Hindi
WhatsApp Image 2026-01-05 at 17

ਪੰਡਿਤ ਨਰੇਸ਼ ਚੰਚਲ ਜੀ ਦੀ ਯਾਦ ਵਿੱਚ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਵੱਲੋਂ  ਲੰਗਰ ਦੀ ਸੇਵਾ

ਪੰਡਿਤ ਨਰੇਸ਼ ਚੰਚਲ ਜੀ ਦੀ ਯਾਦ ਵਿੱਚ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਵੱਲੋਂ  ਲੰਗਰ ਦੀ ਸੇਵਾ

ਪੰਡਿਤ ਨਰੇਸ਼ ਚੰਚਲ ਜੀ ਦੀ ਯਾਦ ਵਿੱਚ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਵੱਲੋਂ  ਲੰਗਰ ਦੀ ਸੇਵਾ
      ਮਨੁੱਖਤਾ ਤੇ ਧਰਮ ਦੇ ਮਾਰਗਦਰਸ਼ਕ ਪੰਡਿਤ ਨਰੇਸ਼            ਚੰਚਲ ਜੀ ਨੂੰ ਸ਼ਰਧਾਂਜਲੀ

ਡੇਰਾਬੱਸੀ, 05 ਜਨਵਰੀ ( ਜਸਬੀਰ ਸਿੰਘ)

ਪੰਡਿਤ ਨਰੇਸ਼ ਚੰਚਲ ਜੀ ਵੱਲੋਂ ਆਪਣੇ ਜੀਵਨ ਦੌਰਾਨ ਚਲਾਏ ਗਏ ਧਾਰਮਿਕ ਤੇ ਸਮਾਜ ਸੇਵੀ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਵੱਲੋਂ ਗੁਲਾਬਗੜ੍ਹ ਰੋਡ ਸਥਿਤ ਗਿੱਲ ਕਾਲੋਨੀ ਦੇ ਸਾਹਮਣੇ ਚਾਹ, ਬ੍ਰੈਡ ਅਤੇ ਰਸ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਸਥਾਨਕ ਵਸਨੀਕਾਂ ਨੇ ਲੰਗਰ ਪ੍ਰਾਪਤ ਕਰਕੇ ਪੁੰਨ ਲਾਹਾ ਲਿਆ।

ਪੰਡਿਤ ਨਰੇਸ਼ ਚੰਚਲ ਜੀ ਨੇ ਆਪਣੇ ਪੂਰੇ ਜੀਵਨ ਦਾ ਵੱਡਾ ਹਿੱਸਾ ਧਰਮ ਅਤੇ ਪ੍ਰਭੂ ਦੀ ਭਗਤੀ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਮੋਹਾਲੀ ਜ਼ਿਲ੍ਹੇ ਸਮੇਤ ਡੇਰਾਬੱਸੀ ਖੇਤਰ ਵਿੱਚ 76 ਗਾਇਤਰੀ 11 ਕੁੰਡੀ ਅਤੇ 21 ਕੁੰਡੀ ਯੱਗਾਂ ਸਮੇਤ ਅਨੇਕਾਂ ਧਾਰਮਿਕ ਕਾਰਜ ਕਰਵਾਏ ਗਏ, ਜੋ ਅੱਜ ਵੀ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ।
ਪੰਡਿਤ ਜੀ ਨੂੰ ਪਸ਼ੂ–ਪੰਛੀਆਂ ਨਾਲ ਖ਼ਾਸ ਲਗਾਓ ਸੀ, ਜਿਸ ਕਾਰਨ ਉਹ ਗੋਸ਼ਾਲਾਵਾਂ ਨਾਲ ਜੁੜੇ ਰਹੇ। ਉਨ੍ਹਾਂ ਵੱਲੋਂ ਜੈਨ ਮੁਨੀ ਗੋਸ਼ਾਲਾ ਧਨੋਨੀ, ਡੇਰਾਬੱਸੀ ਵਿੱਚ ਹਰ ਅਮਾਵਸਿਆ ਦੇ ਦਿਨ ਮਹਾਯੱਗ ਦਾ ਆਯੋਜਨ ਕੀਤਾ ਜਾਂਦਾ ਸੀ, ਜੋ ਅੱਜ ਵੀ ਨਿਰੰਤਰ ਜਾਰੀ ਹੈ। ਉਹ ਇੱਕ ਬਹੁਤ ਹੀ ਸਾਦੇ, ਦਇਆਲੂ ਅਤੇ ਮਨੁੱਖਤਾ ਨੂੰ ਸਮਰਪਿਤ ਵਿਅਕਤੀ ਸਨ।
ਸਮਾਜ ਸੇਵਾ ਦੇ ਖੇਤਰ ਵਿੱਚ ਵੀ ਪੰਡਿਤ ਨਰੇਸ਼ ਚੰਚਲ ਜੀ ਦਾ ਯੋਗਦਾਨ ਅਮੁੱਲਕ ਰਿਹਾ। ਉਨ੍ਹਾਂ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਮੁਫ਼ਤ ਕਿਤਾਬਾਂ, ਮੁਫ਼ਤ ਪੜ੍ਹਾਈ ਅਤੇ ਬਾਲ ਸੰਸਕਾਰ ਕੇਂਦਰਾਂ ਦੀ ਸਥਾਪਨਾ ਕਰਵਾਈ ਗਈ, ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਮਿਲ ਸਕਣ।
ਪੰਡਿਤ ਜੀ ਮਨੁੱਖਤਾ ਦੀ ਸੇਵਾ ਲਈ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਅਤੇ ਸੇਵਾ ਭਾਰਤੀ ਨਾਲ ਵੀ ਜੁੜੇ ਰਹੇ ਅਤੇ ਸਮੇਂ-ਸਮੇਂ ਉੱਤੇ ਸੰਗਠਨਾਂ ਨੂੰ ਆਪਣਾ ਮਾਰਗਦਰਸ਼ਨ ਦਿੰਦੇ ਰਹੇ। ਇਸ ਮੌਕੇ ਸੋਸਾਇਟੀ ਤੋਂ ਸੰਜੇ ਕੁਮਾਰ,ਸਤਨਾਮ ਸਿੰਘ,ਅਨੀਲ ਚੌਧਰੀ,ਨਿਤੀਨ ਭਗਤ,ਅਭਿਸ਼ੇਕ ਚੋਹਾਨ,ਮਹਿਪਾਲ ਸਿੰਘ,ਸਮਸਾਦ, ਨਰੇਸ਼ ਚੰਦਰਾ,ਰਿੰਕੂ ਸਿੰਘ,ਚੰਦਨ ਸਿੰਘ,ਸੁਮਨ ਰਾਏ, ਅੰਮ੍ਰਿਤ ਲਾਲ,ਦਿਲਜੀਤ ਸਿੰਘ,ਅੰਕਿਤ ਅਤੇ ਸਾਰੇ ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਪੰਡਿਤ ਨਰੇਸ਼ ਚੰਚਲ ਜੀ ਦੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਲਈ ਅਰਦਾਸ ਕੀਤੀ ਗਈ।
ਲੰਗਰ ਦੇ ਆਯੋਜਨ ਦੌਰਾਨ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ), ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਮਹੇਤਾ, ਹੈਪੀ ਕੋਸ਼ਲ ਅਤੇ ਦਿਨੇਸ਼ ਵੈਸ਼ਨਵ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ।


Comment As:

Comment (0)