Hindi
IMG-20251209-WA0012

ਨਿਯੋਕਤਾਵਾਂ ਲਈ ਸੁਨਹਿਰੀ ਮੌਕਾ: ਈਐੱਸਆਈਸੀ ਸਪ੍ਰੀ-2025 ਦੇ ਤਹਿਤ 31 ਦਿਸੰਬਰ ਤੱਕ ਮੁਫ਼ਤ ਨਾਮਾਂਕਣ

ਨਿਯੋਕਤਾਵਾਂ ਲਈ ਸੁਨਹਿਰੀ ਮੌਕਾ: ਈਐੱਸਆਈਸੀ ਸਪ੍ਰੀ-2025 ਦੇ ਤਹਿਤ 31 ਦਿਸੰਬਰ ਤੱਕ ਮੁਫ਼ਤ ਨਾਮਾਂਕਣ

ਨਿਯੋਕਤਾਵਾਂ ਲਈ ਸੁਨਹਿਰੀ ਮੌਕਾ: ਈਐੱਸਆਈਸੀ ਸਪ੍ਰੀ-2025 ਦੇ ਤਹਿਤ 31 ਦਿਸੰਬਰ ਤੱਕ ਮੁਫ਼ਤ ਨਾਮਾਂਕਣ

09 ਦਸੰਬਰ, 2025- ਕੇਂਦਰ ਸਰਕਾਰ ਨੇ ਜੁਲਾਈ ਵਿੱਚ ਸਪ੍ਰੀ-2025 (ਮਾਲਕਾਂ ਅਤੇ ਕਰਮਚਾਰੀਆਂ ਦੇ ਰਜਿਸਟ੍ਰੇਸ਼ਨ ਨੂੰ ਹੁਲਾਰਾ ਦੇਣ ਦੀ ਯੋਜਨਾ) ਸ਼ੁਰੂ ਕੀਤੀ ਸੀ। ਜਿਸ ਦਾ ਉਦੇਸ਼ ਈਐੱਸਆਈਸੀ ਵਿੱਚ ਹੁਣ ਤੱਕ ਗੈਰ-ਰਜਿਸਟਰਡ ਚਲ ਰਹੇ ਪ੍ਰਤਿਸ਼ਠਾਨਾਂ ਅਤੇ ਕਰਮਚਾਰੀਆਂ ਨੂੰ ਬਿਨਾ ਪਹਿਲਾਂ ਦੇ ਬਕਾਏ ਜਾਂ ਨਿਰੀਖਣ ਦੇ ਰਜਿਸਟਰ ਕਰਨਾ ਹੈ। ਇਹ ਸਕੀਮ ਮਾਲਕਾਂ ਨੂੰ ਈਐੱਸਆਈਸੀ ਪੋਰਟਲ ਅਤੇ ਸ਼੍ਰਮ ਸੁਵਿਧਾ ਪੋਰਟਲ ਰਾਹੀਂ ਡਿਜੀਟਲ ਤੌਰ ‘ਤੇ ਆਪਣੇ ਪ੍ਰਤਿਸ਼ਠਾਨ ਅਤੇ ਯੋਗ ਕਰਮਚਾਰੀਆਂ ਨੂੰ ਰਜਿਸਟਰਡ ਕਰਨ ਦਾ ਸਰਲ ਵਿਕਲਪ ਦਿੰਦੀ ਹੈ, ਜਿਸ ਵਿੱਚ ਪਿਛਲੇ ਸਮੇਂ ਲਈ ਨਿਰੀਖਣ ਜਾਂ ਬਕਾਇਆ ਯੋਗਦਾਨ ਦੀ ਮੰਗ ਨਹੀਂ ਕੀਤੀ ਜਾਵੇਗੀ।

ਹੁਣ ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ ਤਾਂ ਸੰਸਥਾਨ, ਵੱਖ-ਵੱਖ ਕਾਰਖਾਨਿਆਂ ਦੇ ਠੇਕੇਦਾਰਾਂ, ਹੋਟਲਾਂ, ਰੈਸਟੋਰੈਂਟਾ, ਹਸਪਤਾਲਾਂ/ਨਰਸਿੰਗ ਹੋਮਸ, ਵਿਦਿਅਕ ਸੰਸਥਾਨ, ਰਾਈਸ ਮਿੱਲਾਂ, ਕੋਲਡ ਸੋਟੇਰਜ, ਗੈਸ ਏਜੰਸੀਆਂ, ਪੈਟਰੋਲ ਪੰਪ, ਇੱਟਾਂ ਦੇ ਭੱਠੇ, ਪੋਲਟਰੀ ਫਾਰਮ, ਰੇਲਵੇ ਦੇ ਠੇਕੇਦਾਰ ਅਤੇ ਸਾਰੇ ਸਰਕਾਰੀ ਦਫ਼ਤਰਾਂ ਦੇ ਠੇਕੇਦਾਰ ਖੁਦ ਨੂੰ ਅਤੇ ਆਪਣੇ ਵਰਕਰਾਂ/ਕਰਮਚਾਰੀਆਂ ਨੂੰ ਸਿੱਧਾ ਰਜਿਸਟਰ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਦੇ ਨਾਲ ਹੀ ਕਰਮਚਾਰੀ ਦਾ ਈਐੱਸਆਈ ਕਾਰਡ ਬਣਾ ਦਿੱਤਾ ਜਾਂਦਾ ਹੈ। ਸਮਾਜਿਕ ਸੁਰੱਖਿਆ ਢਾਂਚੇ ਨੂੰ ਹੋਰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਨੇ ਮਾਲਕਾਂ ਅਤੇ ਕਰਮਚਾਰੀਆਂ ਦੇ ਰਜਿਸਟ੍ਰੇਸ਼ਨ ਨੂੰ ਹੁਲਾਰਾ ਦੇਣ ਲਈ ਇਸ ਸਾਲ ਜੁਲਾਈ ਵਿੱਚ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੀ ਆਖਰੀ ਮਿਤੀ 31 ਦਸੰਬਰ, 2025 ਹੈ।

ਅਜਿਹੇ ਵਿੱਚ ਈਐੱਸਆਈਸੀ ਵੱਲੋਂ ਜਗ੍ਹਾ-ਜਗ੍ਹਾ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ ਛੋਟੇ-ਵੱਡੇ ਉਦਯੋਗਪਤੀਆਂ ਨੂੰ ਯੋਜਨਾ ਦਾ ਲਾਭ ਲੈਣ ਨੂੰ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਸਮੇਂ ਉਪ ਖੇਤਰੀ ਦਫ਼ਤਰ, ਕਰਨਾਲ ਵਿੱਚ ਲਗਭਗ ਚਾਰ ਲੱਖ ਈਐੱਸਆਈ ਕਾਰਡਧਾਰਕ ਹਨ। ਕਾਰਡ ਬਣਾਏ ਜਾਣ ‘ਤੇ ਕਰਮਚਾਰੀ ਦੀ ਤਨਖਾਹ 0.75 ਪ੍ਰਤੀਸ਼ਤ ਅਤੇ ਮਾਲਕ ਦਾ 3.25 ਪ੍ਰਤੀਸ਼ਤ ਯੋਗਦਾਨ ਈਐੱਸਆਈਸੀ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ।
ਈਐੱਸਆਈਸੀ ਦੇ ਅਧਿਕਾਰੀ ਮੰਨਦੇ ਹਨ ਕਿ ਇਸ ਸਮੇਂ ਉਪ ਖੇਤਰੀ ਦਫ਼ਤਰ, ਕਰਨਾਲ ਦੇ ਅਧੀਨ 07 ਜ਼ਿਲੇ ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਕੈਥਲ, ਅੰਬਾਲਾ, ਯਮੁਨਾ ਨਗਰ ਅਤੇ ਪੰਚਕੁਲਾ ਵਿੱਚ ਵੱਖ-ਵੱਖ ਸੰਸਥਾਨਾਂ ਵਿੱਚ ਬਹੁਤ ਸਾਰੇ ਅਜਿਹੇ ਕਰਮਚਾਰੀ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 21 ਹਜ਼ਾਰ ਰੁਪਏ ਤੱਕ ਹੈ ਅਤੇ ਉਨ੍ਹਾਂ ਦਾ ਈਐੱਸਆਈ ਕਾਰਡ ਨਹੀਂ ਬਣਿਆ ਹੋਇਆ ਹੈ। ਅਜਿਹੇ ਅਦਾਰੇ ਰਜਿਸਟ੍ਰੇਸ਼ਨ ਲਈ ਅੱਗੇ ਆਉਣ, ਜੋ ਹੋਟਲ, ਰੈਸਟੋਰੈਂਟ, ਹਸਪਤਾਲ/ਨਰਸਿੰਗ ਹੋਮ, ਵਿਦਿਅਕ ਸੰਸਥਾਨ, ਰਾਈਸ ਮਿੱਲ, ਕੋਲਡ ਸਟੋਰੇਜ, ਗੈਸ ਏਜੰਸੀਆਂ, ਪੈਟਰੋਲ ਪੰਪ, ਇੱਟਾਂ ਦੇ ਭੱਠੇ, ਪੋਲਟਰੀ ਫਾਰਮ, ਰੇਲਵੇ ਦੇ ਠੇਕੇਦਾਰ ਅਤੇ ਸਾਰੇ ਸਰਕਾਰੀ ਦਫ਼ਤਰਾਂ ਦੇ ਠੇਕੇਦਾਰ ਜਿਨ੍ਹਾਂ ਦੇ ਦੁਆਰਾ ਹੁਣ ਤੱਕ ਕਰਮਚਾਰੀ ਰਾਜ ਬੀਮਾ ਨਿਗਮ ਵਿੱਚ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਗਿਆ ਹੈ।

ਨਵੇਂ ਸਾਲ 2026 ਵਿੱਚ ਸਰਵੇਖਣਾਂ/ਅਚਾਨਕ ਨਿਰੀਖਣ ਦੌਰਾਨ ਜੇਕਰ ਅਜਿਹੇ ਅਦਾਰੇ ਰਜਿਸਟਰਡ ਨਹੀਂ ਪਾਏ ਗਏ ਤਾਂ ਉਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਈਐੱਸਆਈ ਕਾਰਪੋਰੇਸ਼ਨ ਦੇ ਉਪ ਖੇਤਰੀ ਦਫ਼ਤਰ ਦੇ ਸੰਯੁਕਤ ਨਿਰਦੇਸ਼ਕ (ਇੰਚਾਰਜ) ਹਰੀ ਓਮ ਪ੍ਰਕਾਸ਼ ਮਹੋਦਯ ਨੇ ਦੱਸਿਆ ਕਿ ਟ੍ਰੇਡ ਯੂਨੀਅਨ ਅਤੇ ਕੰਪਨੀ ਪ੍ਰਬੰਧਕਾਂ, ਫੈਕਟਰੀ ਅਤੇ ਰਾਈਸ ਮਿੱਲਾਂ ਦੇ ਮਾਲਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੇ ਤਹਿਤ ਆਉਣ ਵਾਲੇ ਨਿਜੀ ਸਕੂਲਾਂ ਅਤੇ ਵਿਦਿਅਕ ਸੰਸਥਾਨਾਂ ਨੂੰ ਈਐੱਸਆਈਸੀ ਵਿੱਚ ਰਜਿਸਰਡ ਕਰਵਾਉਣ। ਉਨ੍ਹਾਂ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਕਰਮਚਾਰੀਆਂ ਦੇ ਈਐੱਸਆਈ ਕਾਰਡ ਬਣਾਏ ਜਾਣ, ਤਾਂ ਜੋ ਉਹ ਜ਼ਰੂਰਤ ਪੈਣ ‘ਤੇ ਈਐੱਸਆਈ ਡਿਸਪੈਂਸਰੀਆਂ, ਹਸਪਤਾਲਾਂ ਅਤੇ ਸਬੰਧਿਤ ਨਰਸਿੰਗ ਹੋਮਸ ਅਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਵਿੱਚ ਕੈਸ਼ਲੈਸ ਇਲਾਜ ਕਰਵਾ ਸਕਣ ਅਤੇ ਦੁਰਘਟਨਾ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਉੱਚਿਤ ਪੈਨਸ਼ਨ ਅਤੇ ਹਿਤ ਲਾਭ ਪ੍ਰਾਪਤ ਹੋਣ।

ਇਸ ਲਈ ਸਾਰੇ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 31 ਦਸੰਬਰ 2025 ਤੋਂ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲੈਣ। ਜੇਕਰ ਮਾਲਕ ਇਸ ਯੋਜਨਾ ਦੌਰਾਨ ਈਐੱਸਆਈਸੀ ਦੇ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਦੇ ਹਨ ਤਾਂ ਉਸ ਦੇ ਕਈ ਨਕਾਰਾਤਮਕ ਪ੍ਰਭਾਵ ਹੋ ਸਕਦੇ ਹਨ:

1. ਕਾਨੂੰਨੀ/ਮੁਕੱਦਮੇਬਾਜ਼ੀ ਦੀ ਕਾਰਵਾਈ ਅਤੇ ਆਰਥਿਕ ਨੁਕਸਾਨ
2. ਈਐੱਸਆਈਸੀ ਪੁਰਾਣੇ ਸਮੇਂ ਤੋਂ ਬਕਾਇਆ ਸਾਰੇ ਯੋਗਦਾਨ ਵਸੂਲ ਕਰ ਸਕਦਾ ਹੈ
3. ਇਸ ਦੇ ਨਾਲ ਵਿਆਜ ਅਤੇ ਪੈਨੇਲਟੀ ਵੀ ਵਸੂਲ ਕੀਤੀ ਜਾ ਸਕਦੀ ਹੈ।

ਮਿਤੀ 08.12.2025 ਨੂੰ ਉਪ-ਖੇਤਰੀ ਦਫ਼ਤਰ ਕਰਨਾਲ ਦੇ ਸੰਯੁਕਤ ਨਿਰਦੇਸ਼ਕ (ਇੰਚਾਰਜ), ਸ਼੍ਰੀ ਹਰੀ ਓਮ ਪ੍ਰਕਾਸ਼ ਨੇ ਸਾਰੇ ਇੰਸਪੈਕਟਰਾਂ ਅਤੇ ਸ਼ਾਖਾ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਯੋਜਨਾ ਨੂੰ ਹਰ ਫੈਕਟਰੀ, ਦੁਕਾਨ ਅਤੇ ਪ੍ਰਤਿਸ਼ਠਾਨ ਤੱਕ ਪਹੁੰਚਾਉਣ ਅਤੇ ਮਾਲਕਾਂ ਅਤੇ ਕਰਮਚਾਰੀਆਂ ਦੀ ਪੂਰੀ ਮਦਦ ਕਰਨ।

ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਹੈ ਕਿ 10 ਜਾਂ ਵੱਧ ਕਰਮਚਾਰੀਆਂ ਵਾਲੇ ਪ੍ਰਤਿਸ਼ਠਾਨ, ਜੋ ਹੁਣ ਤੱਕ, ਈਐੱਸਆਈਸੀ ਦੇ ਤਹਿਤ ਗੈਰ-ਰਜਿਸਟਰਡ ਸਨ, ਉਹ ਪ੍ਰਤਿਸ਼ਠਾਨ ਸਵੈ-ਇੱਛਾ ਨਾਲ ਬਿਨਾ ਡਰ ਦੇ ਜਾਂ ਪਿਛਲੀ ਮਿਆਦ ਲਈ ਕੋਈ ਬਕਾਇਆ ਜਮ੍ਹਾਂ ਕੀਤੇ ਬਿਨਾ ਈਐੱਸਆਈ ਯੋਜਨਾ ਵਿੱਚ ਸ਼ਾਮਲ ਹੋ ਸਕਦੇ ਹਨ। ਰਜਿਸਟ੍ਰੇਸ਼ਨ ਦੀ ਮਿਤੀ ਉਹੀ ਮੰਨੀ ਜਾਵੇਗੀ ਜੋ ਮਾਲਕ ਦੁਆਰਾ ਐਲਾਨ ਕੀਤੀ ਜਾਵੇਗੀ; ਪਿਛਲੀ ਮਿਆਦ ਲਈ ਕੋਈ ਯੋਗਦਾਨ ਭੁਗਤਾਨ ਨਹੀਂ ਹੋਵੇਗਾ। ਇਸ ਯੋਜਨਾ ਦੇ ਤਹਿਤ ਰਜਿਸਟਰਡ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਈਐੱਸਆਈਸੀ ਦੀ ਮੈਡੀਕਲ, ਬਿਮਾਰੀ, ਮਾਤ੍ਰਤਵ, ਦਿਵਯਾਂਗਤਾ ਅਤੇ ਆਸ਼ਰਿਤ ਲਾਭ ਜਿਹੀਆਂ ਸਮਾਜਿਕ ਸੁਰੱਖਿਆ ਸੁਵਿਧਾਵਾਂ ਦਾ ਲਾਭ ਪ੍ਰਾਪਤ ਹੋਵੇਗਾ।

ਸਪ੍ਰੀ-2025 ਦੇ ਤਹਿਤ ਅਜਿਹੇ ਮਾਲਕ ਜੋ ਈਐੱਸਆਈਸੀ ਵਿੱਚ ਰਜਿਸਟਰਡ ਹਨ ਲੇਕਿਨ ਕਿਸੀ ਵਜ੍ਹਾ ਨਾਲ ਉਨ੍ਹਾਂ ਨੇ ਕਿਸੇ ਕਾਰਨ ਵੰਸ਼ ਆਪਣੇ ਸਾਰੇ ਯੋਗ ਕਰਮਚਾਰੀਆਂ ਨੂੰ ਰਜਿਸਟਰਡ ਨਹੀਂ ਕੀਤਾ ਸੀ, ਉਹ ਵੀ ਬਿਨਾ ਕਿਸੇ ਡਰ ਦੇ ਬਾਕੀ ਕਰਮਚਾਰੀਆਂ ਨੂੰ ਰਜਿਸਟਰਡ ਕਰਵਾ ਸਕਦੇ ਹਨ।


Comment As:

Comment (0)