ਵਿਧਾਇਕ ਰੰਧਾਵਾ ਵੱਲੋ ਬਲਾਕ ਸੰਮਤੀ ਉਮੀਦਵਾਰਾ ਦੇ ਹੱਕ ਵਿਚ ਚੋਣ ਮੀਟਿੰਗਾਂ
ਵਿਧਾਇਕ ਰੰਧਾਵਾ ਵੱਲੋ ਬਲਾਕ ਸੰਮਤੀ ਉਮੀਦਵਾਰਾ ਦੇ ਹੱਕ ਵਿਚ ਚੋਣ ਮੀਟਿੰਗਾਂ
ਲਾਲੜੂ : 10 ਦਿਸੰਬਰ (2025)
ਹਲਕਾ ਡੇਰਾਬੱਸੀ ਦੇ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਵਲੋ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਸਰਸੀਣੀ ਦੇ ਉਮੀਦਵਾਰ ਸੁਰਿੰਦਰ ਕੌਰ ਧਰਮਪਤਨੀ ਕੇਸਰ ਸਿੰਘ ਪਹਿਲਵਾਨ ਲਈ ਸਰਸੀਣੀ ਟਿਵਾਣਾ ਖਜੂਰ ਮੰਡੀ ਸਾਧਾਪੁਰ ਡੰਗ ਡੇਹਰਾ ਅਤੇ ਜੋਨ ਚੰਡਿਆਲਾ ਤੋਂ ਅਲਕਾ ਰਾਣੀ ਭਤੀਜੀ ਅਵਤਾਰ ਸਿੰਘ ਲਈ ਬੈਰਮਾਜਰਾ ਹੰਬੜਾ ਹੰਸਾਲਾ ਰਾਜੋਮਾਜਰਾ ਵਿੱਖੇ ਚੋਣ ਮੀਟਿੰਗਾਂ ਕੀਤੀਆਂ । ਇਸ ਮੌਕੇ ਊਨਾ ਨਾਲ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਸਮੇਤ ਪਾਰਟੀ ਦੀ ਸਮੁੱਚੀ ਟੀਮ ਹਾਜ਼ਿਰ ਰਹੀ ।
ਇਸ ਮੌਕੇ ਊਨਾ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਜਿਤਾਉਣ ਤਾ ਜੋ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਸਕਣ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਬਦੌਲਤ ਹੀ ਵਿਕਾਸ ਕਾਰਜ ਉਹ ਚਾਹੇ ਗਲੀਆਂ ਨਾਲੀਆ,ਖੇਡ ਮੈਦਾਨ, ਕਮਿਊਨਿਟੀ ਸੈਂਟਰ ,ਪਾਣੀ ਦੇ ਨਵੇ ਟਿਊਬਵੈੱਲ, ਪਿੰਡਾਂ ਦੀਆਂ ਫਿਰਨੀਆਂ,ਲਿੰਕ ਰੋਡ ਅਤੇ ਹੋਰ ਕੰਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਚੱਲ ਰਹੇ ਹਨ,।
ਊਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਪਹਿਲ ਦੇ ਆਧਾਰ ਤੇ ਲਗਾਤਾਰ ਕੰਮ ਕਰ ਰਹੀ ਹੈ । ਉਨਾ ਕਿਹਾ ਕਿ ਮੈ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹਾਂ ਤੇ ਕੰਮ ਦੇ ਆਧਾਰ ਤੇ ਹੀ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ ਤੇ ਤੁਹਾਡੇ ਇਸ ਪਿੰਡਾਂ ਦੇ ਇਕੱਠ ਤੋ ਸਾਬਿਤ ਹੋ ਰਿਹਾ ਹੈ ਕਿ ਤੁੱਸੀ ਪਿੰਡਾਂ ਵਿੱਚ ਹੋਏ ਕੰਮ ਤੋ ਖੁਸ਼ ਹੋ ਤੇ ਹੋਰ ਹੋਣ ਵਾਲੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਵੱਧ ਤੋ ਵੱਧ ਵੋਟਾਂ ਪਾਕੇ ਕਾਮਯਾਬ ਬਣਾਓਗੇ ।