Hindi
WhatsApp Image 2026-04-15 at 4

ਦਿਵਿਆਂਗ ਬੱਚਿਆਂ ਲਈ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਸ਼ੁਰੂ : ਡਿਪਟੀ ਕਮਿਸ਼ਨਰ

ਦਿਵਿਆਂਗ ਬੱਚਿਆਂ ਲਈ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਸ਼ੁਰੂ : ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਠਿੰਡਾ

 

ਦਿਵਿਆਂਗ ਬੱਚਿਆਂ ਲਈ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਸ਼ੁਰੂ : ਡਿਪਟੀ ਕਮਿਸ਼ਨਰ

 

ਸਿਖਿਆਰਥੀਆਂ ਨੂੰ ਹਰ ਮਹੀਨੇ ਮਿਲੇਗਾ 2000 ਰੁਪਏ ਵਜ਼ੀਫ਼ਾ

 

31 ਮਈ ਤੱਕ ਲਿਆ ਜਾ ਸਕਦਾ ਹੈ ਦਾਖ਼ਲਾ

 

ਬਠਿੰਡਾ, 29 ਅਪ੍ਰੈਲ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸਪੰਜਾਬ ਦੇ ਅਧੀਨ ਚੱਲ ਰਹੇ ਦਫ਼ਤਰ ਸੁਪਰਡੰਟ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰਰੈੱਡ ਕਰਾਸ ਬਿਲਡਿੰਗ ਨੇੜੇ ਸਰਕਾਰੀ ਹਸਪਤਾਲਬਠਿੰਡਾ ਵੱਲੋਂ ਦਿਵਿਆਂਗ ਬੱਚਿਆਂ ਦੀ ਭਲਾਈ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਕੋਰਸ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੋਰਸ ਇੱਕ ਸਾਲ ਦੀ ਮਿਆਦ ਦੇ ਹੋਣਗੇ ਅਤੇ ਇਨ੍ਹਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ 2000 ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਇਸ ਯੋਜਨਾ ਦਾ ਮਕਸਦ ਦਿਵਿਆਂਗ ਬੱਚਿਆਂ ਨੂੰ ਹੁਨਰਮੰਦ ਬਣਾਕੇ ਉਨ੍ਹਾਂ ਨੂੰ ਖੁਦ ਮੁਖਤਿਆਰ ਬਣਾਉਣਾ ਹੈ ਤਾਂ ਜੋ ਉਹ ਆਪਣੀ ਯੋਗਤਾ ਦੇ ਆਧਾਰ ’ਤੇ ਸਰਕਾਰੀਅਰਧ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਣ

 

ਇਨ੍ਹਾਂ ਕੋਰਸਾਂ ਦੀਆਂ ਕਲਾਸਾਂ ਮਹੀਨਾ ਅਪ੍ਰੈਲ 2026 ਤੋਂ ਸ਼ੁਰੂ ਹੋ ਗਈਆਂ ਹਨ, ਲੇਕਿਨ ਫ਼ਿਰ ਵੀ ਇਹਨਾਂ ਕੋਰਸਾਂ ਵਿੱਚ ਦਾਖ਼ਲਾ ਮਿਤੀ 31 ਮਈ 2026 ਤੱਕ ਲਿਆ ਜਾ ਸਕਦਾ ਹੈ। ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਜਾਰੀ ਕੀਤੇ ਜਾਣਗੇ, ਜਿਸ ਦੇ ਆਧਾਰ ’ਤੇ ਉਹ ਅੱਗੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣਗੇ

 

ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਦਿਵਿਆਂਗ ਲੜਕੇ ਅਤੇ ਲੜਕੀਆਂ ਦੀ ਉਮਰ 18 ਤੋਂ 40 ਸਾਲ ਹੋਣੀ ਲਾਜ਼ਮੀ ਹੈ। ਕੰਪਿਊਟਰ ਕੋਰਸ ਲਈ ਘੱਟੋ-ਘੱਟ ਯੋਗਤਾ ਮੈਟ੍ਰਿਕ ਪਾਸ ਹੋਵੇਗੀਜਦਕਿ ਸਿਲਾਈ-ਕਢਾਈ ਕੋਰਸ ਲਈ ਪੰਜਵੀਂ ਪਾਸ ਯੋਗਤਾ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿਵਿਆਂਗਤਾ ਘੱਟੋ-ਘੱਟ 40 ਫ਼ੀਸਦੀ ਹੋਣੀ ਚਾਹੀਦੀ ਹੈ

 

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9876603786 ਅਤੇ 82838-86812 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਈਮੇਲ [email protected] ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ           


Comment As:

Comment (0)