Hindi

ਜਨਗਣਨਾ-2027 ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸਵੈ-ਗਣਨਾ

ਜਨਗਣਨਾ-2027 ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸਵੈ-ਗਣਨਾ

ਜਨਗਣਨਾ-2027 ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸਵੈ-ਗਣਨਾ

-ਤਰਨ ਤਾਰਨ ਵਾਸੀਆਂ ਨੂੰ ਆਪਣੀ ਗਣਨਾ ਖ਼ੁਦ ਕਰਨ ਦੀ ਕੀਤੀ ਅਪੀਲ

-14 ਮਈ ਤੱਕ ਪੋਰਟਲ 'ਤੇ ਆਪਣੇ ਵੇਰਵੇ ਕੀਤੇ ਜਾ ਸਕਦੇ ਹਨ ਦਰਜ

ਤਰਨ ਤਾਰਨ,  2 ਮਈ :
       ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਗਣਨਾ-2027 ਤਹਿਤ ਤਰਨ ਤਾਰਨ ਜ਼ਿਲ੍ਹੇ ਵਿੱਚ ਸਵੈ-ਗਣਨਾ ਪ੍ਰਕਿਰਿਆ ਜ਼ੋਰਾਂ 'ਤੇ ਚੱਲ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਜਨਗਣਨਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇਹ ਜਨਗਣਨਾ ਡਿਜੀਟਲ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਹਰੇਕ ਨਾਗਰਿਕ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਜਨਗਣਨਾ ਪੋਰਟਲ 'ਤੇ ਆਪਣੀ ਗਣਨਾ ਆਪ ਕਰ ਸਕਦਾ ਹੈ। ਜਨਗਣਨਾ ਵਿਭਾਗ ਵੱਲੋਂ ਇਸ ਸਬੰਧੀ 14 ਮਈ ਤੱਕ ਪੋਰਟਲ ਖੋਲ੍ਹਿਆ ਗਿਆ ਹੈ। ਕੋਈ ਵੀ ਨਾਗਰਿਕ ਇਸ ਪੋਰਟਲ 'ਤੇ ਪੁੱਛੇ ਗਏ ਸਵਾਲਾ ਦੇ ਜਵਾਬ ਦਿੰਦੇ ਹੋਏ ਆਪਣੇ ਅਤੇ ਆਪਣੇ ਪਰਿਵਾਰ ਸਮੇਤ ਹੋਰ ਸਹੂਲਤਾਂ ਆਦਿ ਦੀ ਜਾਣਕਾਰੀ ਸਬਮਿਟ  ਕਰ ਸਕਦਾ ਹੈ, ਜਿਸ ਦਾ ਇਕ
ਕੋਡ ਮੈਸੇਜ ਰਾਹੀਂ ਪ੍ਰਾਪਤ ਹੋਵੇਗਾ। ਇਹ ਕੋਡ 15 ਮਈ ਤੋਂ ਡੋਰ-ਟੂ-ਡੋਰ ਸ਼ੁਰੂ ਹੋਣ ਵਾਲੀ ਜਨਗਣਨਾ ਮੌਕੇ ਗਿਣਤੀਕਾਰ ਨੂੰ ਦੇਣਾ ਹੋਵੇਗਾ, ਤਾਂ ਜੋ ਉਹ ਕੀਤੀ ਗਈ ਸਵੈ-ਗਣਨਾ ਚੈੱਕ ਕਰ ਸਕੇ।  

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੈਂਸਜ਼ ਚਾਰਜ ਅਫਸਰ-ਕਮ-ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਪੱਟੀ ਧਰਮਪਾਲ ਸਿੰਘ ਅਤੇ ਵਧੀਕ ਸੈਂਸਜ਼ ਚਾਰਜ ਅਫ਼ਸਰ, ਨਗਰ ਕੌਂਸਲ ਪੱਟੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਆਪਣੀ ਸਵੈ-ਗਣਨਾ ਕੀਤੀ ਗਈ, ਜਿਨ੍ਹਾਂ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿਲਵਾੜ, ਚੇਅਰਮੈਨ ਖਾਦੀ ਬੋਰਡ ਪੰਜਾਬ ਬਲਜੀਤ ਸਿੰਘ ਖੇੜਾ, ਚੇਅਰਮੈਨ ਪੰਜਾਬ ਰਾਜ ਗੋਦਾਮ ਨਿਗਮ ਗੁਰਦੇਵ ਸਿੰਘ ਲਾਖਣਾ, ਸੇਵਾ ਮੁਕਤ ਏ.ਡੀ.ਸੀ ਰਣਜੀਤ ਸਿੰਘ ਪੀ.ਸੀ.ਐੱਸ, ਸਿਵਲ ਸਰਜਨ ਤਰਨ ਤਾਰਨ ਗੁਰਪ੍ਰੀਤ ਸਿੰਘ ਰਾਏ ਅਤੇ ਹੋਰ ਅਹਿਮ ਸ਼ਖਸੀਅਤਾਂ ਸ਼ਾਮਲ ਸਨ। ਇਨ੍ਹਾਂ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਵਾਸੀਆਂ ਨੂੰ ਆਪਣੀ ਸਵੈ-ਗਣਨਾ ਕਰਨ ਦੀ ਅਪੀਲ ਕੀਤੀ ਗਈ।


Comment As:

Comment (0)