ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਲਗਵਾਈ ਆਪਣੀ ਹਾਜ਼ਰ
ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਲਗਵਾਈ ਆਪਣੀ ਹਾਜ਼ਰੀ
ਗੁਰਦੁਆਰਾ ਸ੍ਰੀ ਸਤਸੰਗ ਸਾਹਿਬ ਵਿਖੇ ਆਯੋਜਿਤ ਕੀਰਤਨ ਦਾ ਮਾਣਿਆ ਆਨੰਦ
ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ
ਫਾਜ਼ਿਲਕਾ 3 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ| ਇਸ ਦੌਰਾਨ ਖੁਸ਼ੀ ਫਾਊਡੇਸ਼ਨ ਦੇ ਚੇਅਰਪ੍ਰਸਨ ਮੈਡਮ ਖੁਸ਼ਬੂ ਸਵਨਾ ਨੇ ਆਪਣੀ ਹਾਜ਼ਰੀ ਲਗਵਾਊਦਿਆਂ ਭਜਨ ਬੰਦਗੀ ਸੁਣੀ ਤੇ ਸ਼ੁੱਧ ਵਿਚਾਰਾਂ ਦੀ ਪ੍ਰਾਪਤੀ ਕੀਤੀ|
ਗੁਰਦੁਆਰਾ ਸ੍ਰੀ ਸਤਸੰਗ ਸਾਹਿਬ ਵਿਖੇ ਸ਼ਿਰਕਤ ਕਰਦਿਆਂ ਖੁਸ਼ਬੂ ਸਵਨਾ ਨੇ ਸਮਾਗਮ ਦੌਰਾਨ ਪਾਠੀ ਸਾਹਿਬਾਨਾਂ ਵੱਲੋਂ ਕੀਤੇ ਗਏ ਕੀਰਤਨ ਦਾ ਆਨੰਦ ਮਾਣਿਆ| ਇਸ ਮੌਕੇ ਭਾਈ ਅਪਾਰ ਸਿੰਘ ਜੀ ਦੇ ਵਿਚਾਰਾਂ ਨੇ ਸਾਰੀ ਸੰਗਤ ਨੂੰ ਨਿਹਾਲ ਕੀਤਾ| ਕੀਰਤਨ ਉਪਰੰਤ ਭੋਗ ਪਾਏ ਗਏ ਤੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ|
ਇਸ ਮੌਕੇ ਖੁਸ਼ਬੂ ਸਵਨਾ ਨੇ ਕਿਹਾ ਕਿ ਗੁਰੂ ਸਾਨੂੰ ਸਹੀ ਦਿਸ਼ਾ ਦਿਖਾਉਣ ਤੇ ਲੋਕਾਂ ਦਾ ਮਾਰਗਦਰਸ਼ਨ ਕਰਨ ਲਈ ਆਉਂਦੇ ਹਨ| ਉਨ੍ਹਾਂ ਦਾ ਉਦੇਸ਼ ਸੰਗਤਾਂ ਨੂੰ ਸੱਚੀ ਤੇ ਨੇਕ ਕਮਾਈ ਕਰਨ ਦਾ ਸੰਦੇਸ਼ ਦੇਣ ਦੇ ਨਾਲ ਨਾਲ ਲੋਕਾਂ ਦੀ ਭਲਾਈ ਕਰਨ ਦਾ ਸੁਨੇਹਾ ਦੇਣਾ ਹੈ| ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਲੋੜ ਹੈ ਤੇ ਹਮੇਸ਼ਾ ਉਨ੍ਹਾਂ ਦੇ ਦਿਖਾਏ ਰਸਤਿਆ ਤੇ ਚਲਣਾ ਚਾਹੀਦਾ ਹੈ |