ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜਰ ਜ਼ਿਲ੍ਹਾ ਪੁਲਿਸ ਨੇ ਆਵਾਜਾਈ ਨੂੰ ਬਦਲਵੇ ਰੂਟਾਂ ਤੇ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜਰ ਜ਼ਿਲ੍ਹਾ ਪੁਲਿਸ ਨੇ ਆਵਾਜਾਈ ਨੂੰ ਬਦਲਵੇ ਰੂਟਾਂ ਤੇ ਤਬਦੀਲ ਕੀਤਾ
ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 19 ਨਵੰਬਰ 2025 ਤੋਂ 29 ਨਵੰਬਰ 2025 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜਿਸ ਦੌਰਾਨ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਸ਼ਰਧਾਲੂਆਂ ਦੀ ਸਹੂਲਤਾ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਆਵਾਜਾਈ ਦੇ ਬਦਲਵੇ ਰੂਟਾਂ ਤੇ ਤਬਦੀਲ ਕੀਤਾ ਗਿਆ ਹੈ, ਜਿਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਰੂਪਨਗਰ ਤੋਂ ਬਿਲਾਸਪੁਰ/ਮਨਾਲੀ ਜਾਣ ਵਾਲੀ ਆਵਾਜਾਈ ਨੂੰ ਰੂਪਨਗਰ ਤੋਂ ਵਾਇਆ ਘਨੌਲੀ-ਨਾਲਾਗੜ੍ਹ-ਦੇਹਣੀ-ਸਵਾਰਘਾਟ ਰਾਹੀਂ ਤਬਦੀਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮਨਾਲੀ/ਬਿਲਾਸਪੁਰ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਟੀ-ਪੁਆਇੰਟ ਦੇਹਣੀ-ਨਾਲਾਗੜ੍ਹ-ਘਨੋਲੀ ਰਾਹੀ ਰੂਪਨਗਰ ਤਬਦੀਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ/ਊਨਾ ਜਾਣ ਵਾਲੀ ਆਵਾਜਾਈ ਨੂੰ ਰੂਪਨਗਰ ਤੋਂ ਹੈੱਡਵਰਕਸ-ਨੂਰਪੁਰਬੇਦੀ-ਝੱਜ ਚੌਕ-ਕਲਵਾਂ ਮੋੜ ਰਾਂਹੀ ਨੰਗਲ/ਊਨਾ ਨੂੰ ਤਬਦੀਲ ਕੀਤਾ ਜਾਵੇਗਾ।
ਨੰਗਲ/ਉਨਾ ਤੋਂ ਰੂਪਨਗਰ ਆਉਣ ਜਾਣ ਵਾਲੀ ਆਵਾਜਾਈ ਨੂੰ ਕਲਵਾ ਮੋੜ-ਝੱਜ ਚੋਕ- ਨੂਰਪੁਰਬੇਦੀ -ਹੈਡ ਵਰਕਸ ਰਾਹੀ ਰੂਪਨਗਰ ਨੂੰ ਤਬਦੀਲ ਕੀਤਾ ਜਾਵੇਗਾ।
ਬੁੰਗਾ ਸਾਹਿਬ ਤੋਂ ਗੜ੍ਹਸ਼ੰਕਰ/ਨੰਗਲ ਨੂੰ ਜਾਣ ਵਾਲੀ ਆਵਾਜਾਈ ਨੂੰ ਵਾਇਆ ਬੁੰਗਾ ਸਾਹਿਬ-ਨੂਰਪੁਰਬੇਦੀ-ਝੱਜ ਚੌਂਕ-ਕਲਵਾਂ ਮੋੜ ਰਾਹੀਂ ਗੜਸ਼ੰਕਰ/ਨੰਗਲ ਨੂੰ ਡਾਈਵਰਟ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਢੁੱਕਵੀਆਂ ਸਥਾਨਾ ਤੇ ਟ੍ਰੈਫਿਕ ਡਾਇਰਵਜ਼ਨ ਡਿਸਪਲੇ ਬੋਰਡ ਵੀ ਲਗਾਏ ਗਏ ਹਨ। ਜ਼ਿਲ੍ਹਾ ਪੁਲਿਸ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਲਿਸ ਕੰਟਰੋਲ ਨੰਬਰ 9779464100, 85588-10962 ਅਤੇ 01887-297072 ਸਥਾਪਿਤ ਕੀਤੇ ਗਏ ਹਨ, ਜਿੱਥੇ ਸ਼ਰਧਾਲੂ ਕਿਸੇ ਵੀ ਤਰਾਂ ਦੀ ਮਦਦ ਲਈ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਕੁੱਲ 25 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਕਰੀਬ 8000 ਕਰੀਬ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਇਨਾ
ਤ ਕੀਤਾ ਜਾ ਰਿਹਾ ਹੈ।