Hindi

ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਚੰਡੀਗੜ੍ਹ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਬਜਟ ਕੁਐਸਟ 2026 ਲ

ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਚੰਡੀਗੜ੍ਹ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਬਜਟ ਕੁਐਸਟ 2026 ਲਾਂਚ ਕੀਤਾ; ਨੌਜਵਾਨਾਂ ਨੂੰ ਭਾਗੀਦਾਰੀ ਦਾ ਸੱਦਾ ਦਿੱਤਾ

ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਚੰਡੀਗੜ੍ਹ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਬਜਟ ਕੁਐਸਟ 2026 ਲਾਂਚ ਕੀਤਾ; ਨੌਜਵਾਨਾਂ ਨੂੰ ਭਾਗੀਦਾਰੀ ਦਾ ਸੱਦਾ ਦਿੱਤਾ

ਚੰਡੀਗੜ੍ਹ | ਮਿਤੀ: 4 ਫਰਵਰੀ 2026

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤਹਿਤ, ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਚੰਡੀਗੜ੍ਹ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਬਜਟ ਕੁਐਸਟ 2026 ਲਾਂਚ ਕੀਤਾ ਹੈ। ਇਹ ਇੱਕ ਰਾਸ਼ਟਰ-ਵਿਆਪੀ ਯੁਵਾ-ਕੇਂਦ੍ਰਿਤ ਪਹਿਲ ਹੈ, ਜਿਸ ਦਾ ਉਦੇਸ਼ ਵਿਕਸਿਤ ਭਾਰਤ ਬਜਟ 2026 ਬਾਰੇ ਜਾਗਰੂਕਤਾ ਅਤੇ ਸਾਰਥਕ ਸੰਵਾਦ ਨੂੰ ਹੁਲਾਰਾ ਦੇਣਾ ਹੈ।

ਇਹ ਕੁਇਜ਼ ਹੁਣ ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਪੋਰਟਲ 'ਤੇ ਲਾਇਵ ਹੈ। ਚੰਡੀਗੜ੍ਹ ਦੇ ਨੌਜਵਾਨ www.mybharat.gov.in/quiz 'ਤੇ ਜਾ ਕੇ ਜਾਂ ਅਧਿਕਾਰਿਤ ਪੋਸਟਰਾਂ 'ਤੇ ਉਪਲਬਧ ਕਿਊਆਰ (QR) ਕੋਡ ਨੂੰ ਸਕੈਨ ਕਰਕੇ  ਇਸ ਵਿੱਚ ਹਿੱਸਾ ਲੈ ਸਕਦੇ ਹਨ। ਭਾਗੀਦਾਰੀ ਦੀ ਅੰਤਿਮ ਮਿਤੀ 17 ਫਰਵਰੀ 2026 ਹੈ।

ਇਹ ਪਹਿਲ ਤਿੰਨ-ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਕੇਂਦਰੀ ਬਜਟ 2026 'ਤੇ  ਅਧਾਰਿਤ ਇੱਕ ਰਾਸ਼ਟਰ-ਵਿਆਪੀ  ਔਨਲਾਇਨ ਕੁਇਜ਼ ਹੋਵੇਗਾ। ਇਸ ਪੜਾਅ ਵਿੱਚ ਸ਼ਾਰਟਲਿਸਟ ਕੀਤੇ ਗਏ ਪ੍ਰਤੀਭਾਗੀ ਦੂਜੇ ਪੜਾਅ ਵਿੱਚ ਇੱਕ ਨਿਰਧਾਰਿਤ ਥੀਮ 'ਤੇ ਇੱਕ ਲੇਖ ਪੋਰਟਲ ਦੇ ਜ਼ਰੀਏ ਜਮ੍ਹਾਂ ਕਰਾਉਣਗੇ। ਅੰਤਿਮ ਪੜਾਅ ਵਿੱਚ ਸ਼ਾਰਟਲਿਸਟ ਕੀਤੇ ਗਏ ਨੌਜਵਾਨਾਂ ਨੂੰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨਾਲ ਇੱਕ ਵਿਸ਼ੇਸ਼ ਸੰਵਾਦ ਦਾ ਅਵਸਰ ਪ੍ਰਦਾਨ ਕੀਤਾ ਜਾਵੇਗਾ।

ਇਸ ਪਹਿਲ 'ਤੇ ਪ੍ਰਕਾਸ਼ ਪਾਉਂਦੇ  ਹੋਏ ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat)  ਚੰਡੀਗੜ੍ਹ ਨੇ ਕਿਹਾ, “ਇਹ ਮੰਚ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਬਜਟ ਨੂੰ ਸਮਝਣ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਵਿੱਚ ਸਰਗਰਮ ਯੋਗਦਾਨ ਦੇਣ ਲਈ ਸਸ਼ਕਤ ਬਣਾਉਂਦਾ ਹੈ।”

ਮੇਰਾ ਯੁਵਾ ਭਾਰਤ (ਮਾਈ ਭਾਰਤ/MY Bharat) ਚੰਡੀਗੜ੍ਹ ਨੇ ਵਿਦਿਆਰਥੀਆਂ, ਯੂਥ ਵਲੰਟੀਅਰਾਂ ਅਤੇ ਸੰਸਥਾਵਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ।

ਵਧੇਰੇ ਜਾਣਕਾਰੀ ਹਿਤ, www.mybharat.gov.in/quiz 'ਤੇ ਜਾਓ।


Comment As:

Comment (0)