ਅਜਾਦੀ ਘੁਲਟੀਆਂ ਉੱਤਰਾ ਅਧਿਕਾਰੀ ਸੰਸਥਾ ਰਜਿ. (196) ਪੰਜਾਬ ਜਿਲ੍ਹਾ ਮਾਨਸਾ ਦੀ ਮਹੀਨੇਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਰਘਵ
ਅੱਜ ਮਿਤੀ 08.1.2026 ਨੂੰ ਅਜਾਦੀ ਘੁਲਟੀਆਂ ਉੱਤਰਾ ਅਧਿਕਾਰੀ ਸੰਸਥਾ ਰਜਿ. (196) ਪੰਜਾਬ ਜਿਲ੍ਹਾ ਮਾਨਸਾ ਦੀ ਮਹੀਨੇਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਫਰੀਡਮ ਫਾਈਟਰ ਦੇ ਵਾਰਿਸਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਫਰੀਡਮ ਫਾਈਟਰ ਉੱਤਰਾ ਅਧਿਕਾਰੀ ਸੰਸਥਾ ਰਜਿ. (196) ਪੰਜਾਬ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਸੰਬੰਧੀ ਮਿਤੀ 15 ਜਨਵਰੀ 2026 ਤੋਂ ਸੰਗਰੂਰ ਵਿਖੇ ਲੜੀਵਾਰ ਸ਼ਾਂਤਮਈ ਰੋਸ ਧਰਨੇ ਸੰਬੰਧੀ ਫੈਸਲਾ ਲਿਆ ਗਿਆ ਅਤੇ 26 ਜਨਵਰੀ ਨੂੰ ਗਣੰਤਤਰਤਾ ਦਿਵਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿੱਚ ਅਜਾਦੀ ਘੁਲਟੀਆਂ ਵੱਲੋਂ ਸ਼ਾਮਿਲ ਤਾਂ ਹੋਇਆ ਜਾਵੇਗਾ ਪ੍ਰੰਤੂ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਦਿੱਤਾ ਜਾਣ ਵਾਲਾ ਕੋਈ ਵੀ ਸਮਾਨ (ਭੇਟ) ਨਹੀਂ ਲਿਆ ਜਾਵੇਗਾ ਕਿਉਂਕਿ ਅਜਾਦੀ ਘੁਲਾਟਿਆਂ ਅਤੇ ਉਹਨਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਉਹ ਕੋਈ ਭਿਖਾਰੀ ਨਹੀਂ ਹਨ ਜੋ ਸਮਾਨ ਦੇ ਭੁੱਖੇ ਹਨ ਉਹਨਾਂ ਨੂੰ ਕਿਸੇ ਸਮਾਨ ਦੀ ਨਹੀਂ ਬਲਕਿ ਸਨਮਾਨ ਦੀ ਜਰੂਰਤ ਹੈ ਜੋ ਕਿ ਦੇਸ਼ ਭਗਤਾਂ ਦਾ ਸੰਵਧਾਨਿਕ ਹੱਕ ਹੈ। ਉਹਨਾਂ ਦਾ ਨਾਲ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਹਰ ਵਾਰ ਮੀਟਿੰਗ ਨਾ ਕਰਨ ਕਾਰਨ ਅਜਾਦੀ ਘੁਲਾਟਿਆਂ ਅਤੇ ਉਹਨਾਂ ਦੇ ਵਾਰਿਸਾਂ ਨੂੰ ਮਜਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਨਾਮ ਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਨੂੰ ਰੋਸ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋ, ਸ਼ਹਿਰੀ ਪ੍ਰਧਾਨ ਰਘਵੀਰ ਸਿੰਘ ਝੱਬਰ, ਜਗਸੀਰ ਸਿੰਘ ਖਜਾਨਚੀ ਲਾਲਿਆਂਵਾਲੀ, ਬਲਵੰਤ ਸਿੰਘ, ਹਰਬੰਸ ਸਿੰਘ ਨਿਧੱੜਕ, ਜਸਵੀਰ ਸਿੰਘ ਭੈਣੀਬਾਘਾ, ਸੁਖਦੀਪ ਸਿੰਘ ਰੱਲਾ, ਸੁਖਦੀਪ ਕੌਰ ਅਕਲੀਆ, ਜਸਵੀਰ ਵਰਮਾ (ਦਫਤਰੀ ਸਲਾਹਕਾਰ) ਜਸਵੰਤ ਸਿੰਘ ਬੁਢਲਾਡਾ, ਜਸਵੰਤ ਸਿੰਘ ਦਲੇਲ ਸਿੰਘ ਵਾਲਾ, ਬਲਵੀਰ ਸਿੰਘ ਝੱਬਰ, ਸੁਖਪਾਲ ਕੌਰ, ਸਤਨਾਮ ਕੌਰ, ਵੀਰਪਾਲ ਕੌਰ ਆਦਿ ਹਾਜ ਸਨ।
ਜਾਰੀ ਕਰਤਾ
ਜਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ
ਮੋਬਾ 62800-98254