ਟਿੱਬਿਆਂ ਦੇ ਮੇਲੇ ਸਬੰਧੀ ਵੱਖ ਵੱਖ ਸਮਾਜ ਸੇਵੀ ਤੇ ਸੱਭਿਆਚਾਰਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਟਿੱਬਿਆਂ ਦੇ ਮੇਲੇ ਸਬੰਧੀ ਵੱਖ ਵੱਖ ਸਮਾਜ ਸੇਵੀ ਤੇ ਸੱਭਿਆਚਾਰਕ
ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ
ਮਾਨਸਾ, 05 ਦਸੰਬਰ:
ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ 08, 09 ਅਤੇ 10 ਦਸੰਬਰ ਨੂੰ ਲੱਗਣ ਵਾਲੇ ਟਿੱਬਿਆਂ ਦੇ ਮੇਲੇ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਵੱਖ ਵੱਖ ਸਮਾਜ ਸੇਵੀ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਅਹਿਮ ਮੀਟਿੰਗ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੈਂਬੀ ਨੇ ਸ਼ਹਿਰ ਦੀਆਂ ਨਾਮਵਰ ਪ੍ਰਮੁੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਤਿੰਨ ਰੋਜ਼ਾ ਮੇਲੇ ਦੀ ਉਲੀਕੀ ਰੂਪਰੇਖਾ ਬਾਰੇ ਜਾਣੂ ਕਰਵਾਇਆ ਅਤੇ ਮੇਲੇ ਨੂੰ ਹੋਰ ਵਧੇਰੇ ਸਫਲ ਬਣਾਉਣ ਲਈ ਸਮੁੱਚੀਆਂ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਸਮੂਹ ਸੰਸਥਾਵਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੇਲੇ ਅੰਦਰ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਡਾ. ਸੰਦੀਪ ਘੰਡ ਚੇਅਰਮੈਨ ਸਿੱਖਿਆ ਵਿਕਾਸ ਮੰਚ, ਹਰਿੰਦਰ ਸਿੰਘ ਮਾਨਸ਼ਾਹੀਆ ਸੱਭਿਆਚਾਰ ਚੇਤਨਾ ਮੰਚ, ਪ੍ਰਿੰਸੀਪਲ ਦਰਸ਼ਨ ਬਰੇਟਾ (ਰਿਟਾ.), ਐਡਵੋਕੇਟ ਬਲਵੰਤ ਭਾਟੀਆ, ਗੁਰਚੇਤ ਸਿੰਘ ਫੱਤੇਵਾਲੀਆ, ਬਲਰਾਜ ਨੰਗਲ, ਤਰਸੇਮ ਚੰਦ ਸੇਮੀ ਆਸਰਾ ਵੈਲਫੇਅਰ ਕਲੱਬ, ਡਾ. ਜਨਕ ਰਾਜ ਵਾਇਸ ਆਫ ਮਾਨਸਾ, ਗੁਰਨੈਬ ਮਘਾਣੀਆ, ਦਰਸ਼ਨ ਜੋਗਾ, ਬਲਰਾਜ ਮਾਨ, ਸਰਬਜੀਤ ਸਿੰਘ ਮੌਜੂਦ ਸਨ।
ਤਸਵੀਰਾਂ 1 ਅਤੇ 2
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਜ਼ਿਲ੍ਹਾ ਪ੍ਰੀਸ਼ਦ ਵਿਖੇ ਵੱਖ ਵੱਖ ਸਮਾਜ ਸੇਵੀ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।
© 2022 Copyright. All Rights Reserved with Arth Parkash and Designed By Web Crayons Biz