ਅੰਬੇਡਕਰ ਜਯੰਤੀ 'ਤੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ: ਲਵਲੀ, ਪ੍ਰੇਮੀ
Hindi
Ambedkar Jayanti

Ambedkar Jayanti

ਅੰਬੇਡਕਰ ਜਯੰਤੀ 'ਤੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ: ਲਵਲੀ, ਪ੍ਰੇਮੀ

ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੀਟਿੰਗ ਦਾ ਆਯੋਜਨ

ਲੁਧਿਆਣਾ: Ambedkar Jayanti: ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸਾ ਨਗਰੀ ਵਿਖੇ ਅੰਬੇਡਕਰ ਨਵਯੁਵਕ ਦਲ ਅਤੇ ਸਹਿਯੋਗੀ ਜਥੇਬੰਦੀਆਂ ਦੀ ਮੀਟਿੰਗ ਹੋਈ।  ਇਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 14 ਅਪ੍ਰੈਲ ਨੂੰ ਡਾ. ਬੀ.ਆਰ.ਅੰਬੇਦਕਰ ਦੇ ਜਨਮ ਦਿਨ ਮੌਕੇ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।

ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਦੱਸਿਆ ਕਿ ਇਹ ਯਾਤਰਾ ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਚਰਚ ਚੌਂਕ, ਸੀਐਮਸੀ ਚੌਂਕ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਅੰਬੇਡਕਰ ਨਗਰ, ਬਾਬਾ ਥਾਨ ਸਿੰਘ ਚੌਂਕ ਤੋਂ ਹਹੁੰਦੇ ਹੋਏ ਡਵੀਜ਼ਨ ਨੰ.  3, ਹਾਤਾ ਸ਼ੇਰਜੰਗ, ਰੜੀ ਮੁਹੱਲਾ, ਸੁਭਾਨੀ ਬਿਲਡਿੰਗ ਚੌਂਕ, ਸ਼ਾਹਪੁਰ ਰੋਡ, ਪੁਰਾਣਾ ਜੀ.ਟੀ. ਰੋਡ, ਘੰਟਾ ਘਰ ਚੌਂਕ, ਮਾਤਾ ਰਾਣੀ ਚੌਂਕ, ਛਾਉਣੀ ਮੁਹੱਲਾ, ਸਲੇਮ ਟਾਬਰੀ ਹੁੰਦੇ ਹੋਏ ਜਲੰਧਰ ਬਾਈਪਾਸ ਸਥਿਤ ਸੰਵਿਧਾਨ ਨਿਰਮਾਤਾ ਦੇ ਬੁੱਤ ਨੇੜੇ ਡਾ.ਬੀ.ਆਰ.ਏ. ਨੇੜੇ ਜਾ ਕੇ ਪੁਰੀ ਹੋਵੇਗੀ।

ਇਸ ਦੌਰਾਨ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ |  ਜਿਸ ਵਿੱਚ ਰਾਮਜੀ ਦਾਸ ਸਰੋਏ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਸਭਾ ਅਹਾਤਾ ਸ਼ੇਰਜੰਗ, ਬਲਵਿੰਦਰ ਕੁਮਾਰ ਪ੍ਰਧਾਨ ਗੁਰੂ ਰਵਿਦਾਸ ਸਭਾ ਧਰਮਪੁਰਾ, ਅਜ਼ਾਦ ਰਾਏ ਪ੍ਰਧਾਨ ਅੰਬੇਡਕਰ ਧਰਮਸ਼ਾਲਾ ਅੰਬੇਡਕਰ ਨਗਰ, ਸਤਪਾਲ, ਨਰਾਇਣ ਦਾਸ ਕੈਸ਼ੀਅਰ, ਲੀਗਲ ਅਡਵਾਈਜ਼ਰ ਆਰ ਐਲ ਸੁਮਨ, ਅਸ਼ੋਕ ਕੁਮਾਰ, ਪੰਜਾਬੀ ਯੂਨੀ. ਦੇ ਜ਼ਿਲ੍ਹਾ ਪ੍ਰਧਾਨ ਬਾਘੜ ਰਾਓ, ਰਾਜ ਕੁਮਾਰ ਪ੍ਰਧਾਨ ਡਾ. ਸ਼ਿਵ ਪ੍ਰਸਾਦ, ਜੈ ਪ੍ਰਕਾਸ਼ ਯੂਨਿਟ ਗਗਨ ਨਗਰ, ਸ਼ਿਵ ਕੁਮਾਰ ਜਗਦੀਸ਼ ਕਲੋਨੀ, ਰਾਕੇਸ਼ ਕੁਮਾਰ ਜਗੀਰਪੁਰ, ਨਵਨੀਤ ਮੌਰੀਆ ਜਗਦੀਸ਼ ਕਲੋਨੀ, ਸੁਭਾਸ਼ ਗਿਆਸਪੁਰਾ ਮੱਕੜ ਕਲੋਨੀ, ਦੁਰਜਨ ਅਧੀਰਵਾਲ ਰਾਜੀਵ ਗਾਂਧੀ ਕਲੋਨੀ, ਰਜਨੀਸ਼ ਸੇਵਕ ਨਗਰ, ਵਿਜੇ ਕੁਮਾਰ, ਸ਼ਿਵ ਪ੍ਰਸਾਦ ਵਰਮਾ, ਸੋਹਨ ਲਾਲ, ਜੈਪ੍ਰਕਾਸ਼, ਐਸ. ਜਨਾਰਦਨ ਮੁਨੀ, ਰਾਹੁਲ, ਰਾਜ ਬਹਾਦਰ ਵਰਮਾ, ਰਾਜ ਕੁਮਾਰ, ਹਰਕੇਸ਼ ਕੁਮਾਰ, ਧਰਮਿੰਦਰ ਕੁਮਾਰ, ਰਜਨੀਸ਼ ਕੁਮਾਰ, ਲਲਨ ਬੌਧ, ਹਰਪਾਲ ਬੋਧ, ਮਨੋਜ ਕੁਮਾਰ, ਕਾਲੀ ਚਰਨ, ਰਾਮ ਮੁਕਲ, ਸੁਰਿੰਦਰ ਕੁਮਾਰ, ਵਿਜੇਂਦਰ, ਸ਼ਿਵ ਕੁਮਾਰ, ਕੁਲਦੀਪ ਕੁਮਾਰ, ਰਾਮ ਉਜਾਗਰ, ਰਾਮ ਸੂਰਤ, ਦੇਵ ਨਾਥ, ਮੁੰਨਾ ਯਾਦਵ ਆਦਿ ਵੀ ਹਾਜ਼ਰ ਸਨ।

ਇਸ ਨੂੰ ਪੜ੍ਹੋ:

ਪੰਜਾਬ ਦੇ ਪਹਿਲੇ ਮਿਰਚਾਂ ਦੇ ਕਲਸਟਰ ਦਾ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਰਸਮੀ ਉਦਘਾਟਨ

ਮੀਡੀਆ ਦਾ ਨਿਰਪੱਖ ਅਤੇ ਆਜ਼ਾਦ ਹੋਣਾ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ : ਚੇਤਨ ਸਿੰਘ ਜੋੜੇਮਾਜਰਾ

ਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲ


Comment As:

Comment (0)