Ludhiana Tragedy: Ex-Serviceman Kills Son, Commits Suicide in New Aggar Nagar
Hindi
firing1

Father kills son in Ludhiana

ਪਿਓ ਵਲੋਂ ਪੁੱਤ ਨੂੰ ਗੋਲੀ ਮਾਰਨ ਉਪਰੰਤ ਖੁਦ ਵੀ ਖ਼ੁਦਕੁਸ਼ੀ

ਲੁਧਿਆਣਾ:  ਸਥਾਨਕ ਨਿਊ ਅਗਰ ਨਗਰ ਵਿਚ ਬੀਤੀ ਦੇਰ ਰਾਤ ਪਿਓ ਵਲੋਂ ਆਪਣੇ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਖੁਦ ਵੀ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਪੁੱਤਰ ਦੀ ਸ਼ਨਾਖਤ ਗੁਰਸ਼ਰਨ ਸਿੰਘ ਜਦਕਿ ਉਸਦੇ ਪਿਤਾ ਦੀ ਸ਼ਨਾਖਤ ਸੁਰਿੰਦਰ ਸਿੰਘ ਵਜੋਂ ਕੀਤੀ ਗਈ ਹੈ। ਘਟਨਾ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਪਿਤਾ ਦੇ ਨਜਾਇਜ਼ ਸੰਬੰਧਾਂ ਕਾਰਨ ਗੁਰਸ਼ਰਨ ਦਾ ਉਸ ਨਾਲ ਝਗੜਾ ਹੋ ਗਿਆ ਅਤੇ ਸੁਰਿੰਦਰ ਸਿੰਘ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਤੇ ਗੁਰਸ਼ਰਨ ਸਿੰਘ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਟੇ ਵਜੋਂ ਉਹ ਦਮ ਤੋੜ ਗਿਆ। ਬਾਅਦ ਵਿਚ ਉਸ ਨੇ ਆਪ ਵੀ ਸਲਫ਼ਾਸ ਖਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੁਰਿੰਦਰ ਸਿੰਘ ਸਾਬਕਾ ਫੌਜੀ ਹੈ।


Comment As:

Comment (0)