ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਤਰ ਸਕੂਲ ਪ੍ਰਸ਼ਨੋਤਰੀ ਅਤੇ ਸ਼ਬਦ ਗਇਨ ਮੁਕਾਬਲੇ ਕਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਤਰ ਸਕੂਲ ਪ੍ਰਸ਼ਨੋਤਰੀ ਅਤੇ ਸ਼ਬਦ ਗਇਨ ਮੁਕਾਬਲੇ ਕਰਵਾਏ
ਡੇਰਾਬੱਸੀ, 12 ਦਸੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਡੇਰਾਬੱਸੀ ਵਿੱਚ 11 ਅਤੇ 12 ਦਸੰਬਰ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਦੀਆਂ ਸਮਰਪਿਤ ਸਮਾਗਮਾਂ ਦੇ ਤਹਿਤ ਅੰਤਰ-ਸਕੂਲ ਪ੍ਰਸ਼ਨੋਤਰੀ ਪ੍ਰਤੀਯੋਗਤਾ ਅਤੇ ਸ਼ਬਦ ਗਾਇਨ ਮੁਕਾਬਲੇ ਸ਼ਾਨਦਾਰ ਢੰਗ ਨਾਲ ਕਰਵਾਏ ਗਏ। ਸਮਾਗਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀ ਵਿਰਾਸਤ ਅਤੇ ਉੱਚ ਆਦਰਸ਼ਾਂ ਨਾਲ ਰੂਬਰੂ ਕਰਵਾਉਣਾ ਸੀ।
ਇਸ ਮੌਕੇ ਮੈਨੇਜਿੰਗ ਕਮੇਟੀ ਦੇ ਮੀਤ-ਪ੍ਰਧਾਨ ਅੰਮ੍ਰਿਤਪਾਲ ਸਿੰਘ, ਮੈਨੇਜਰ ਗੁਰਜੀਤ ਸਿੰਘ, ਮੈਂਬਰ ਸਾਹਿਬਾਨ ਕਪੂਰ ਸਿੰਘ, ਜਗਦੀਸ਼ ਛਾਬੜਾ, ਹਰਪ੍ਰੀਤ ਸਿੰਘ, ਪ੍ਰਿੰਸੀਪਲ ਕਵਿਤਾ ਅੱਤਰੀ ਸਮੇਤ ਅਧਿਆਪਕ ਧੁਰਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉਪਦੇਸ਼ ਅਤੇ ਸਹਾਦਤ ਨਾਲ ਸੰਬੰਧਿਤ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ l ਜਿਸ ਵਿੱਚ ਪਹਿਲਾ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ , ਦੂਸਰਾ ਸਥਾਨ ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਅਤੇ ਤੀਸਰਾ ਸਥਾਨ ਸ੍ਰੀਮਤੀ ਐਨਐਨ ਮੋਹਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਨੇ ਹਾਸਿਲ ਕੀਤਾ l
ਸ਼ਬਦ ਗਾਇਨ ਮੁਕਾਬਲਿਆਂ ਦੀ ਨਿਰਪੱਖ ਤੌਰ ‘ਤੇ ਮੁਲਾਂਕਣ ਡਾ. ਈਸ਼ਵਰ ਸਿੰਘ (ਲੁਧਿਆਣਾ) ਅਤੇ ਮਨਜੋਤ ਸਿੰਘ (ਮੋਹਾਲੀ) ਨੇ ਕੀਤਾ। ਜਿਸ ਵਿੱਚ ਪਹਿਲਾ ਸਥਾਨ ਭਾਰਤੀਯਾ ਪਬਲਿਕ ਸਕੂਲ, ਦੂਸਰਾ ਸਥਾਨ ਸਤਰੁਜ ਵਰਲਡ ਸਕੂਲ ਅਤੇ ਤੀਸਰਾ ਸਥਾਨ ਐਨਆਰਆਈ ਪਬਲਿਕ ਸਕੂਲ ਡੇਰਾਬੱਸੀ ਨੂੰ ਮਿਲਿਆ l
ਸਕੂਲ ਦੇ ਮੀਤ-ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਮੈਂਬਰ ਕਪੂਰ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਨੂੰ ਮਨੁੱਖਤਾ, ਧਾਰਮਿਕ ਆਜ਼ਾਦੀ ਅਤੇ ਨੇਕੀ ਲਈ ਅਦਵਿੱਤੀਆ ਯੋਗਦਾਨ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਿੱਖ ਧਰਮ ਦੀ ਮਹਾਨ ਵਿਰਾਸਤ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦਾ ਸਰੋਤ ਹਨ।
ਪ੍ਰਿੰਸੀਪਲ ਕਵਿਤਾ ਅੱਤਰੀ ਨੇ ਜੇਤੂਆਂ, ਭਾਗੀਦਾਰਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਂਦੇ ਹਨ l