Hindi
WhatsApp Image 2026-03-09 at 4

ਆਪਣਾ ਕਾਰੋਬਾਰ, ਆਪਣੀ ਪਹਿਚਾਣ ਪ੍ਰੋਗਰਾਮ ਦਾ ਆਯੋਜਨ, ਮੈਡਮ ਖੁਸ਼ਬੂ ਨੇ ਕੀਤੀ ਸ਼ਿਰਕਤ

ਆਪਣਾ ਕਾਰੋਬਾਰ, ਆਪਣੀ ਪਹਿਚਾਣ ਪ੍ਰੋਗਰਾਮ ਦਾ ਆਯੋਜਨ, ਮੈਡਮ ਖੁਸ਼ਬੂ ਨੇ ਕੀਤੀ ਸ਼ਿਰਕਤ

ਆਪਣਾ ਕਾਰੋਬਾਰ, ਆਪਣੀ ਪਹਿਚਾਣ ਪ੍ਰੋਗਰਾਮ ਦਾ ਆਯੋਜਨ, ਮੈਡਮ ਖੁਸ਼ਬੂ ਨੇ ਕੀਤੀ ਸ਼ਿਰਕਤ

ਫਾਜ਼ਿਲਕਾ 9 ਮਾਰਚ

ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ 2026 ਤਹਿਤ ਆਪਣਾ ਕਾਰੋਬਾਰ, ਆਪਣੀ ਪਹਿਚਾਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਵਿਚ ਮੁੱਖ ਮਹਿਮਾਨ ਮੈਡਮ ਖੁਸ਼ਬੂ ਨੇ ਸ਼ਿਰਕਤ ਕੀਤੀ |

 

ਮੈਡਮ ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਕਾਰੋਬਾਰ ਨਾਲ ਜੋੜਨ ਲਈ ਪਹਿਲਦਮੀਆਂ ਕਰ ਰਹੀ ਹੈ |

ਊਨਾ ਕਿਹਾ ਕਿ ਫ਼ਾਜ਼ਿਲਕਾ ਜ਼ਿਲੇ ਦੀਆਂ ਔਰਤਾਂ ਸਵੈ ਸਹਾਇਤਾ ਸਮੂਹਾਂ ਰਾਹੀਂ ਆਰਥਿਕ ਅਜਾਦੀ ਦੀ ਨਵੀਂ ਇਬਾਰਤ ਲਿਖ ਰਹੀਆਂ ਹਨ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚਲਾਏ ਜਾਂਦੇ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਇਹ ਔਰਤਾਂ ਨਾ ਕੇਵਲ ਆਪਣੇ ਪਰਿਵਾਰ ਦੀ ਆਮਦਨ ਵਿਚ ਯੋਗਦਾਨ ਪਾ ਰਹੀਆਂ ਹਨ ਸਗੋਂ ਸੂਬੇ ਦੀ ਆਰਥਿਕਤਾ ਵਿਚ ਵੀ ਯੋਗਦਾਨ ਪਾ ਰਹੀਆਂ ਹਨ।

 

 ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਸਾਰਥਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਕਿਸੇ ਵੀ ਤਰਾਂ ਪੁਰਸ਼ਾਂ ਤੋਂ ਘੱਟ ਨਹੀਂ ਹੈ ਅਤੇ ਹੁਣ ਸਮਾਜ ਬਦਲ ਰਿਹਾ ਹੈ।

ਇਸ ਦੌਰਾਨ ਔਰਤਾਂ ਦੇ ਮਨੋਬਲ ਲਈ ਹਾਜ਼ਰੀਨ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ |

ਇਸ ਦੌਰਾਨ ਬੀਡੀਪੀਓ ਲਾਲ ਸਿੰਘ ਅਤੇ ਸਮੂਹ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਦਾ ਸਟਾਫ ਮੌਜੂਦ ਸੀ |


Comment As:

Comment (0)