Hindi
WhatsApp Image 2023-12-10 at 11

ਇੰਡੀਅਨ ਆਰਮੀ ਵੈਟਰਨਜ਼ ਰਨ" ਤਹਿਤ ਰਾਸ਼ਟਰੀ ਨਾਇਕਾਂ ਨੂੰ ਸ਼ਰਧਾਂਜਲੀ

ਇੰਡੀਅਨ ਆਰਮੀ ਵੈਟਰਨਜ਼ ਰਨ" ਤਹਿਤ ਰਾਸ਼ਟਰੀ ਨਾਇਕਾਂ ਨੂੰ ਸ਼ਰਧਾਂਜਲੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਠਿੰਡਾ

 

"ਇੰਡੀਅਨ ਆਰਮੀ ਵੈਟਰਨਜ਼ ਰਨ" ਤਹਿਤ ਰਾਸ਼ਟਰੀ ਨਾਇਕਾਂ ਨੂੰ ਸ਼ਰਧਾਂਜਲੀ

 

ਬਠਿੰਡਾ, 11 ਦਸੰਬਰ : ਕਾਰਗਿਲ ਸਿਲਵਰ ਜੁਬਲੀ ਤੇ ਸ਼ਾਨਦਾਰ ਸ਼ਰਧਾਂਜਲੀ ਦੇਣ ਲਈ, ਇੱਥੇ ਮਿਲਟਰੀ ਸਟੇਸ਼ਨ ਵਿਖੇ "ਆਨਰ ਰਨ: ਇੰਡੀਅਨ ਆਰਮੀ ਵੈਟਰਨਜ਼ ਰਨ" ਸਫਲਤਾਪੂਰਵਕ ਆਯੋਜਿਤ ਕੀਤੀ ਗਈ, ਜੋ ਸਾਡੇ ਰਾਸ਼ਟਰੀ ਨਾਇਕਾਂ ਨੂੰ ਇਕ ਸਲਾਮੀ ਹੈ। ਇਸ ਦੌਰਾਨ ਕਮਾਂਡਰ ਸਰਵ ਆਧਾਰ ਬ੍ਰਿਗੇਡ ਨੇ 6 ਕਿਲੋਮੀਟਰ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

 

ਸਮਾਗਮ ਦੀ ਸਫ਼ਲਤਾ ਦਾ ਸਿਹਰਾ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਦੇ ਸੇਵਾਮੁਕਤ ਫ਼ੌਜੀ ਜਵਾਨਾਂ ਅਤੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਜਵਾਨਾਂ ਦੀ ਉਤਸ਼ਾਹੀ ਸ਼ਮੂਲੀਅਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਠੰਢ ਚ ਵੀ ਦੌੜ ਵਿੱਚ ਹਿੱਸਾ ਲਿਆ।

 

ਕਮਾਂਡਰ ਸਰਵਦਾ ਅਗ੍ਰਣੀ ਬ੍ਰਿਗੇਡ, ਜਨਰਲ ਆਫੀਸਰ ਕਮਾਂਡਿੰਗ, ਚੇਤਕ ਕੋਰ, ਨੇ ਸਾਰੇ ਭਾਗੀਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੌੜ ਦਾ ਆਯੋਜਨ ਉਨ੍ਹਾਂ ਫੌਜੀ ਜਵਾਨਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਹੈ, ਜਿਨ੍ਹਾਂ ਨੇ ਦੇਸ਼ ਦੇ ਮਾਣ, ਏਕਤਾ ਅਤੇ ਸ਼ਾਨ ਨੂੰ ਵਧਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।


Comment As:

Comment (0)