ਨਸ਼ਿਆ ਦੇ ਸੋਦਾਗਰਾਂ ਦਾ ਹੁਣ ਹੋਰ ਵਧੇਰੇ ਸਮਾਂ ਸੂਬੇ ਵਿੱਚ ਰਹਿਣਾ ਸੰਭਵ ਨਹੀ- ਅਵਤਾਰ ਸਿੰਘ ਕੂਨਰ
ਨਸ਼ਿਆ ਦੇ ਸੋਦਾਗਰਾਂ ਦਾ ਹੁਣ ਹੋਰ ਵਧੇਰੇ ਸਮਾਂ ਸੂਬੇ ਵਿੱਚ ਰਹਿਣਾ ਸੰਭਵ ਨਹੀ- ਅਵਤਾਰ ਸਿੰਘ ਕੂਨਰ
ਨੂਰਪੁਰ ਬੇਦੀ 21 ਮਈ (2025)
ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਅਜ਼ਾਦੀ ਵਿੱਚ ਕੁਰਬਾਨੀਆਂ ਦੀਆਂ ਮਿਸਾਲਾਂ ਕਾਇਮ ਕੀਤੀਆਂ ਹਨ, ਸਾਡੇ ਇਲਾਕੇ ਦੇ ਦੂਜੇ ਤੀਜੇ ਪਿੰਡ ਵਿਚ ਸ਼ਹੀਦੀ ਗੇਟ ਬਣੇ ਹੋਏ ਹਨ ਜੋ ਇਸ ਗੱਲ ਦੀ ਗਵਾਹ ਹਨ ਕਿ ਇਹ ਇਸ ਇਲਾਕੇ ਦੇ ਨੌਜਵਾਨਾਂ ਵਿੱਚ ਬੇਤਹਾਸ਼ਾ ਸੇਵਾਂ ਦੀ ਭਾਵਨਾ ਹੈ। ਜ਼ਿਨ੍ਹਾਂ ਨੂੰ ਨਸ਼ਿਆ ਤੋ ਬਾਹਰ ਕੱਢ ਕੇ ਖੇਡ ਮੈਦਾਨਾਂ ਵੱਲ ਲਿਆਉਣ ਲਈ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ। ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹ ਤੋ ਪੁੱਟਿਆ ਜਾਵੇਗਾ ਅਤੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾ ਲਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੰਦੇ ਹੋਏ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਅਸਮਾਨਪੁਰ ਤੇ ਛੱਜਾ ਵਿੱਚ ਅਵਤਾਰ ਸਿੰਘ ਕੂਨਰ ਯੁੱਧ ਨਸ਼ਿਆ ਵਿਰੁੱਧ ਇੰਚਾਰਜ ਵਿਧਾਨ ਸਭਾ ਹਲਕਾ ਰੂਪਨਗਰ ਨੇ ਨਸ਼ਾ ਮੁਕਤੀ ਯਾਤਰਾ ਤਹਿਤ ਆਯੋਜਿਤ ਸਮਾਗਮਾਂ ਨੂੰ ਸੰਬੋਧਨ ਕੀਤਾ। ਅਵਤਾਰ ਸਿੰਘ ਕੂਨਰ ਨੇ ਅਸਮਾਨਪੁਰ ਤੇ ਛੱਜਾ ਵਿਖੇ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਯਾਤਰਾ ਲੋਕ ਲਹਿਰ ਵਜੋਂ ਉਭਰ ਕੇ ਆਈ ਹੈ। ਪੰਜਾਬ ਸਰਕਾਰ ਦਾ ਇਕੋ-ਇਕ ਉਦੇਸ਼ ਹੈ ਹਰ ਪਿੰਡ, ਹਰ ਘਰ ਨੂੰ ਨਸ਼ਾ ਮੁਕਤ ਕਰਨਾ। ਉਨ੍ਹਾਂ ਇਹ ਵੀ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਬਹੁਤ ਸਾਰਥਿਕ ਨਤੀਜ਼ੇ ਸਾਹਮਣੇ ਆ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪੰਚ, ਸਰਪੰਚ ਤੇ ਪਤਵੰੰਤੇ ਹਾਜ਼ਰ ਸਨ।