Hindi
IMG-20260212-WA0028

ਇਨਕਮ ਟੈਕਸ ਡਾਇਰੈਕਟੋਰੇਟ, ਚੰਡੀਗੜ੍ਹ ਦੁਆਰਾ ਨਵੇਂ ਇਨਕਮ ਟੈਕਸ ਐਕਟ, 2025 ‘ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਇਨਕਮ ਟੈਕਸ ਡਾਇਰੈਕਟੋਰੇਟ, ਚੰਡੀਗੜ੍ਹ ਦੁਆਰਾ ਨਵੇਂ ਇਨਕਮ ਟੈਕਸ ਐਕਟ, 2025 ‘ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਇਨਕਮ ਟੈਕਸ ਡਾਇਰੈਕਟੋਰੇਟ, ਚੰਡੀਗੜ੍ਹ ਦੁਆਰਾ ਨਵੇਂ ਇਨਕਮ ਟੈਕਸ ਐਕਟ, 2025 ‘ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਚੰਡੀਗੜ੍ਹ, 12 ਫਰਵਰੀ : ਇਨਕਮ ਟੈਕਸ ਡਾਇਰੈਕਟੋਰੇਟ (ਜਾਂਚ ਅਤੇ ਅਪਰਾਧਿਕ ਜਾਂਚ) ਚੰਡੀਗੜ੍ਹ ਦੁਆਰਾ ਮਿਤੀ 11 ਫਰਵਰੀ, 2026 ਨੂੰ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸ਼੍ਰੀ ਰੋਹਿਤ ਸ਼ਰਮਾ, ਇਨਕਮ ਟੈਕਸ ਡਾਇਰੈਕਟਰ (ਜਾਂਚ ਅਤੇ ਅਪਰਾਧਿਕ ਜਾਂਚ), ਚੰਡੀਗੜ੍ਹ ਅਤੇ ਸ਼੍ਰੀਮਤੀ ਗਗਨ ਕੁੰਦਰਾ, ਇਨਕਮ ਟੈਕਸ ਐਡੀਸ਼ਨਲ ਡਾਇਰੈਕਟਰ (ਜਾਂਚ ਅਤੇ ਅਪਰਾਧਿਕ ਜਾਂਚ), ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ ਆਯੋਜਿਤ ਕੀਤਾ ਗਿਆ। 

ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਭਾਰਤੀ ਚਾਰਟਰਡ ਅਕਾਉਂਟੈਂਟਸ ਸੰਸਥਾਨ (ਆਈਸੀਏਆਈ) ਦੀ ਉੱਤਰੀ ਭਾਰਤ ਖੇਤਰੀ ਕੌਂਸਲ ਦੀ ਚੰਡੀਗੜ੍ਹ ਅਤੇ ਯਮੁਨਾਨਗਰ ਬ੍ਰਾਂਚਾਂ ਦਾ ਸਹਿਯੋਗ ਪ੍ਰਾਪਤ ਹੋਇਆ। ਸੈਮੀਨਾਰ ਵਿੱਚ ਆਈਸੀਏਆਈ ਦੇ ਮੈਂਬਰ, ਬਾਰ ਐਸੋਸੀਏਸ਼ਨ ਦੇ ਮੈਂਬਰ, ਬੈਂਕਰਜ਼ ਅਤੇ ਤਹਿਸੀਲਦਾਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ।
ਇਸ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਇਨਕਮ ਟੈਕਸ ਐਕਟ, 2025 ਦੇ ਪ੍ਰਬੰਧਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਨਾ ਅਤੇ ਜਾਂਚ ਅਤੇ ਅਪਰਾਧਿਕ ਜਾਂਚ ਡਾਇਰੈਕਟੋਰੇਟ ਦੀ ਭੂਮਿਕਾ ਅਤੇ ਕਾਰਜਾਂ ‘ਤੇ ਚਾਨਣਾ ਪਾਇਆ ਸੀ। ਸੈਸ਼ਨ ਦੌਰਾਨ ਫਾਰਮ-ਕ ਅਤੇ ਫਾਰਮ-ਖ ਵਿੱਚ ਵਿੱਤੀ ਲੈਣ-ਦੇਣ ਵੇਰਵਾ (ਐੱਸਐੱਫਟੀ) ਦੀ ਫਾਇਲਿੰਗ ਅਤੇ ਈ-ਵੈਰੀਫਿਕੇਸ਼ਨ ਸਕੀਮ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ।

ਸੈਮੀਨਾਰ ਦੇ ਦੌਰਾਨ, ਸ਼੍ਰੀ ਰੋਹਿਤ ਸ਼ਰਮਾ, ਇਨਕਮ ਟੈਕਸ ਡਾਇਰੈਕਟਰ (ਜਾਂਚ ਅਤੇ ਅਪਰਾਧਿਕ ਜਾਂਚ), ਚੰਡੀਗੜ੍ਹ ਸ਼੍ਰੀਮਤੀ ਸਰਿਤਾ ਅਗਰਵਾਲ, ਇਨਕਮ ਟੈਕਸ, ਅਸਿਸਟੈਂਟ ਡਾਇਰੈਕਟਰ ਅਤੇ ਸ਼੍ਰੀਮਤੀ ਮੀਨਾ ਕੁਮਾਰੀ, ਇਨਕਮ ਟੈਕਸ ਅਧਿਕਾਰੀ, ਕਰਨਾਲ ਦੁਆਰਾ ਨਵੇਂ ਇਨਕਮ ਟੈਕਸ ਐਕਟ, 2025 ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ, ਜਾਂਚ ਅਤੇ ਅਪਰਾਧਿਕ ਜਾਂਚ ਡਾਇਰੈਕਟੋਰੇਟ ਦੀ ਭੂਮਿਕਾ ਅਤੇ ਐੱਸਐੱਫਟੀ ਫਾਈਲਿੰਗ ਨਾਲ ਸਬੰਧਿਤ ਪਾਲਣਾ ਸਬੰਧੀ ਜ਼ਰੂਰਤਾਂ ‘ਤੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ।

ਪ੍ਰੋਗਰਾਮ ਦੇ ਅੰਤ ਵਿੱਚ ਇੱਕ ਸੰਵਾਦਾਤਮਕ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ਼੍ਰੀ ਰੋਹਿਤ ਸ਼ਰਮਾ ਨੇ ਉਮੀਦਵਾਰਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸੁਆਲਾਂ ਦਾ ਹੱਲ ਕੀਤਾ। ਪ੍ਰੋਗਰਾਮ ਦੀ ਸਮਾਪਤੀ ਹਿਤਧਾਰਕਾਂ ਦੇ ਨਾਲ ਤਾਲਮੇਲ ਨੂੰ ਮਜ਼ਬੂਤ ਕਰਨ, ਬਿਹਤਰ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਇਨਕਮ ਟੈਕਸ ਐਕਟ ਦੇ ਪ੍ਰਬੰਧਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ‘ਤੇ ਜ਼ੋਰ ਦੇਣ ਦੇ ਨਾਲ ਹੋਈ।


Comment As:

Comment (0)