Hindi
salman khan

Salman Khan Backs Student Protests Against Paper Leaks, Warns Against Political Hijacking

Salman Khan ਨੇ Students ਦੇ Support 'ਚ Raised Voice; ਪ੍ਰਦਰਸ਼ਨ 'ਤੇ ਬੋਲੇ- ਇਸ ਨੂੰ ਸਿਆਸੀ ਤੌਰ 'ਤੇ ਹਾਈਜੈਕ ਨਾ ਕੀਤਾ ਜਾਵੇ, ਦੁੱਖ ਹੈ ਕਿ ਹਿੰਸਾ ਹੋਈ

Salman Khan Support Student Protest: ਪੇਪਰ ਲੀਕ ਦੇ ਖ਼ਿਲਾਫ਼ ਧਰਨੇ 'ਤੇ ਬੈਠੇ ਨੌਜਵਾਨ-ਵਿਦਿਆਰਥੀ ਪ੍ਰਦਰਸ਼ਨਕਾਰੀਆਂ ਲਈ ਬਾਲੀਵੁੱਡ ਤੋਂ ਵੀ ਆਵਾਜ਼ ਉੱਠ ਰਹੀ ਹੈ। ਵਿਦਿਆਰਥੀਆਂ 'ਤੇ ਪੁਲਿਸ ਦੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡਣ ਦੀ ਕਾਰਵਾਈ ਦਾ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ 'ਚ ਹੁਣ ਦਿੱਗਜ ਅਦਾਕਾਰ ਸਲਮਾਨ ਖ਼ਾਨ ਨੇ ਵਿਦਿਆਰਥੀਆਂ ਦੇ ਸਮਰਥਨ 'ਚ ਬਿਆਨ ਜਾਰੀ ਕੀਤਾ ਹੈ। ਸਲਮਾਨ ਦਾ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਬਿਆਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਸਲਮਾਨ ਖ਼ਾਨ ਨੇ ਕਿਹਾ ਕਿ ਦੇਸ਼ 'ਚ ਸਿੱਖਿਆ ਅਗਲਾ ਰੁਝਾਨ (ਟ੍ਰੈਂਡ) ਅਤੇ ਫੈਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਇਸ ਸਟੈਂਡ ਦੀ ਤਾਰੀਫ਼ ਕੀਤੀ ਹੈ ਕਿ ਉਹ ਦੇਸ਼ 'ਚ ਸਿੱਖਿਆ ਪ੍ਰਣਾਲੀ 'ਚ ਬਦਲਾਅ ਲਈ ਅੱਗੇ ਆਏ। ਉੱਥੇ ਹੀ ਸਲਮਾਨ ਨੇ ਇਹ ਵੀ ਕਿਹਾ ਕਿ ਇੱਕ ਬਹੁਤ ਹੀ ਸ਼ਾਂਤਮਈ ਅੰਦੋਲਨ ਦਾ ਹਿੰਸਕ ਮੋੜ ਲੈਣਾ, ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਇਹ ਮੁੱਦਾ ਵਿਦਿਆਰਥੀਆਂ ਅਤੇ ਸਿੱਖਿਆ ਪ੍ਰਣਾਲੀ ਵਿਚਕਾਰ ਦਾ ਹੈ, ਇਸ ਨੂੰ ਸਿਆਸੀ ਤੌਰ 'ਤੇ ਹਾਈਜੈਕ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦਾ ਸਿਹਰਾ ਸਿਰਫ਼ ਅਤੇ ਸਿਰਫ਼ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਹੀ ਮਿਲਣਾ ਚਾਹੀਦਾ ਹੈ।

ਵਿਦਿਆਰਥੀਆਂ ਅਤੇ ਦਿੱਲੀ ਪੁਲਿਸ ਦੀ ਝੜਪ 'ਤੇ ਬੋਲੇ ਸਲਮਾਨ ਖ਼ਾਨ ਨੇ ਆਪਣੇ X ਪੋਸਟ 'ਚ ਲਿਖਿਆ, ''ਇਹ ਬਹੁਤ ਸ਼ਾਂਤਮਈ ਅੰਦੋਲਨ ਸੀ, ਬਹੁਤ ਦੁੱਖ ਹੈ ਕਿ ਇਸ ਨੂੰ ਹਿੰਸਕ ਮੋੜ ਲੈਣਾ ਪਿਆ। ਮੇਰਾ ਦਿਲ ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਖੀ ਹੈ ਜਿਨ੍ਹਾਂ ਨੂੰ ਸੱਟ ਲੱਗੀ। ਪੇਪਰ ਲੀਕ ਇੱਕ ਬਹੁਤ ਗੰਭੀਰ ਮੁੱਦਾ ਹੈ, ਅਤੇ ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਸਾਡੇ ਦੇਸ਼ ਦੇ ਬੱਚੇ ਇੱਕ ਬਿਹਤਰ ਸਿੱਖਿਆ ਪ੍ਰਣਾਲੀ ਲਈ ਇੱਕਜੁੱਟ ਹੋਏ ਹਨ, ਅਤੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਸਾਥ ਦਿੱਤਾ।''

ਵਿਦਿਆਰਥੀਆਂ ਦੇ ਸਟੈਂਡ ਦੀ ਤਾਰੀਫ਼ ਸਲਮਾਨ ਨੇ ਅੱਗੇ ਕਿਹਾ, ''ਮੈਂ ਸੱਚਮੁੱਚ ਵਿਦਿਆਰਥੀਆਂ ਦੇ ਸਟੈਂਡ ਦੀ ਤਾਰੀਫ਼ ਕਰਦਾ ਹਾਂ, ਜਿਸ 'ਚ ਉਨ੍ਹਾਂ ਨੇ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਆਪਣਾ ਭਵਿੱਖ ਤੇ ਇੱਕ ਬਿਹਤਰ, ਸਿੱਖਿਅਤ ਭਾਰਤ ਬਣਾਉਣ ਲਈ ਲਗਨ, ਇਮਾਨਦਾਰੀ ਅਤੇ ਇੱਛਾ ਦਿਖਾਈ ਹੈ। ਇਹ ਅੰਦੋਲਨ, ਇਹ ਵਿਰੋਧ, ਇਸ ਲਈ ਅੱਗੇ ਵਧਣ ਦਾ ਸਹੀ ਤਰੀਕਾ ਹੈ, ਅਤੇ ਵਿਦਿਆਰਥੀਆਂ ਨੇ ਇਹ ਸ਼ਾਂਤੀ ਨਾਲ ਕੀਤਾ ਹੈ। ਉਹ ਬਹੁਤ ਹਿੰਮਤ ਵਾਲੇ ਅਤੇ ਬਹਾਦਰ ਹਨ। ਸਿੱਖਿਆ ਪ੍ਰਤੀ ਪ੍ਰੇਰਿਤ, ਇਹ ਪੀੜ੍ਹੀ ਭਾਰਤ ਨੂੰ ਮਾਣ ਮਹਿਸੂਸ ਕਰਵਾਏਗੀ।''

ਸਿਆਸੀ ਤੌਰ 'ਤੇ ਹਾਈਜੈਕ ਨਾ ਹੋਵੇ ਵਿਦਿਆਰਥੀਆਂ ਦਾ ਅੰਦੋਲਨ ਸਲਮਾਨ ਨੇ ਕਿਹਾ, ''ਇਹ ਮੁੱਦਾ ਵਿਦਿਆਰਥੀਆਂ ਅਤੇ ਸਿੱਖਿਆ ਪ੍ਰਣਾਲੀ ਦੇ ਵਿਚਕਾਰ ਦਾ ਹੈ, ਇਸ ਨੂੰ ਸਿਆਸੀ ਤੌਰ 'ਤੇ ਹਾਈਜੈਕ ਨਹੀਂ ਕੀਤਾ ਜਾਣਾ ਚਾਹੀਦਾ, ਇਸ ਦਾ ਕ੍ਰੈਡਿਟ ਸਿਰਫ਼ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਜਾਣਾ ਚਾਹੀਦਾ ਹੈ, ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਦੇਵੇਗੀ ਅਤੇ ਇਸ ਨੂੰ ਇੱਕ ਮਜ਼ਬੂਤ ਸਿੱਖਿਆ ਪ੍ਰਣਾਲੀ ਬਣਾਏਗੀ। ਇਹ ਦੋਵਾਂ ਲਈ ਲਾਹੇਵੰਦ ਸਥਿਤੀ (Win-Win situation) ਹੈ। ਇੱਕ ਹਾਂ-ਪੱਖੀ ਫ਼ੈਸਲੇ ਦੀ ਉਮੀਦ ਅਤੇ ਅਰਦਾਸ ਕਰ ਰਿਹਾ ਹਾਂ। ਪ੍ਰਮਾਤਮਾ ਤੁਹਾਡਾ ਸਭ ਦਾ ਭਲਾ ਕਰੇ ਜੋ ਸਿੱਖਿਅਤ ਹੋਣਾ ਚਾਹੁੰਦੇ ਹਨ।''

ਭਾਰਤ ਇੱਕ ਐਜੂਕੇਸ਼ਨਲ ਹੱਬ ਬਣੇ ਅੰਤ 'ਚ ਸਲਮਾਨ ਖ਼ਾਨ ਨੇ ਕਿਹਾ, ''ਸਿੱਖਿਆ ਅਗਲਾ ਟ੍ਰੈਂਡ ਅਤੇ ਫੈਸ਼ਨ ਹੋਣਾ ਚਾਹੀਦਾ ਹੈ, ਅਤੇ ਸਾਲ-ਦਰ-ਸਾਲ ਇਸ ਨੂੰ ਹੋਰ ਟ੍ਰੈਂਡੀ ਅਤੇ ਫੈਸ਼ਨੇਬਲ ਹੋਣਾ ਚਾਹੀਦਾ ਹੈ, ਇੰਨੇ ਬਾਹਰੋਂ ਲੋਕ ਪੜ੍ਹਾਈ ਕਰਨ ਲਈ ਭਾਰਤ ਆਉਣ ਅਤੇ ਭਾਰਤ ਇੱਕ ਐਜੂਕੇਸ਼ਨਲ ਹੱਬ ਬਣ ਜਾਵੇ।'' ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਹਸਤੀਆਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੀਆਂ ਨਜ਼ਰ ਆਈਆਂ ਹਨ। ਕਈ ਸੈਲੇਬ੍ਰਿਟੀਜ਼ ਜੰਤਰ-ਮੰਤਰ 'ਚ ਵਿਦਿਆਰਥੀਆਂ ਦੇ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋਣ ਵੀ ਪਹੁੰਚੇ।

ਦਿੱਲੀ 'ਚ CJP ਦਾ ਪ੍ਰਦਰਸ਼ਨ ਹੋਇਆ ਤੇਜ਼ ਦਿੱਲੀ 'ਚ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ 'ਚ ਨੌਜਵਾਨ-ਵਿਦਿਆਰਥੀ ਪੇਪਰ ਲੀਕ ਤੋਂ ਪਰੇਸ਼ਾਨ ਹੋ ਕੇ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਪਿਛਲੇ 34 ਦਿਨਾਂ ਤੋਂ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਨੌਜਵਾਨ-ਵਿਦਿਆਰਥੀਆਂ ਦੇ ਦਿੱਲੀ ਪ੍ਰਦਰਸ਼ਨ ਦਾ ਅਸਰ ਰਾਜਧਾਨੀ ਤੋਂ ਬਾਹਰ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੀ ਦੇਖਿਆ ਜਾ ਰਿਹਾ ਹੈ। ਉੱਥੇ ਹੀ ਐਕਟਿਵਿਸਟ ਸੋਨਮ ਵਾਂਗਚੁਕ 26 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਉਹ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਹਨ। ਜਦੋਂ ਕਿ ਦੂਜੇ ਪਾਸੇ ਵਿਦਿਆਰਥੀਆਂ ਦੇ ਸਮਰਥਨ 'ਚ ਵਿਰੋਧੀ ਧਿਰ ਦਾ ਪ੍ਰਦਰਸ਼ਨ ਵੀ ਜਾਰੀ ਹੈ। ਰਾਹੁਲ ਗਾਂਧੀ ਨੇ ਹਾਲ ਹੀ 'ਚ ਪ੍ਰਧਾਨ ਮੰਤਰੀ ਨਿਵਾਸ ਦਾ ਘੇਰਾਓ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਸੀ।


Comment As:

Comment (0)