Hindi
IMG-20251216-WA0030_1

ਡੇਰਾਬੱਸੀ ਪੁਰਾਣੇ ਬੱਸ ਸਟੈਂਡ ਦੀ ਖੁੱਲ੍ਹੀ ਬੋਲੀ ਖੁੱਲ੍ਹੇ ਮਾਹੌਲ ਵਿੱਚ, ਸਰਕਾਰੀ ਸੰਪਤੀ ਤੋਂ ਕੌਂਸਲ ਨੂੰ ਵੱਡਾ ਲਾਭ

ਡੇਰਾਬੱਸੀ ਪੁਰਾਣੇ ਬੱਸ ਸਟੈਂਡ ਦੀ ਖੁੱਲ੍ਹੀ ਬੋਲੀ ਖੁੱਲ੍ਹੇ ਮਾਹੌਲ ਵਿੱਚ, ਸਰਕਾਰੀ ਸੰਪਤੀ ਤੋਂ ਕੌਂਸਲ ਨੂੰ ਵੱਡਾ ਲਾਭ

ਡੇਰਾਬੱਸੀ ਪੁਰਾਣੇ ਬੱਸ ਸਟੈਂਡ ਦੀ ਖੁੱਲ੍ਹੀ ਬੋਲੀ ਖੁੱਲ੍ਹੇ ਮਾਹੌਲ ਵਿੱਚ, ਸਰਕਾਰੀ ਸੰਪਤੀ ਤੋਂ ਕੌਂਸਲ ਨੂੰ ਵੱਡਾ ਲਾਭ
 
ਡੇਰਾਬੱਸੀ 16 ਦਸੰਬਰ (ਜਸਬੀਰ ਸਿੰਘ)

ਡੇਰਾਬੱਸੀ ਨਗਰ ਕੌਂਸਲ ਵਿੱਚ ਪਹਿਲੀ ਵਾਰ ਸਰਕਾਰੀ ਸੰਪਤੀ ਦੀ ਖੁੱਲ੍ਹੀ ਬੋਲੀ ਖੁੱਲ੍ਹੇ ਮਾਹੌਲ ਵਿੱਚ ਕਰਵਾਈ ਗਈ। ਬੱਸ ਸਟੈਂਡ ’ਤੇ ਕੌਂਸਲ ਪ੍ਰਧਾਨ ਅਤੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਵੀਡੀਓਗ੍ਰਾਫੀ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਵਿੱਚ 69 ਬੋਲੀਦਾਰਾਂ ਨੇ ਅਰਜ਼ੀ ਫੀਸ ਜਮ੍ਹਾਂ ਕਰਵਾ ਕੇ ਭਾਗ ਲਿਆ। ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਆਸ਼ੂ ਉਪਨੇਜਾ ਨੇ ਦੱਸਿਆ ਕਿ ਸਰਕਾਰੀ ਬੋਲੀਆਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨਾਲ ਡੇਰਾਬੱਸੀ ਵਿੱਚ ਪਹਿਲੀ ਵਾਰ ਇਹ ਪ੍ਰਕਿਰਿਆ ਅਪਣਾਈ ਗਈ ਹੈ।
 
 ਨਗਰ ਕੌਂਸਲ ਦੇ ਪੁਰਾਣੇ ਬੱਸ ਸਟੈਂਡ ਦੀਆਂ ਦੁਕਾਨਾਂ ਸਮੇਤ ਪੁਲਿਸ ਨੂੰ ਦਿੱਤੀ ਗਈ ਪੁਰਾਣੀ ਇਮਾਰਤ ਨੂੰ ਡਿਸਮੈਂਟਲ ਕੀਤਾ ਜਾਣਾ ਹੈ। ਕਈ ਸਾਲਾਂ ਤੋਂ ਬੋਲੀ ਨਾ ਹੋਣ ਕਾਰਨ ਦੁਕਾਨਾਂ ਸਮੇਤ ਇਸ ਇਮਾਰਤ ਤੋਂ ਨਗਰ ਕੌਂਸਲ ਨੂੰ ਕਿਸੇ ਤਰ੍ਹਾਂ ਦੀ ਕਿਰਾਏ ਦੀ ਆਮਦਨ ਨਹੀਂ ਹੋ ਰਹੀ ਸੀ। ਨਵੇਂ ਬੱਸ ਸਟੈਂਡ ਪ੍ਰੋਜੈਕਟ ਦੇ ਚੱਲਦਿਆਂ ਇਸ ਨੂੰ ਡਿਸਮੈਂਟਲ ਕਰਨਾ ਜ਼ਰੂਰੀ ਹੋ ਗਿਆ ਸੀ। ਵੈਸੇ ਵੀ 50 ਸਾਲ ਤੋਂ ਵੱਧ ਪੁਰਾਣੀ ਇਹ ਇਮਾਰਤ ਖਸਤਾਹਾਲ ਹੋ ਚੁੱਕੀ ਹੈ। ਨਾਲ ਹੀ ਕਈ ਰਸਤੇ ਅਤੇ ਜਨਤਕ ਨਿਰਮਾਣ ਵਿੱਚ ਅੜਚਣ ਬਣ ਰਹੇ,  ਕਮਜ਼ੋਰ ਹੋ ਚੁੱਕੇ ਦਰੱਖ਼ਤਾਂ ਨੂੰ ਹਟਾਉਣਾ ਵੀ ਲਾਜ਼ਮੀ ਹੋ ਗਿਆ ਸੀ। ਇਸ ਲਈ ਡੇਰਾਬੱਸੀ ਵਿੱਚ ਐਸਡੀਐੱਮ ਦੀ ਅਗਵਾਈ ਹੇਠ ਬਣੀ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਅਖ਼ਬਾਰਾਂ ਵਿੱਚ ਬਕਾਇਦਾ ਇਸ਼ਤਿਹਾਰ ਦੇ ਕੇ ਮੰਗਲਵਾਰ ਨੂੰ ਬੋਲੀ ਦੀ ਤਾਰੀਖ਼ ਤੈਅ ਕੀਤੀ ਗਈ।

ਮੰਗਲਵਾਰ ਦੁਪਹਿਰ ਤੱਕ ਦੋਵਾਂ ਬੋਲੀਆਂ ਲਈ ਠੇਕੇਦਾਰਾਂ ਨੇ ਨਗਰ ਕੌਂਸਲ ਦਫ਼ਤਰ ਵਿੱਚ ਫੀਸ ਜਮ੍ਹਾਂ ਕਰਵਾਈ। ਉਨ੍ਹਾਂ ਨੂੰ ਲੱਗਿਆ ਕਿ ਪਿਛਲੇ ਪਿਛਲੇ ਵਾਰ ਦੀ ਤਰ੍ਹਾਂ  ਇਸ ਵਾਰ ਵੀ ਬੋਲੀ ਨਗਰ ਕੌਂਸਲ ਦਫ਼ਤਰ ਵਿੱਚ ਹੀ ਹੋਵੇਗੀ, ਪਰ ਦੁਪਹਿਰ ਨੂੰ ਕਾਰਜਕਾਰੀ ਅਧਿਕਾਰੀ ਰਵਨੀਤ ਸਿੰਘ ਅਤੇ ਨਗਰ ਪ੍ਰਧਾਨ ਨਰੇਸ਼ ਉਪਨੇਜਾ ਨੇ ਦੱਸਿਆ ਕਿ ਬੱਸ ਸਟੈਂਡ ਇਮਾਰਤ ਦੇ ਸਾਹਮਣੇ ਖੁੱਲ੍ਹੇ ਮਾਹੌਲ ਵਿੱਚ ਖੁੱਲ੍ਹੀ ਬੋਲੀ ਕਰਵਾਈ ਜਾ ਰਹੀ ਹੈ। ਨਰੇਸ਼ ਉਪਨੇਜਾ ਨੇ ਦੱਸਿਆ ਕਿ ਬੋਲੀ ਦੀ ਕਾਰਵਾਈ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਇਸ ਦੌਰਾਨ ਰਸਤੇ ਜਾਂ ਨਿਰਮਾਣ ਵਿੱਚ ਅੜਚਣ ਬਣ ਰਹੇ 42 ਦਰੱਖ਼ਤਾਂ ਦੀ ਬੋਲੀ 4.81 ਲੱਖ ਰੁਪਏ ਵਿੱਚ ਹੋਈ, ਜਦਕਿ ਇਸ ਦੀ ਸਰਕਾਰੀ ਰਿਜ਼ਰਵ ਪ੍ਰਾਈਸ 2 ਲੱਖ 68 ਹਜ਼ਾਰ 346 ਰੁਪਏ ਸੀ। ਪੁਰਾਣੇ ਬੱਸ ਸਟੈਂਡ ਦੀ ਪੁਰਾਣੀ ਇਮਾਰਤ ਨੂੰ ਡਿਸਮੈਂਟਲ ਕਰਨ ਦੀ ਰਿਜ਼ਰਵ ਪ੍ਰਾਈਸ 1 ਲੱਖ 82 ਹਜ਼ਾਰ ਰੁਪਏ ਸੀ, ਪਰ ਇਹ ਬੋਲੀ ਅੜਾਈ ਗੁਣਾ ਵੱਧ 4 ਲੱਖ 50 ਹਜ਼ਾਰ ਰੁਪਏ ਵਿੱਚ ਫਾਈਨਲ ਕੀਤੀ ਗਈ।


Comment As:

Comment (0)