ਐੱਨਆਈਓਐੱਸ ਦੀ ਪ੍ਰੈਕਟੀਕਲ ਪ੍ਰੀਖਿਆ ਅੱਜ 16 ਸਤੰਬਰ 2023 ਤੋਂ ਸ਼ੁਰੂ ਹੋਈ
ਐੱਨਆਈਓਐੱਸ ਦੀ ਪ੍ਰੈਕਟੀਕਲ ਪ੍ਰੀਖਿਆ ਅੱਜ 16 ਸਤੰਬਰ 2023 ਤੋਂ ਸ਼ੁਰੂ ਹੋਈ
ਸੀਨੀਅਰ ਸੈਕੰਡਰੀ ਅਤੇ ਸੈਕੰਡਰੀ ਕੋਰਸਾਂ ਦੇ ਵਿਦਿਆਰਥੀਆਂ ਲਈ ਐੱਨਆਈਓਐੱਸ ਲਿਖ਼ਤੀ ਪ੍ਰੀਖਿਆ 3 ਅਕਤੂਬਰ 2023 ਤੋਂ ਸ਼ੁਰੂ ਹੋਵੇਗੀ
ਨੈਸ਼ਨਲ ਇੰਸਟੀਟਿਊਟ ਆਫ ਓਪਨ ਸਕੂਲਿੰਗ ਨੇ ਅਧਿਸੂਚਿਤ ਕੀਤਾ ਹੈ ਕਿ ਇਸ ਸੈਸ਼ਨ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਅੱਜ 16 ਸਤੰਬਰ 2023 ਤੋਂ ਸ਼ੁਰੂ ਹੋ ਗਈਆਂ ਹਨ। ਅਕਤੂਬਰ 2023 ਸੈਸ਼ਨ ਦੇ ਸੀਨੀਅਰ ਸੈਕੰਡਰੀ ਅਤੇ ਸੈਕੰਡਰੀ ਕੋਰਸਾਂ ਦੇ ਵਿਦਿਆਰਥੀਆਂ ਲਈ ਐੱਨਆਈਓਐੱਸ ਪਬਲਿਕ ਪ੍ਰੀਖਿਆ (ਲਿਖ਼ਤੀ) 3 ਅਕਤੂਬਰ 2023 ਤੋਂ ਸ਼ੁਰੂ ਹੋਵੇਗੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਖੇਤਰੀ ਐੱਨਆਈਓਐੱਸ ਕੇਂਦਰ ਦੇ ਖੇਤਰੀ ਨਿਦੇਸ਼ਕ ਸ਼੍ਰੀ ਐੱਸ ਮਹੇਂਦਰਨ ਨੇ ਕਿਹਾ ਕਿ ਇਸ ਸੈਸ਼ਨ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਲਿਖ਼ਤੀ ਪ੍ਰੀਖਿਆ ਦੇਸ਼ ਭਰ ਵਿੱਚ ਚਿੰਨ੍ਹਿਤ ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਜਾਵੇਗੀ ਅਤੇ 8 ਨਵੰਬਰ, 2023 ਤੱਕ ਜਾਰੀ ਰਹੇਗੀ। ਪ੍ਰੈਕਟੀਕਲ ਪ੍ਰੀਖਿਆਵਾਂ ਅੱਜ 16 ਸਤੰਬਰ 2023 ਤੋਂ ਸ਼ੁਰੂ ਹੋ ਕੇ 1 ਅਕਤੂਬਰ 2023 ਤੱਕ ਜਾਰੀ ਰਹਿਣਗੀਆਂ। ਵਿਦਿਆਰਥੀਆਂ ਨੂੰ ਐੱਨਆਈਓਐੱਸ ਦੀ ਅਧਿਕਾਰਤ ਵੈੱਬਸਾਈਟ 'ਤੇ ਆਪਣੇ ਚੁਣੇ ਹੋਏ ਦਿਨਾਂ ਦੀ ਪਛਾਣ ਕਰਨ ਲਈ ਵਿਸਥਾਰਤ ਡੇਟ ਸ਼ੀਟ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਾਰ 10ਵੀਂ ਅਤੇ 12ਵੀਂ 19375 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਚੰਡੀਗੜ ਤੋਂ 2870, ਹਰਿਆਣਾ ਤੋਂ 13043 ਅਤੇ ਪੰਜਾਬ ਤੋਂ 3462 ਵਿਦਿਆਰਥੀ ਸ਼ਾਮਲ ਹਨ। ਪੰਜਾਬ, ਹਰਿਆਣਾ ਅਤੇ ਚੰਡੀਗੜ ਵਿੱਚ ਕੁੱਲ 137 ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੋਵੇਂ ਪੱਧਰਾਂ 'ਤੇ, ਪ੍ਰੀਖਿਆਵਾਂ ਸਵੇਰੇ 11 ਵਜੇ ਤੋਂ ਸ਼ੁਰੂ ਹੋਣਗੀਆਂ ਅਤੇ ਨਿੱਜੀ ਪੇਪਰ ਦੀ ਮਿਆਦ ਦੇ ਆਧਾਰ 'ਤੇ 4:30, 5:00 ਜਾਂ 6:00 ਵਜੇ ਤੱਕ ਜਾਰੀ ਰਹਿਣਗੀਆਂ। ਵਿਸਥਾਰਤ ਜਾਣਕਾਰੀ ਅਤੇ ਡੇਟ ਸ਼ੀਟ ਲਈ ਵਿਦਿਆਰਥੀ ਐੱਨਆਈਓਐੱਸ ਦੀ ਵੈੱਬਸਾਈਟ: https://sdmis.nios.ac.in/ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਸੰਬੰਧੀ ਕਿਸੇ ਜਾਣਕਾਰੀ ਲਈ ਕੰਟਰੋਲ ਰੂਮ ਨੰਬਰ 91- 9478402915 'ਤੇ ਸੰਪਰਕ ਕੀਤਾ ਜਾ ਸਕਦਾ ਹੈ।