NHAI Increases Toll Tax at Eight Toll Plazas in Punjab and Haryana
ਚੰਡੀਗੜ੍ਹ: ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੋਲ ਟੈਕਸ ਵਿੱਚ 5 ਤੋਂ 10 ਰੁਪਏ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਗਈਆਂ ਹਨ। ਪੰਜਾਬ ਵਿੱਚ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਮਾਰਗਾਂ ਤੋਂ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ 'ਤੇ 5 ਤੋਂ 10 ਰੁਪਏ ਤੱਕ ਵੱਧ ਟੋਲ ਦੇਣਾ ਪਵੇਗਾ।
ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ, NH-05) ਸੋਧੀਆਂ ਹੋਈਆਂ ਟੋਲ ਦਰਾਂ (New Toll Rate List)
ਕਾਰ / ਜੀਪ / ਹਲਕੇ ਵਾਹਨ (LMV): ਇੱਕ ਪਾਸੇ ਦੀ ਯਾਤਰਾ: ₹115 (ਪਹਿਲਾਂ ₹110 ਸੀ, ₹5 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹170 (ਪਹਿਲਾਂ ₹165 ਸੀ, ₹5 ਦਾ ਵਾਧਾ)
ਬੱਸ / ਟਰੱਕ: ਇੱਕ ਪਾਸੇ ਦੀ ਯਾਤਰਾ: ₹390 (ਪਹਿਲਾਂ ₹375 ਸੀ, ₹15 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹580 (ਪਹਿਲਾਂ ₹565 ਸੀ, ₹15 ਦਾ ਵਾਧਾ)
ਪੈਂਦ ਟੋਲ ਪਲਾਜ਼ਾ (संगरूर-ਦੋਗਲ ਕਲਾਂ, NH-52) ਸੋਧੀਆਂ ਹੋਈਆਂ ਟੋਲ ਦਰਾਂ (New Toll Rate List)
ਕਾਰ / ਜੀਪ / ਹਲਕੇ ਵਾਹਨ (LMV): ਇੱਕ ਪਾਸੇ ਦੀ ਯਾਤਰਾ: ₹95 (ਪਹਿਲਾਂ ₹90 ਸੀ, ₹5 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹145 (ਪਹਿਲਾਂ ₹140 ਸੀ, ₹5 ਦਾ ਵਾਧਾ)
ਬੱਸ / ਟਰੱਕ: ਇੱਕ ਪਾਸੇ ਦੀ ਯਾਤਰਾ: ₹325 (ਪਹਿਲਾਂ ₹310 ਸੀ, ₹15 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹485 (ਪਹਿਲਾਂ ₹470 ਸੀ, ₹15 ਦਾ ਵਾਧਾ)
ਕੋਟ ਕਰੋੜ ਟੋਲ ਪਲਾਜ਼ਾ (ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫਰੀਦਕੋਟ-ਬਠਿੰਡਾ, NH-15) ਸੋਧੀਆਂ ਹੋਈਆਂ ਟੋਲ ਦਰਾਂ (New Toll Rate List)
ਕਾਰ / ਜੀਪ / ਹਲਕੇ ਵਾਹਨ (LMV): ਇੱਕ ਪਾਸੇ ਦੀ ਯਾਤਰਾ: ₹50 (ਪਹਿਲਾਂ ₹45 ਸੀ, ₹5 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹70 (ਪਹਿਲਾਂ ₹65 ਸੀ, ₹5 ਦਾ ਵਾਧਾ)
ਬੱਸ / ਟਰੱਕ: ਇੱਕ ਪਾਸੇ ਦੀ ਯਾਤਰਾ: ₹165 (ਪਹਿਲਾਂ ₹160 ਸੀ, ₹5 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹250 (ਪਹਿਲਾਂ ₹240 ਸੀ, ₹10 ਦਾ ਵਾਧਾ)
ਲਾਡੋਵਾਲ ਟੋਲ ਪਲਾਜ਼ਾ (ਲੁਧਿਆਣਾ-ਜਾਲੰਧਰ ਸੈਕਸ਼ਨ) ਸੋਧੀਆਂ ਹੋਈਆਂ ਟੋਲ ਦਰਾਂ (New Toll Rate List)
ਕਾਰ / ਜੀਪ / ਹਲਕੇ ਵਾਹਨ (LMV): ਇੱਕ ਪਾਸੇ ਦੀ ਯਾਤਰਾ: ₹245 (ਪਹਿਲਾਂ ₹240 ਸੀ, ₹5 ਦਾ ਵਾਧਾ) | ਦੋਵੇਂ ਪਾਸੇ ਦੀ ਯਾਤਰਾ: ₹370 (ਪਹਿਲਾਂ ₹360 ਸੀ, ₹10 ਦਾ ਵਾਧਾ)
NHAI ਨੇ ਇਸ ਇਲਾਕੇ ਦੇ ਦੂਜੇ ਟੋਲ ਪਲਾਜ਼ਿਆਂ 'ਤੇ ਵੀ ਯੂਜ਼ਰ ਫੀਸ (User Fee) ਵਿੱਚ ਬਦਲਾਅ ਕੀਤਾ ਹੈ। ਇਸ ਵਿੱਚ ਪ੍ਰਾਈਵੇਟ ਗੱਡੀਆਂ ਲਈ ਜ਼ਿਆਦਾਤਰ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਕਮਰਸ਼ੀਅਲ (ਵਪਾਰਕ) ਗੱਡੀਆਂ ਲਈ ਇਹ ਵਾਧਾ ਥੋੜ੍ਹਾ ਜ਼ਿਆਦਾ ਹੈ।