Hindi
Electricity-Department

600 ਯੁਨਿਟ ਮੁਫ਼ਤ ਬਿਜਲੀ ਨਾਲ ਸਮਾਜ ਦੇ ਹਰ ਵਰਗ ਨੂੰ ਮਿਲੀ ਰਾਹਤ—ਵਿਧਾਇਕ ਗੋਲਡੀ ਮੁਸਾਫਿਰ

600 ਯੁਨਿਟ ਮੁਫ਼ਤ ਬਿਜਲੀ ਨਾਲ ਸਮਾਜ ਦੇ ਹਰ ਵਰਗ ਨੂੰ ਮਿਲੀ ਰਾਹਤ—ਵਿਧਾਇਕ ਗੋਲਡੀ ਮੁਸਾਫਿਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ

 

600 ਯੁਨਿਟ ਮੁਫ਼ਤ ਬਿਜਲੀ ਨਾਲ ਸਮਾਜ ਦੇ ਹਰ ਵਰਗ ਨੂੰ ਮਿਲੀ ਰਾਹਤ—ਵਿਧਾਇਕ ਗੋਲਡੀ ਮੁਸਾਫਿਰ

 

—ਵਿਧਾਇਕ ਵੱਲੋਂ ਹਲਕੇ ਦੇ ਪਿੰਡਾਂ ਦੇ ਦੌਰੇ ਜਾਰੀ, ਵੰਡੀ ਜਾ ਰਹੀ ਹੈ ਗ੍ਰਾਂਟ

 

ਅਬੋਹਰ, ਫਾਜਿਲ਼ਕਾ, 8 ਦਸੰਬਰ

 

          ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ 600 ਯੁਨਿਟ ਮੁਫ਼ਤ ਬਿਜਲੀ ਦੀ ਸਹੁਲਤ ਨੇ ਲੋਕਾਂ ਨੂੰ ਮਹਿੰਗਾਈ ਤੋਂ ਵੱਡੇ ਪੱਧਰ ਤੇ ਰਾਹਤ ਦਿੱਤੀ ਹੈ। ਇਹ ਗੱਲ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਮਲੂਕਪੁਰਾ ਦੀ ਢਾਣੀ ਖਲੰਦਾ ਰਾਮ ਵਿਖੇ ਜਨ ਸੁਣਵਾਈ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ।

 

          ਵਿਧਾਇਕ ਨੇ ਆਖਿਆ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਮੁਸਕਿਲਾਂ ਨੂੰ ਸਮਝਦਿਆਂ ਬਿਜਲੀ ਦੇ ਬਿਲਾਂ ਤੇ ਮਾਫੀ ਦਿੱਤੀ ਹੈ ਅਤੇ ਅੱਜ 85 ਫੀਸਦੀ ਤੋਂ ਵੱਧ ਘਰਾਂ ਦੇ ਬਿਜਲੀ ਦੇ ਬਿਲ ਜੀਰੋ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਸ ਸਹੁਲਤ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ।

 

          ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਦੀ ਮਾਫੀ ਨਾਲ ਲੋਕਾਂ ਦਾ ਜੋ ਪੈਸਾ ਬਚ ਰਿਹਾ ਹੈ ਉਸ ਨਾਲ ਉਹ ਆਪਣੇ ਪਰਿਵਾਰ ਦੀ ਬਿਹਤਰੀ ਲਈ ਖਰਚ ਕਰ ਰਹੇ ਹਨ।

 

          ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੋਕੇ ਤੇ ਹੀ ਅਧਿਕਾਰੀਆਂ ਨੂੰ ਮੁਸਕਿਲਾਂ ਦੇ ਹੱਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ 24 ਲੱਖ 92 ਹਜਾਰ ਰੁਪਏ ਦੀ ਗ੍ਰਾਂਟ ਵੀ ਪਿੰਡ ਨੂੰ ਦਿੱਤੀ।

 

          ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ੍ਰੀ ਰਣਦੀਪ ਸਿੰਘ, ਬਲਾਕ ਪ੍ਰਧਾਨ ਅੰਗਰੇਜ ਸਿੰਘ ਬਰਾੜ, ਧਰਮਵੀਰ ਗੋਦਾਰਾ, ਸਰਪੰਚ ਮਨਜੀਤ ਸਿੰਘ, ਬਲਾਕ ਪ੍ਰਧਾਨ ਬਲਜੀਤ ਸਿੰਘ, ਛਿੰਦਾ ਸਿੰਘ, ਜਸਕਰਨ ਸਿੰਘ, ਬਲਕਾਰ ਸਿੰਘ ਅਤੇ ਸਮੂਚੀ ਲੀਡਰਸਿ਼ਪ ਹਾਜਰ ਸੀ।

 

 


Comment As:

Comment (0)