Hindi
a03a0f51-98ab-4810-b5d5-180da17d565d

ਹੜ੍ਹ ਪੀੜਤਾਂ ਦੀ ਮੱਦਦ ਲੰਮਾਂ ਸਮਾਂ ਚੱਲੇਗੀ- ਸੰਤ ਸੀਚੇਵਾਲ

ਹੜ੍ਹ ਪੀੜਤਾਂ ਦੀ ਮੱਦਦ ਲੰਮਾਂ ਸਮਾਂ ਚੱਲੇਗੀ- ਸੰਤ ਸੀਚੇਵਾਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਹੜ੍ਹ ਪੀੜਤਾਂ ਦੀ ਮੱਦਦ ਲੰਮਾਂ ਸਮਾਂ ਚੱਲੇਗੀ- ਸੰਤ ਸੀਚੇਵਾਲ

ਪਾਣੀ ਉਤਰਨ ਨਾਲ ਹੀ ਹੜ੍ਹਾਂ ਦੇ ਹੋਏ ਨੁਕਸਾਨ ਦੀ ਅਸਲ ਤਸਵੀਰ ਆਵੇਗੀ ਸਾਹਮਣੇ

ਆਪ ਦੀ ਵਿਧਾਇਕਾ ਨੇ ਹੜ੍ਹ ਪੀੜਤਾਂ ਲਈ ਪੰਜ ਟਰੱਕ ਰਾਹਤ ਸਮੱਗਰੀ ਭੇਜੀ

ਸੰਗਰੂਰ, 02 ਸਤੰਬਰ

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਲ੍ਹਾਂ ਸੰਗਰੂਰ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰ ਦੇ ਪੰਜ ਟੱਰਕ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ। ਸੰਗਰੂਰ ਵਿਧਾਨ ਸਭਾ ਹਲਕੇ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਾਰਜ ਨੇ ਅੱਜ ਸ਼ਾਮ ਬਾਊਪੁਰ ਜਾ ਕੇ ਹੜ੍ਹ ਪੀੜਤ ਇਲਾਕੇ ਦਾ ਦੌਰਾ ਕੀਤਾ ਤੇ ਹੜ੍ਹ ਪੀੜਤਾਂ ਦੇ ਦਰਦ ਨੂੰ ਜਾਣਿਆ। ਪਿਛਲੇ 23 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮੱਦਦ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹਵਾਲੇ ਰਾਹਤ ਸਮੱਗਰੀ ਦੇ ਇੰਨ੍ਹਾਂ ਪੰਜ ਟੱਰਕਾਂ ਵਿੱਚ ਚਾਰ ਟਰੱਕ ਪਸ਼ੂਆਂ ਦਾ ਚਾਰਾ ਹੈ ਜਦ ਕਿ ਇੱਕ ਟਰੱਕ ਵਿੱਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ਹਨ। ਉਧਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਅਸਲ ਤਸਵੀਰ ਉਸ ਵੇਲੇ ਸਾਹਮਣੇ ਆਵੇਗੀ ਜਦੋਂ ਪਾਣੀ ਹੇਠਾਂ ਉਤਰ ਜਾਵੇਗਾ। ਉਹਨਾਂ ਕਿਹਾ ਕਿ ਇਸੇ ਲਈ ਹੜ੍ਹ ਪੀੜਤਾਂ ਦੀ ਮੱਦਦ ਲੰਮਾਂ ਸਮਾਂ ਚੱਲੇਗੀ।

ਆਪ ਦੀ ਵਿਧਾਇਕ ਨਰਿੰਦਰ ਕੌਰ ਭਾਰਜ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਹਤ ਸਮੱਗਰੀ ਸੰਤ ਸੀਚੇਵਾਲ ਜੀ ਦੇ ਸਪੁਰਦ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਵੱਡੀ ਕੁਦਰਤ ਦੀ ਕਰੋਪੀ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਹੜ੍ਹ ਪੀੜਤਾਂ ਦੀ ਪਹਿਲੇ ਦਿਨ ਤੋਂ ਹੀ ਕੀਤੀ ਜਾ ਰਹੀ ਮੱਦਦ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਸੰਤ ਸੀਚੇਵਾਲ ਇਸ ਇਲਾਕੇ ਦੀਆਂ ਲੋੜਾਂ ਤੋਂ ਬਾਖੂਬੀ ਵਾਕਿਫ਼ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਬਾਊਪੁਰ, ਸਾਂਗਰਾ ਅਤੇ ਰਾਮਪੁਰ ਗੌਹਰਾ ਆਦਿ ਪਿੰਡਾਂ ਅਤੇ ਡੇਰਿਆਂ ਵਿੱਚ ਆਪ ਸਿੱਧੀ ਪਹੁੰਚ ਕਰਕੇ ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢਿਆ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਰਾਹਤ ਸਮੱਗਰੀ ਲੈਕੇ ਆਉਣ ਵਾਲੀਆਂ ਜੱਥੇਬੰਦੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਹੜ੍ਹ ਪੀੜਤਾਂ ਦੀ ਮੱਦਦ ਲੰਮਾਂ ਸਮਾਂ ਚੱਲਣ ਵਾਲੀ ਹੈ। ਜਦੋਂ ਇਸ ਮੰਡ ਇਲਾਕੇ ਵਿੱਚੋਂ ਪਾਣੀ ਘੱਟ ਜਾਵੇਗਾ ਉਸ ਵੇਲੇ ਇੰਨ੍ਹਾਂ ਕਿਸਾਨਾਂ ਨੂੰ ਸਭ ਤੋਂ ਵੱਧ ਲੋੜ ਮਹਿਸੂਸ ਹੋਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਖਾਦ ਦੀ ਵੀ ਲੋੜ ਪਵੇਗੀ ਤੇ ਵਾਹੀ ਲਈ ਡੀਜ਼ਲ ਆਦਿ ਦੀ ਤਾਂ ਜੋ ਉਨ੍ਹਾਂ ਦਾ ਖੇਤੀ ਦਾ ਕੰਮ ਕਾਜ਼ ਮੁੜ ਲੀਹ ‘ਤੇ ਆ ਜਾਵੇ।

ਸੰਤ ਸੀਚੇਵਾਲ ਨੇ ਸੰਗਰੂਰ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਹੜ੍ਹ ਪੀੜਤਾਂ ਦਾ ਦਰਦ ਹੋਣ ਕਾਰਨ ਉਹ ਏਨੀ ਦੂਰ ਤੋਂ ਵੀ ਰਾਹਤ ਸਮੱਗਰੀ ਲੈਕੇ ਪਹੁੰਚੇ ਹਨ।

 


Comment As:

Comment (0)