ਪੰਜਾਬ ਲੋਕ ਭਵਨ ਵਿਖੇ ਨਵਕਾਰ ਮਹਾਮੰਤਰ ਮਹਾਜਾਪ ਸੰਪੰਨ; ਰਾਜਪਾਲ ਕਟਾਰੀਆ ਨੇ ਇਸ ਨੂੰ ਗੁਣਾਂ ਦੀ ਉਪਾਸਨਾ ਦਾ ਮੰਤਰ ਦੱਸਿਆ
ਪ੍ਰੈੱਸ ਨੋਟ
ਪੰਜਾਬ ਲੋਕ ਭਵਨ ਵਿਖੇ ਨਵਕਾਰ ਮਹਾਮੰਤਰ ਮਹਾਜਾਪ ਸੰਪੰਨ; ਰਾਜਪਾਲ ਕਟਾਰੀਆ ਨੇ ਇਸ ਨੂੰ ਗੁਣਾਂ ਦੀ ਉਪਾਸਨਾ ਦਾ ਮੰਤਰ ਦੱਸਿਆ
ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਲਾਈ ਦੇ ਸੰਕਲਪ ਨਾਲ ਪੰਜਾਬ ਲੋਕ ਭਵਨ ਵਿਖੇ ਨਵਕਾਰ ਮਹਾਮੰਤਰ ਮਹਾਜਾਪ ਸੰਪੰਨ
ਚੰਡੀਗੜ੍ਹ, 3 ਜਨਵਰੀ, 2026:
ਪੰਜਾਬ ਲੋਕ ਭਵਨ ਵਿਖੇ ਵਿਸ਼ਵ ਸ਼ਾਂਤੀ, ਮਨੁੱਖੀ ਭਲਾਈ ਅਤੇ ਸਰਬਵਿਆਪੀ ਸਦਭਾਵ ਦੀ ਭਾਵਨਾ ਦੇ ਨਾਲ ਨਵਕਾਰ ਮਹਾਮੰਤਰ ਦਾ ਵਿਰਾਟ ਮਹਾਜਾਪ ਸਫ਼ਲਤਾਪੂਰਵਕ ਸੰਪੰਨ ਹੋਇਆ। ਸ਼੍ਰਮਣ ਸੰਘੀਯ ਸਲਾਹਕਾਰ ਦਿਨੇਸ਼ ਮੁਨੀ ਦੇ ਦੋ ਦਿਨਾਂ ਦੇ ਪ੍ਰਵਾਸ ਦੇ ਦੌਰਾਨ ਆਯੋਜਿਤ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ, ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਅਤੇ ਪਰਿਵਾਰਿਕ ਮੈਂਬਰਾਂ ਨੇ ਮੰਤਰ ਦੇ ਜਾਪ ਵਿੱਚ ਹਿੱਸਾ ਲਿਆ। ਇਸ ਅਵਸਰ 'ਤੇ ਸ਼ਰਧਾਲੂਆਂ ਨੇ ਸਮੂਹਿਕ ਸਾਧਨਾ ਵਿੱਚ ਹਿੱਸਾ ਲਿਆ। ਮੰਤਰ ਉਚਾਰਨ ਨਾਲ ਆਡੀਟੋਰੀਅਮ ਅਧਿਆਤਮਿਕ ਊਰਜਾ ਨਾਲ ਆਲੋਕਿਤ ਹੋ ਉੱਠਿਆ ਅਤੇ ਅਨੁਸ਼ਾਸਨ, ਸ਼ਾਂਤੀ ਅਤੇ ਗਹਿਨ ਧਿਆਨ ਸਮਾਈ ਦਾ ਵਾਤਾਵਰਣ ਬਣਿਆ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵਕਾਰ ਮਹਾਮੰਤਰ ਕਿਸੇ ਵਿਅਕਤੀ ਜਾਂ ਅਵਤਾਰ ਦੀ ਉਸਤਤ ਨਹੀਂ, ਬਲਕਿ ਅਰਿਹੰਤ, ਸਿੱਧ, ਆਚਾਰੀਆ, ਉਪਾਧਿਆਏ ਅਤੇ ਸਾਧੂ, ਇਨ੍ਹਾਂ ਪੰਚ ਪਰਮੇਸ਼ਠੀਆਂ ਦੇ ਗੁਣਾਂ ਦੀ ਉਪਾਸਨਾ ਦਾ ਮੰਤਰ ਹੈ। ਉਨ੍ਹਾਂ ਨੇ ਇਸ ਨੂੰ ਸੰਕੀਰਣ ਧਾਰਮਿਕ ਸੀਮਾਵਾਂ ਤੋਂ ਉੱਪਰ ਉੱਠ ਕੇ ਸਰਬਧਰਮ ਤਾਲਮੇਲ ਦਾ ਪੁਲ਼ ਦੱਸਿਆ। ਰਾਜਪਾਲ ਨੇ ਕਿਹਾ ਕਿ ਇਹ ਮੰਤਰ ਆਤਮਸ਼ੁੱਧੀ, ਕਰੁਣਾ, ਸੰਜਮ ਅਤੇ ਵਿਵੇਕ ਦੀ ਤਰਫ਼ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਨੇ ਭਾਵਪੂਰਨ ਸ਼ਬਦਾਂ ਵਿੱਚ ਕਿਹਾ,"ਸਭ ਤੋਂ ਪਹਿਲਾਂ ਮੈਂ ਸਮਾਜ ਦਾ ਸ਼੍ਰਾਵਕ ਹਾਂ, ਬਾਅਦ ਵਿੱਚ ਰਾਜਪਾਲ," ਅਤੇ ਸੰਤਾਂ ਦੀ ਤਪੱਸਿਆ ਅਤੇ ਸਾਧਨਾ ਦੀ ਅਨੁਮੋਦਨਾ ਕਰਦੇ ਹੋਏ ਉਨ੍ਹਾਂ ਦੇ ਪ੍ਰਤੀ ਨਮਨ ਵਿਅਕਤ ਕੀਤਾ।
ਸ਼੍ਰਮਣ ਸੰਘੀਯ ਸਲਾਹਕਾਰ ਦਿਨੇਸ਼ ਮੁਨੀ ਨੇ ਪ੍ਰਵਚਨ ਵਿੱਚ ਨਵਕਾਰ ਮਹਾਮੰਤਰ ਨੂੰ ਅਨਾਦਿ, ਅਨੰਤ ਅਤੇ ਬਿਹਤਰੀਨ ਮੰਤਰ ਦੱਸਦੇ ਹੋਏ ਕਿਹਾ ਕਿ ਇਹ ਵਿਅਕਤੀ-ਪੂਜਾ ਤੋਂ ਉੱਪਰ ਉੱਠ ਕੇ ਗੁਣ-ਪੂਜਾ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਧਾ ਅਤੇ ਨਿਸ਼ਠਾ ਦੇ ਨਾਲ ਕੀਤਾ ਗਿਆ ਜਾਪ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ, ਮਾਨਸਿਕ ਸ਼ਾਂਤੀ ਅਤੇ ਆਤਮਬਲ ਪ੍ਰਦਾਨ ਕਰਦਾ ਹੈ ਅਤੇ ਸਾਧਕ ਨੂੰ ਮੁਕਤੀ ਦੇ ਮਾਰਗ ਦੀ ਤਰਫ਼ ਅੱਗੇ ਲੈ ਜਾਂਦਾ ਹੈ। ਉਨ੍ਹਾਂ ਨੇ ਕਿਹਾ "ਇਹ ਸਰਵ ਮੰਗਲ ਮਾਂਗਲਯਮ (ਸਭ ਤੋਂ ਸ਼ੁਭ) ਹੈ।"
ਮਹਾਜਾਪ ਦੇ ਦੌਰਾਨ, "ਨਮੋ ਅਰਿਹੰਤਾਂਣੰ..." ਦੀ ਲੈਅਬੱਧ ਗੂੰਜ ਨਾਲ ਪੰਜਾਬ ਲੋਕ ਭਵਨ ਦਾ ਵਾਤਾਵਰਣ ਅਧਿਆਤਮਿਕ ਚੇਤਨਾ ਨਾਲ ਭਰਪੂਰ ਰਿਹਾ। ਪ੍ਰੋਗਰਾਮ ਵਿਸ਼ਵ ਸ਼ਾਂਤੀ, ਵਾਤਾਵਰਣ ਸੰਭਾਲ਼, ਮਾਨਵਤਾ ਦੀ ਭਲਾਈ ਅਤੇ ਅਹਿੰਸਾ ਦੇ ਪ੍ਰਸਾਰ ਦੇ ਸਮੂਹਿਕ ਸੰਕਲਪ ਨਾਲ ਸੰਪੰਨ ਹੋਇਆ।