Hindi
Sufna

ਲਾਹੌਰ(ਪਾਕਿਸਤਾਨ) ਵੱਸਦੀ ਡਾ. ਸੁਗਰਾ ਸੱਦਫ਼

ਲਾਹੌਰ(ਪਾਕਿਸਤਾਨ) ਵੱਸਦੀ ਡਾ. ਸੁਗਰਾ ਸੱਦਫ਼

ਲਾਹੌਰ(ਪਾਕਿਸਤਾਨ) ਵੱਸਦੀ ਡਾ. ਸੁਗਰਾ ਸੱਦਫ਼ ਪੰਜਾਬੀ ਕਵਿਤਾ ਤੇ ਕਹਾਣੀ ਦੀ ਸਫ਼ਲ ਸਿਰਜਕ ਹੈ। ਇੱਕੋ ਜਿੰਨੀ ਮੁਹਾਰਤ ਨਾਲ ਧਰਤੀ ਦੀ ਦਰਦਾਂ ਭਿੱਜੀ ਬਾਤ ਸੁਣਾਉਂਦੀ। ਉਸ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਦੇ ਬੋਲ ਕਿਤੇ ਕਿਤੇ ਹਟਕੋਰੇ ਭਰਦੇ, ਹੌਕੇ ਲੈਂਦੇ ਆਪਣੀ ਵਾਰਤਾ ਤੁਹਾਡੇ ਸਾਹਾ ਸਵਾਸਾਂ ਵਿੱਚ ਘੋਲ਼ ਜਾਂਦੇ ਹਨ। ਅਜਬ ਜਹੀ ਕਸ਼ਮਕਸ਼ ਪਾਠਕ ਦੇ ਅੰਦਰ ਨੂੰ ਸਰਕਦੀ ਤੁਰੀ ਜਾਂਦੀ ਹੈ। ਉਸ ਦੇ ਕਾਵਿ ਬੋਲ ਸਹਿਜਵੰਤੇ ਹਨ, ਕਾਹਲੇ ਨਹੀਂ। ਉਹ ਵਾਹੋਦਾਰੀ ਸਰਪੱਟ ਨਹੀਂ ਦੌੜਦੀ ਸਗੋਂ ਕਦਮ ਦਰ ਕਦਮ ਟਹਿਲਦੀ ਪ੍ਰਤੀਤ ਹੁੰਦੀ ਹੈ। ਸ਼ਬਦ ਉਸ ਦੀ ਅਰਦਲ ਵਿੱਚ ਅਰਜ਼ਮੰਦ ਬਣ ਖਲੋਂਦੇ ਹਨ। ਇੰਜ ਲੱਗਦੈ ਜਿਵੇ ਆਖ ਰਹੇ ਹੋਣ, ਸੁਗਰਾ! ਸਾਨੂੰ ਆਪਣੀ ਕਲਮ ਦੀ ਜ਼ਬਾਨੀ ਕਹਿ ਤੇ ਸਾਨੂੰ ਆਪਣੇ ਹਿੱਸੇ ਦੀ ਗੱਲ ਕਹਿਣ ਦੇ। ਇਹ ਕਦੇ ਕਦੇ ਹੀ ਵਾਪਰਦਾ ਹੈ। ਡਾਃ ਸੁਗਰਾ ਸੱਦਫ਼ ਦੀ ਸ਼ਾਇਰੀ ਵਿੱਚ ਤਰਲਤਾ ਵੀ ਹੈ ਤੇ ਸਰਲਤਾ ਵੀ। ਉਹ ਬੁਝਾਰਤਾਂ ਨਹੀਂ ਪਾਉਂਦੀ ਸਗੋਂ ਆਪਣੀ ਗੱਲ ਬੇਬਾਕੀ ਨਾਲ ਸਾਡੇ ਹਵਾਲੇ ਕਰਕੇ ਖ਼ੁਦ ਸੁਰਖ਼ਰੂ ਹੋ ਜਾਂਦੀ ਹੈ। ਉਸ ਦਾ ਕਾਵਿ ਮਨ ਹਰ ਪਲ ਧਰਤੀ ਦੇ ਵਣ ਤ੍ਰਿਣ, ਜਲ ਥਲ, ਅੰਬਰ ਵਿਚਲੇ ਤਾਰਿਆਂ ਤੇ ਹੋਰ ਨਿੱਕੇ ਵੱਡੇ ਨਛੱਤਰਾਂ ਦੀ ਥਾਹ ਪਾਉਂਦਾ ਹੈ। ਹਰ ਵਰਤਾਰੇ ਪਿਛਲੇ ਸੰਸਾਰ ਦੀ ਕਸ਼ਮਕਸ਼ ਦਾ ਵਿਸ਼ਲੇਸ਼ਣ ਸਹਿਜ ਸੁਭਾਇ ਸਾਨੂੰ ਹਾਸਲ ਹੋ ਜਾਂਦਾ ਹੈ। ਫ਼ਲਸਫ਼ੀ ਹੋ ਕੇ ਵੀ ਉਸ ਦੀ ਕਵਿਤਾ ਸਹਿਜ ਤੇ ਸੁਹਜ ਨਾਲ ਭਰਪੂਰ ਰਹਿੰਦੀ ਹੈ, ਇਹੀ ਸੁਗਰਾ ਦੀ ਪ੍ਰਾਪਤੀ ਹੈ। ਡਾਃ ਸੁਗਰਾ ਸੱਦਫ਼ ਲਾਹੌਰ ਸਥਿਤ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜਿਜ਼ ਐਡ ਕਲਚਰ(ਪਿਲਾਕ) ਦੀ ਡਾਇਰੈਕਟਰ ਜਨਰਲ ਵਜੋਂ ਕੁਝ ਸਮਾਂ ਪਹਿਲਾਂ ਹੀ ਸੇਵਾ ਮੁਕਤ ਹੋਈ ਹੈ। ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਸਰਸਾਲ ਦੇ ਰਾਜਾ ਸ਼ਾਹ ਅਸਵਾਰ ਦੇ ਘਰ ਅੰਮੀ ਇਨਾਇਤ ਬੇਗ਼ਮ ਦੀ ਕੁੱਖੋਂ 4 ਫ਼ਰਵਰੀ 1963 ਨੂੰ ਜਨਮੀ ਡਾ. ਸੁਗਰਾ ਸੱਦਫ਼ ਫ਼ਿਲਾਸਫ਼ੀ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾਕਟਰੇਟ ਹੈ। ਉਸ ਦਾ ਖੋਜ ਵਿਸ਼ਾ” ਫ਼ਿਲਾਸਫ਼ੀ ਆਫ਼ ਡਿਵਾਈਨ ਲਵ” ਸੀ। ਇਸ ਵਿੱਚ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵੀ “ਈਸ਼ਵਰੀ ਸਨੇਹ ਦੀ ਡੂੰਘੀ ਬਾਤ” ਸਾਬਤ ਕੀਤਾ ਹੈ। ਡਾਃ ਸੁਗਰਾ ਸੱਦਫ਼


Comment As:

Comment (0)