Hindi
20231222_122714

ਬੱਚਿਆ ਦੀ ਸਮੇਂ ਸਿਰ ਵੈਕਸੀਨੇਸ਼ਨ ਕਰਨ ਅਤੇ ਡਾਟਾ ਅਪ ਲੋਡ ਕਰਨ ਨਾਲ ਸਮੇਂ ਦੀ ਬੱਚਤ ਅਤੇ ਰਿਕਾਰਡ ਸੰਭਾਲ ਜਰੂਰੀ-ਸਿਵਲ ਸਰਜ

ਬੱਚਿਆ ਦੀ ਸਮੇਂ ਸਿਰ ਵੈਕਸੀਨੇਸ਼ਨ ਕਰਨ ਅਤੇ ਡਾਟਾ ਅਪ ਲੋਡ ਕਰਨ ਨਾਲ ਸਮੇਂ ਦੀ ਬੱਚਤ ਅਤੇ ਰਿਕਾਰਡ ਸੰਭਾਲ ਜਰੂਰੀ-ਸਿਵਲ ਸਰਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ

ਜ਼ਿਲ੍ਹਾ ਪੱਧਰੀ ਵੈਕਸੀਨ ਦਾ ਡਾਟਾ ਅਪਲੋਡ ਕਰਨ ਸਬੰਧੀ ਇਕ ਰੋਜ਼ਾ

ਸਿਖਲਾਈ ਦਾ ਆਯੋਜਨ

*ਬੱਚਿਆ ਦੀ ਸਮੇਂ ਸਿਰ ਵੈਕਸੀਨੇਸ਼ਨ ਕਰਨ ਅਤੇ ਡਾਟਾ ਅਪ ਲੋਡ ਕਰਨ ਨਾਲ ਸਮੇਂ ਦੀ ਬੱਚਤ ਅਤੇ ਰਿਕਾਰਡ ਸੰਭਾਲ ਜਰੂਰੀ-ਸਿਵਲ ਸਰਜਨ

ਮਾਨਸਾ 23 ਦਸੰਬਰ:

ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਏ.ਐਨ.ਐਮ, ਐਲ.ਐਚ.ਵੀ. ਸੀ.ਐਚ.ਓ ਦੀ ਇੱਕ ਰੋਜ਼ਾ ਸਿਖਲਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਸਾਂਸ( ਸ਼ੋਸ਼ਲ ਅਵੇਅਰਨੈੱਸ ਐੰਡ ਐਕਸ਼ਨ ਟੂ ਨਿਊਟਰਲਾਈਜ ਨਿਮੂਨੀਆ ਸਕਸੈਸਫੂਲੀ ) ਦੀ ਮੈਨੇਜਮੈਂਟ ਕਰਕੇ ਨਵ ਜਨਮੇ ਬੱਚਿਆ ਤੋਂ ਲੈ ਕੇ ਪੰਜ ਸਾਲ ਤੱਕ ਉਮਰ ਦੇ ਬੱਚਿਆ ਦੀ ਮੌਤ ਦਰ ਨੂੰ ਘਟਾੳਣਾ ਹੈ। ਉਨ੍ਹਾਂ ਕਿਹਾ ਕਿ ਮੌਸਮ ਅਨੁਸਾਰ ਬੱਚੇ ਨੂੰ ਨਿਘਾ ਰੱਖਣਾ, ਮਾਂ ਦਾ ਹੀ ਦੁੱਧ ਪਿਲਾਉਣਾ ਅਤੇ ਸਾਫ ਸਫਾਈ ਆਦਿ ਵੱਲ ਧਿਆਨ ਦੇ ਕੇ ਬੱਚਿਆ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ ਨੇ ਅਨਮੋਲ ਐਪ ਅਧੀਨ ਆਰ.ਸੀ.ਐਚ ਐਚ.ਐਮ.ਆਈ. ਐਸ.ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ, ਮਨਦੀਪ ਸਿੰਘ ਜਿਲਾ ਵੈਕਸੀਨ ਕੁਆਰਡੀਨੇਟਰ ਮੈੈਡਮ ਸ਼ਿਖਾ ਅਤੇ ਸੂਚਨਾ ਅਫਸਰ ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਸੂਚਨਾ ਅਫਸਰ, ਰਵਿੰਦਰ ਕੁਮਾਰ ਤੋ ਇਲਾਵਾ ਬਲਾਕ ਬੀ.ਈ.ਈ. ਸੀ.ਐਚ.ਓ, ਐਲ.ਐਚ.ਵੀ.ਅਤੇ ਏ.ਐਨ.ਐਮਜ ਹਾਜਰ ਸਨ।


Comment As:

Comment (0)