FIFA World Cup 2026: Morocco Knocks Out Netherlands in Thrilling Penalty Shootout
Hindi
fifa

FIFA World Cup 2026: Morocco Knocks Out Netherlands in Thrilling Penalty Shootout

Morocco ਨੇ Netherlands ਨੂੰ ਹਰਾਇਆ, ਕਟਵਾਈ Round of 16 ਦੀ ਟਿਕਟ; ਫੀਫਾ ਵਰਲਡ ਕੱਪ ਵਿੱਚ ਇੱਕ ਹੋਰ ਹਾਈ-ਵੋਲਟੇਜ ਮੁਕਾਬਲਾ

FIFA World Cup 2026: ਨੀਦਰਲੈਂਡ ਅਤੇ ਮੋਰੱਕੋ ਨੇ ਰਾਊਂਡ ਆਫ਼ 32 ਦੇ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਫੁੱਲ-ਟਾਈਮ (ਨਿਰਧਾਰਤ ਸਮੇਂ) ਤੱਕ ਮੈਚ 1-1 ਨਾਲ ਡਰਾਅ ਰਿਹਾ। ਇਸ ਤੋਂ ਬਾਅਡ ਮੈਚ ਐਕਸਟਰਾ ਟਾਈਮ (ਵਾਧੂ ਸਮੇਂ) ਅਤੇ ਫਿਰ ਪੈਨਲਟੀ ਸ਼ੂਟਆਊਟ ਤੱਕ ਗਿਆ, ਜਿੱਥੇ ਮੋਰੱਕੋ ਨੇ ਜਿੱਤ ਹਾਸਲ ਕਰਕੇ ਪ੍ਰੀ-ਕੁਆਰਟਰ ਫਾਈਨਲ (ਰਾਊਂਡ ਆਫ਼ 16) ਵਿੱਚ ਪ੍ਰਵੇਸ਼ ਕਰ ਲਿਆ।

ਮੋਰੱਕੋ ਨੇ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਜਿੱਤ ਦਰਜ ਕੀਤੀ ਅਤੇ ਨੀਦਰਲੈਂਡ ਦੀ ਟੀਮ ਪਹਿਲੀ ਵਾਰ ਟੂਰਨਾਮੈਂਟ ਦੇ ਰਾਊਂਡ ਆਫ਼ 16 ਵਿੱਚ ਪਹੁੰਚਣ ਤੋਂ ਖੁੰਝ ਗਈ। ਨੀਦਰਲੈਂਡ ਲਈ ਟਿਊਨ ਕੂਪਮੀਨਰਸ ਅਤੇ ਵਾਊਟ ਵੇਘੋਰਸਟ ਨੇ ਪੈਨਲਟੀ 'ਤੇ ਗੋਲ ਕੀਤੇ, ਜਦਕਿ ਮੋਰੱਕੋ ਲਈ ਸੂਫ਼ਿਆਨ ਰਹੀਮੀ, ਚੇਮਸਦੀਨ ਤਾਲਬੀ ਅਤੇ ਇਸਮਾਈਲ ਸੈਬਾਰੀ ਨੇ ਗੋਲ ਕਰਕੇ ਟੀਮ ਨੂੰ ਰੋਮਾਂਚਕ ਜਿੱਤ ਦਿਵਾਈ।

ਇਤਿਹਾਸਕ ਰਿਕਾਰਡ

ਨੀਦਰਲੈਂਡ ਇਸ ਤੋਂ ਪਹਿਲਾਂ ਖੇਡੇ ਗਏ 11 ਵਰਲਡ ਕੱਪਾਂ ਵਿੱਚ ਘੱਟੋ-ਘੱਟ ਰਾਊਂਡ ਆਫ਼ 16 ਤੱਕ ਜ਼ਰੂਰ ਪਹੁੰਚਿਆ ਸੀ, ਜਿਸ ਵਿੱਚ ਚਾਰ ਸਾਲ ਪਹਿਲਾਂ ਕਤਰ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚਣਾ ਵੀ ਸ਼ਾਮਲ ਹੈ। ਦੂਜੇ ਪਾਸੇ, ਮੋਰੱਕੋ ਨੇ ਪਿਛਲੇ ਵਰਲਡ ਕੱਪ ਵਿੱਚ ਸੈਮੀਫਾਈਨਲ ਤੱਕ ਦਾ ਸ਼ਾਨਦਾਰ ਸਫ਼ਰ ਤੈਅ ਕੀਤਾ ਸੀ।

ਰੇਗੂਲੇਸ਼ਨ ਟਾਈਮ (ਨਿਰਧਾਰਤ ਸਮੇਂ) ਵਿੱਚ ਕੋਡੀ ਗੈਕਪੋ ਨੇ ਨੀਦਰਲੈਂਡ ਲਈ 72ਵੇਂ ਮਿੰਟ ਵਿੱਚ ਗੋਲ ਕੀਤਾ ਸੀ, ਜਦਕਿ ਮੋਰੱਕੋ ਦੇ ਇਸਾ ਡਿਓਪ ਨੇ 91ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਉਸ ਤੋਂ ਬਾਅਦ ਖਿਡਾਰੀ ਨਾ ਤਾਂ ਸਟਾਪੇਜ ਟਾਈਮ ਵਿੱਚ ਕੋਈ ਗੋਲ ਕਰ ਸਕੇ ਅਤੇ ਨਾ ਹੀ 30 ਮਿੰਟ ਦੇ ਵਾਧੂ ਸਮੇਂ (ਐਕਸਟਰਾ ਟਾਈਮ) ਵਿੱਚ ਕਿਸੇ ਟੀਮ ਨੂੰ ਗੋਲ ਕਰਨ ਦਾ ਕੋਈ ਖ਼ਾਸ ਮੌਕਾ ਮਿਲਿਆ।

ਟੂਰਨਾਮੈਂਟ ਦਾ ਦੂਜਾ ਸ਼ੂਟਆਊਟ ਮੈਚ

ਇਹ ਇਸ ਟੂਰਨਾਮੈਂਟ ਦਾ ਦੂਜਾ ਅਜਿਹਾ ਮੈਚ ਸੀ ਜੋ ਸ਼ੂਟਆਊਟ ਤੱਕ ਪਹੁੰਚ ਕੇ ਖ਼ਤਮ ਹੋਇਆ। ਇਸ ਤੋਂ ਪਹਿਲਾਂ ਪੈਰਾਗੁਏ ਨੇ ਜਰਮਨੀ ਨੂੰ ਪੈਨਲਟੀ 'ਤੇ ਹਰਾਇਆ ਸੀ।

ਇਹ ਦੋਵੇਂ ਟੀਮਾਂ ਰਾਊਂਡ ਆਫ਼ 32 ਦੇ ਕਿਸੇ ਵੀ ਮੈਚ ਵਿੱਚ ਸਭ ਤੋਂ ਉੱਚੀ ਰੈਂਕਿੰਗ ਦੇ ਨਾਲ ਮੈਦਾਨ 'ਤੇ ਉੱਤਰੀਆਂ ਸਨ। ਫੀਫਾ ਰੈਂਕਿੰਗ ਮੁਤਾਬਕ ਮੋਰੱਕੋ ਦੁਨੀਆ ਵਿੱਚ ਛੇਵੇਂ ਅਤੇ ਨੀਦਰਲੈਂਡ ਸੱਤਵੇਂ ਸਥਾਨ 'ਤੇ ਸੀ।

ਹੁਣ ਟੂਰਨਾਮੈਂਟ ਦੇ ਰਾਊਂਡ ਆਫ਼ 16 ਵਿੱਚ ਮੋਰੱਕੋ ਦਾ ਮੁਕਾਬਲਾ 4 ਜੁਲਾਈ ਨੂੰ ਕੈਨੇਡਾ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਖੇਡਿਆ ਜਾਵੇਗਾ।


Comment As:

Comment (0)