ਫਿਰੋਜਪੁਰ : ਨਸ਼ਾ ਤਸਕਰਾਂ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ
ਫਿਰੋਜਪੁਰ : ਨਸ਼ਾ ਤਸਕਰਾਂ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ ਪੁਲਿਸ ਨੇ ਕਾਰ ‘ਚੋਂ 35 ਕਰੋੜ ਰੁਪਏ ਦੀ 7 ਕਿਲੋ ਹੈਰੋਇਨ ਕੀਤੀ ਬਰਾਮਦ, ਇੱਕ ਗ੍ਰਿਫਤਾਰ
ਫਿਰੋਜਪੁਰ, 14 ਨਵੰਬਰ,
ਫ਼ਿਰੋਜ਼ਪੁਰ ਦੇ ਜੀਰਾ ਰੋਡ ਨੇੜੇ ਬਿਜਲੀ ਘਰ ਕੋਲ ਨਸ਼ਾ ਤਸਕਰਾਂ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ 'ਚ 4 ਸਾਲ ਦੀ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪੁਲਿਸ ਨੇ ਕਾਰ ਦੇ ਅੰਦਰੋਂ 35 ਕਰੋੜ ਰੁਪਏ ਦੀ 7 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ 1 ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ 65 ਸਾਲਾ ਅਮਰ ਸਿੰਘ, 60 ਸਾਲਾ ਕੁਲਦੀਪ ਸਿੰਘ ਅਤੇ 4 ਸਾਲਾ ਲੜਕੀ ਨਿਮਰਤ ਕੌਰ ਵਾਸੀ ਘੱਦੂਵਾਲਾ ਮੱਖੂ ਵਜੋਂ ਹੋਈ ਹੈ। ਪੁਲੀਸ ਨੇ ਐਸਆਈ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਅਰਸ਼ਦੀਪ ਸਿੰਘ ਵਾਸੀ ਅੰਮ੍ਰਿਤਸਰ ਅਤੇ ਰਜਿੰਦਰ ਸਿੰਘ ਵਾਸੀ ਤਰਨਤਾਰਨ ਨੂੰ ਨਾਮਜ਼ਦ ਕੀਤਾ ਹੈ।ਐਸ.ਆਈ.ਜਜਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੱਖੂ ਬਿਜਲੀ ਘਰ ਜੀਰਾ ਕੋਲ ਮੌਜੂਦ ਸਨ। ਉਦੋਂ ਹੀ ਇਕ ਸਫੇਦ ਰੰਗ ਦੀ ਕਰੂਜ਼ ਕਾਰ ਤੇਜ਼ ਰਫਤਾਰ ਨਾਲ ਉੱਥੋਂ ਲੰਘੀ। ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੋ ਸਕੇ ਭਰਾ ਅਤੇ ਇੱਕ ਲੜਕੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।