਂਡਰ ਕਰਨਲ ਸੀਐਸ ਸ਼ਰਮਾ ਨੇ ਉਹਨਾਂ ਨੂੰ ਭਵਿੱਖ ਦੇ ਜੀਵਨ ਸਬੰਧੀ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਕਰਨਲ ਜੀ ਅਰਵਿੰਦਰ ਐਡਮ ਅਫਸਰ 13 ਪੰਜਾਬ ਐਨਸੀਸੀ ਬਟਾਲੀਅਨ, ਲੈਫਟੀਨੈਂਟ ਆਜ਼ਾਦਵਿੰਦਰ ਸਿੰਘ, ਸਮੂਹ ਪੀਆਈ ਸਟਾਫ ਅਤੇ 13 ਪੰਜਾਬ ਐਨਸੀਸੀ ਬਟਾਲੀਅਨ ਦੇ ਸਮੂਹ ਦਫਤਰੀ ਸਟਾਫ ਨੇ ਕੈਪਟਨ ਜੀਤ ਸੰਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ l ਕੈਪਟਨ ਜੀਤ ਸਿੰਘ ਸੰਧੂ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਕਿਹਾ ਕਿ ਭਾਵੇਂ ਉਹ ਆਪਣੀ ਸੇਵਾ ਤੋਂ ਮੁਕਤ ਹੋ ਰਹੇ ਹਨ ਪਰ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਸਮਾਜ ਅਤੇ ਦੇਸ਼ ਦੀ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹਿਣਗੇ l