Hindi
Screenshot_2025-07-19-15-11-19-69_a23b203fd3aafc6dcb84e438dda678b6 (1)

ਵਿਧਾਇਕ ਬੱਲੂਆਣਾ ਨੇ ਪਿੰਡ ਰਾਏਪੁਰ, ਢਾਣੀ ਮਾਡਲਾਂ ਢਾਣੀ ਨਾਇਆ ਵਾਲੀ ਦੇ ਵਾਸੀਆਂ ਨਸ਼ਿਆਂ ਖਿਲਾਫ ਕੀਤਾ ਜਾਗਰੂਕ 

ਵਿਧਾਇਕ ਬੱਲੂਆਣਾ ਨੇ ਪਿੰਡ ਰਾਏਪੁਰ, ਢਾਣੀ ਮਾਡਲਾਂ ਢਾਣੀ ਨਾਇਆ ਵਾਲੀ ਦੇ ਵਾਸੀਆਂ ਨਸ਼ਿਆਂ ਖਿਲਾਫ ਕੀਤਾ ਜਾਗਰੂਕ 

ਵਿਧਾਇਕ ਬੱਲੂਆਣਾ ਨੇ ਪਿੰਡ ਰਾਏਪੁਰ, ਢਾਣੀ ਮਾਡਲਾਂ ਢਾਣੀ ਨਾਇਆ ਵਾਲੀ ਦੇ ਵਾਸੀਆਂ ਨਸ਼ਿਆਂ ਖਿਲਾਫ ਕੀਤਾ ਜਾਗਰੂਕ 

 

ਅਬੋਹਰ 19 ਜੁਲਾਈ 2025

  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦਾ ਪੰਜਾਬ ਵਿੱਚ ਆਗਾਜ਼ ਕੀਤਾ ਗਿਆ ਹੈ ਤਾਂ ਜੋ ਸਾਡੀ ਨੌਜਵਾਨੀ ਪੀੜੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਇਆ ਜਾ ਸਕੇ! ਇਸੇ ਤਹਿਤ ਹੀ ਸੂਬੇ ਦੇ ਸਾਰੇ ਵਿਧਾਇਕ ਆਪਣੇ ਆਪਣੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰ ਰਹੇ ਹਨ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ!

 ਇਸੇ ਤਹਿਤ ਹੀ ਉਹ ਅੱਜ ਪਿੰਡ ਰਾਏਪੁਰ, ਢਾਣੀ ਮਾਡਲਾਂ

ਢਾਣੀ ਨਾਇਆ ਵਾਲੀ ਦੇ ਵਾਸੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਪਹੁੰਚੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਪਿੰਡ ਵਿੱਚ ਵੀ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਤੁਸੀਂ ਉਸ ਦੀ ਸੂਚਨਾ ਆਪਣੇ ਪਿੰਡ ਦੀ ਪੰਚਾਇਤ ਪੁਲਿਸ ਪ੍ਰਸ਼ਾਸਨ ਜਾਂ ਮੈਨੂੰ ਦਿਓ ਤਾਂ ਜੋ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ!

 ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਮਾੜੀ ਸੰਗਤ ਵਾਲੇ ਵਿਅਕਤੀਆਂ ਤੋਂ ਦੂਰ ਰਹਿਣ ਤੇ ਜੇਕਰ ਤੁਹਾਡਾ ਕੋਈ ਵੀ ਸਾਥੀ ਨਸ਼ਾ ਕਰਦਾ ਹੈ ਤਾਂ ਉਸਦੀ ਜਾਣਕਾਰੀ ਪੰਚਾਇਤ ਨੂੰ ਦਿਓ ਜਾਂ ਮੈਨੂੰ ਦਿਓ ਤਾਂ ਕਿ ਉਸਦਾ ਮੁਫਤ ਇਲਾਜ ਕਰਵਾਇਆ ਜਾ ਸਕੇ ਤੇ ਉਹ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਆਪਣਾ ਚੰਗਾ ਜੀਵਨ ਬਤੀਤ ਕਰ ਸਕੇ! ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਬੰਦਾ ਨਸ਼ਾ ਆਪਣੇ ਸਾਥੀ ਨੂੰ ਖਾਣ ਵਾਸਤੇ ਦਿੰਦਾ ਉਹ ਤੁਹਾਡਾ ਦੋਸਤ ਨਹੀਂ ਉਹ ਤੁਹਾਡਾ ਦੁਸ਼ਮਣ ਹੈ! ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਦੇ ਖਿਲਾਫ ਇਸ ਮੁਹਿੰਮ ਵਿੱਚ ਪਿੰਡ ਵਾਸੀ ਪੂਰਨ ਸਹਿਯੋਗ ਦੇਣ ਤਾਂ ਜੋ ਇਸ ਮੁਹਿਮ ਨੂੰ ਸਫ਼ਲ ਬਣਾਇਆ ਜਾ ਸਕੇ! ਇਸ ਦੌਰਾਨ ਉਨਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਪ੍ਰਣ ਵੀ ਦਵਾਇਆ!

 ਇਸ ਦੌਰਾਨ ਉਹਨਾਂ ਪਿੰਡ ਰਾਏਪੁਰਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 40 ਲੱਖ ਰੁਪਏ,  ਛੱਪੜ ਦੇ ਨਵੀਨੀਕਰਨ ਲਈ  24 ਲੱਖ ਤੇ ਪਿੰਡ ਦੇ ਸਟੇਡੀਅਮ ਲਈ 20 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ!

ਇਸ ਮੌਕੇ ਤੇ ਡੀਐਸਪੀ ਤਜਿੰਦਰਪਾਲ ਸਿੰਘ, ਬੀਡੀਓ ਅੰਤਰਪ੍ਰੀਤ ਸਿੰਘ, ਪਿੰਡ ਦੇ ਸਰਪੰਚ, ਮੈਬਰ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।


Comment As:

Comment (0)