Hindi

ਐੱਸ.ਐੱਮ.ਏ.ਐੱਮ. ਸਕੀਮ 2025-26 ਤਹਿਤ ਖੇਤੀਬਾੜੀ ਮਸ਼ੀਨਰੀ ਉੱਤੇ ਕਿਸਾਨ ਲੈ ਸਕਦੇ ਹਨ ਸਬਸੀਡੀ ਦਾ ਲਾਭ

ਐੱਸ.ਐੱਮ.ਏ.ਐੱਮ. ਸਕੀਮ 2025-26 ਤਹਿਤ ਖੇਤੀਬਾੜੀ ਮਸ਼ੀਨਰੀ ਉੱਤੇ ਕਿਸਾਨ ਲੈ ਸਕਦੇ ਹਨ ਸਬਸੀਡੀ ਦਾ ਲਾਭ

ਐੱਸ.ਐੱਮ.ਏ.ਐੱਮ. ਸਕੀਮ 2025-26 ਤਹਿਤ ਖੇਤੀਬਾੜੀ ਮਸ਼ੀਨਰੀ ਉੱਤੇ ਕਿਸਾਨ ਲੈ ਸਕਦੇ ਹਨ ਸਬਸੀਡੀ ਦਾ ਲਾਭ

-ਸਬਸੀਡੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

ਆਖਰੀ ਮਿਤੀ 12 ਮਈ 2025 ਸ਼ਾਮ 5:00 ਵਜੇ ਤੱਕ

ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ

 

ਮੁੱਖ ਖੇਤੀਬਾੜੀ ਅਫ਼ਸਰ ਸ. ਕਰਨਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ ਤਹਿਤ ਚਲਾਈ ਜਾ ਰਹੀ ਐੱਸ.ਐੱਮ.ਏ.ਐੱਮ. (ਸਬ ਮਿਸ਼ਨ ਆਨ ਐਗਰੀਕਲਚਰਲ ਮੇਕੇਨਾਈਜ਼ੇਸ਼ਨ) ਸਕੀਮ 2025-26 ਹੇਠ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਸਬਸੀਡੀ ਉੱਤੇ ਦੇਣ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਹ ਅਰਜ਼ੀਆਂ 28 ਅਪ੍ਰੈਲ 2025 ਤੋਂ ਲੈਕੇ 12 ਮਈ 2025 ਸ਼ਾਮ 5:00 ਵਜੇ ਤੱਕ ਪੋਰਟਲ www.agrimachinerypb.com ਰਾਹੀਂ ਭਰੀਆਂ ਜਾ ਸਕਦੀਆਂ ਹਨ।

 

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਨਿਉਮੈਟਿਕ ਪਲਾਂਟਰਡੀ ਐੱਸ ਆਰ ਮਸ਼ੀਨਰੇਜ਼ਡ ਬੈਡ ਪਲਾਂਟਰਪੈਡੀ ਟ੍ਰਾੰਸਪਲਾਂਟੇਰਟਰੈਕਟਰ ਆਪ੍ਰੇਟਡ ਬੂਮ ਸਪ੍ਰਯੇਰਹਾਈ ਕਲੀਅਰੈਂਸ ਬੂਮ ਸਪ੍ਰਯੇਰਲਕੀ ਸੀਡ ਡਰਿੱਲ ਆਦਿ ਮਸ਼ੀਨਰੀ ਸਬਸੀਡੀ 'ਤੇ ਉਪਲਬਧ ਹਨ। ਇਹ ਮਸ਼ੀਨਰੀ ਨਾਂ ਸਿਰਫ਼ ਖੇਤੀ ਕਾਰਜਾਂ ਨੂੰ ਆਸਾਨ ਬਣਾਉਂਦੀ ਹੈਸਗੋਂ ਫਸਲਾਂ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀ ਹੈ ਜੋ ਮਿੱਟੀ ਦੀ ਸਿਹਤ ਲਈ ਵੀ ਮਹੱਤਵਪੂਰਨ  ਹੈ।

 

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਲਈ ਆਧੁਨਿਕ ਤਕਨੀਕਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਵੱਡਾ ਮੌਕਾ ਹੈ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋ ਵੱਧ ਕਿਸਾਨ ਸਮੇਂ ਸਿਰ ਆਪਣੀ ਅਰਜ਼ੀ ਆਨਲਾਈਨ ਪੋਰਟਲ ਰਾਹੀਂ ਭਰਨ ਅਤੇ ਸਬਸੀਡੀ ਦਾ ਲਾਭ ਲੈਣ।

 

ਇਸ ਤੋਂ ਇਲਾਵਾ ਕੁੱਝ ਮਹੱਤਵਪੂਰਨ ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀ ਭਰਨ ਸਮੇਂ ਕਿਸਾਨ ਆਪਣਾ ਨਾਂਪਿਤਾ/ਪਤੀ ਦਾ ਨਾਂਆਧਾਰ ਨੰਬਰਬੈਂਕ ਖਾਤਾ ਨੰਬਰ ਅਤੇ ਚੁਣੀ ਹੋਈ ਮਸ਼ੀਨ ਬਾਰੇ ਜਾਣਕਾਰੀ ਸਹੀ ਤਰੀਕੇ ਨਾਲ ਭਰਣ। ਅਰਜ਼ੀ ਭੇਜਣ ਤੋਂ ਪਹਿਲਾਂ ਭਰੀ ਹੋਈ ਜਾਣਕਾਰੀ ਨੂੰ ਧਿਆਨ ਨਾਲ ਜਾਂਚ ਲਿਆ ਜਾਵੇ। ਸਿਰਫ ਆਨਲਾਈਨ ਪੋਰਟਲ ਉੱਤੇ ਭਰਿਆ ਗਈਆਂ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਅਰਜ਼ੀ ਭੇਜਣ ਦੀ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ  ਬਲਾਕ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ।


Comment As:

Comment (0)