Hindi
1000102689

ਹੁਣ ਸਿਰਫ਼ 559 ਰੁਪਏ ਵਿੱਚ ਡਾਕਘਰ ਤੋਂ ਮਿਲੇਗਾ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ

ਹੁਣ ਸਿਰਫ਼ 559 ਰੁਪਏ ਵਿੱਚ ਡਾਕਘਰ ਤੋਂ ਮਿਲੇਗਾ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ

ਹੁਣ ਸਿਰਫ਼ 559 ਰੁਪਏ ਵਿੱਚ ਡਾਕਘਰ ਤੋਂ ਮਿਲੇਗਾ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ

 

ਡਾਕ ਵਿਭਾਗ ਨੇ ਇੰਡੀਆ ਪੋਸਟ ਪੇਮੈਂਟਸ ਬੈਂਕ ਅਤੇ ਸਟਾਰ ਹੈਲਥ / ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ ਦੇ ਸਹਿਯੋਗ ਨਾਲ ਇਹ ਦੁਰਘਟਨਾ ਬੀਮਾ ਯੋਜਨਾ ਜਾਰੀ ਕੀਤੀ 

 

ਗੁਰਦਾਸਪੁਰ, 15 ਜੂਨ ( 2025) - ਮੁੱਖ ਡਾਕ ਘਰ ਗੁਰਦਾਸਪੁਰ ਵਿਖੇ ਆਈ.ਪੀ.ਪੀ.ਬੀ. ਵਲੋਂ ਅੱਜ ਦੁਰਘਟਨਾ ਬੀਮਾ ਯੋਜਨਾ ’ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿਚ ਸੀਨੀਅਰ ਸੁਪਰਡੈਂਟ ਪੋਸਟ (ਗੁਰਦਾਸਪੁਰ ਡਿਵਿਜਨ) ਸ੍ਰੀ ਚਰਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਦੁਰਘਟਨਾ ਬੀਮਾ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਸਿਰਫ਼ 559 ਰੁਪਏ ਵਿੱਚ ਡਾਕਘਰ ਤੋਂ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਬੀਮਾ ਯੋਜਨਾ ਦਾ ਲਾਭ ਆਪਣੇ ਨਜ਼ਦੀਕੀ ਡਾਕਘਰ ਤੋਂ ਲੈ ਸਕਦਾ ਹੈ।

 

ਸੀਨੀਅਰ ਸੁਪਰਡੈਂਟ ਪੋਸਟ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਦੁਰਘਟਨਾ ਦੌਰਾਨ ਮੌਤ / ਸਥਾਈ ਅਪੰਗਤਾ ਹੋਣ ’ਤੇ 10,00,000/- ਰੁਪਏ, ਦੁਰਘਟਨਾ ਕਰਕੇ ਅੰਸ਼ਕ ਅਪੰਗਤਾ / ਅੰਗ ਵਡਾਈ / ਕੋਮਾ / ਅਧਰੰਗ ਹੋਣ ’ਤੇ 10,00,000/ ਰੁਪਏ, ਬੱਚਿਆਂ ਦੀ ਪੜ੍ਹਾਈ ਦਾ ਸਿੱਖਿਆ ਖਰਚ 50,000/-ਰੁਪਏ ਤਕ ਦਾ ਕਵਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੁਰਘਟਨਾ ਕਰਕੇ ਹਸਪਤਾਲ ਦਾਖਲ ਹੋਣ ’ਤੇ - ਮੈਡੀਕਲ ਆਈ.ਪੀ.ਡੀ. ਖਰਚ 60,000, ਮੈਡੀਕਲ ਓ.ਪੀ.ਡੀ. ਖਰਚ 10,000/-ਰੁਪਏ, ਐਂਬੂਲੈਂਸ ਕਿਰਾਇਅ 9000/- ਰੁਪਏ, ਖੂਨ ਬਲੱਡ ਖਰੀਦ 9000/- ਰੁਪਏ, ਸਿਹਤ ਲਾਭ (ਦੱੂਧ ਫ਼ਲ, ਜੂਸ) 10000/-ਰੁਪਏ ਤੱਕ ਦੀ ਕਵਰੇਜ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਦੁਰਘਟਨਾ ਗ੍ਰਸਤ ਮਰੀਜ ਕੋਲ ਪਰਿਵਾਰ ਨੂੰ ਪਹੁੰਚਣ ਲਈ ਕਿਰਾਇਆ ਭਾੜਾ ਕਵਰ 25000/- ਰੁਪਏ ਅਤੇ ਅੰਤਿਮ ਸੰਸਕਾਰ ਰਸਮ ਖਰਚ 5000/- ਰੁਪਏ ਦੀ ਕਵਰੇਜ ਵੀ ਸ਼ਾਮਿਲ ਹੈ। ਇਸ ਬੀਮਾ ਯੋਜਨਾ ਵਿੱਚ ਸੂਚੀਬੱਧ ਹਸਪਤਾਲਾਂ ਵਿੱਚ ਕੈਸ਼ ਲੈਸ ਇਲਾਜ ਦੀ ਸਹੂਲਤ ਉਪਲਬਧ ਹੈ,

 

ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦੇ ਵਧੀਆ ਪ੍ਰਚਾਰ-ਪਸਾਰ ਅਤੇ ਆਮ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਮੁੱਖ ਡਾਕਘਰ ਗੁਰਦਾਸਪੁਰ / ਬਟਾਲਾ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ 16 ਜੂਨ ਤੋਂ 18 ਜੂਨ 2025 ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਸ ਦਾ ਮਕਸਦ ਆਮ ਲੋਕਾਂ ਨੂੰ ਹਸਪਤਾਲਾਂ ਦੇ ਵੱਧਦੇ ਇਲਾਜ ਦੇ ਖਰਚੇ ਅਤੇ ਪ੍ਰਾਈਵੇਟ ਕੰਪਨੀਆਂ ਦੇ ਮਹਿੰਗੇ ਬੀਮੇ ਖਰਚਿਆਂ ਤੋਂ ਰਾਹਤ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਗਾਹਕ ਇਸ ਸਕੀਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਜਿਸ ਦਾ ਅੰਦਾਜ਼ਾ ਡਾਕਘਰ `ਚ ਬੀਮਾ ਕਰਵਾਉਣ ਦੇ ਚਾਹਵਾਨ ਲੋਕਾਂ ਦੀ ਵਧਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਇਸ ਮੌਕੇ `ਤੇ ਸਹਾਇਕ ਨਿਰਦੇਸ਼ਕ - ਗੁਰਦਾਸਪੁਰ ਸ੍ਰੀ ਸਤਨਾਮ ਸਿੰਘ, ਸ੍ਰੀ ਦਲਵੀਰ ਸਿੰਘ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਸੀਨੀਅਰ ਪ੍ਰਬੰਧਕ ਸ੍ਰੀ ਸੰਨੀ ਦਿਓਲ ਮੌਜ਼ੂਦ ਸਨ।


Comment As:

Comment (0)