Hindi
WhatsApp Image 2025-02-10 at 11

ਮਨੁੱਖੀ ਜਾਨ ਦੀ ਹਿਫਾਜ਼ਤ ਕਰਨਾ ਸਾਡਾ ਮੁੱਢਲਾ ਫਰਜ਼ : ਡਿਪਟੀ ਕਮਿਸ਼ਨਰ

ਮਨੁੱਖੀ ਜਾਨ ਦੀ ਹਿਫਾਜ਼ਤ ਕਰਨਾ ਸਾਡਾ ਮੁੱਢਲਾ ਫਰਜ਼ : ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਠਿੰਡਾ

ਮਨੁੱਖੀ ਜਾਨ ਦੀ ਹਿਫਾਜ਼ਤ ਕਰਨਾ ਸਾਡਾ ਮੁੱਢਲਾ ਫਰਜ਼ : ਡਿਪਟੀ ਕਮਿਸ਼ਨਰ

·ਮਗਨਰੇਗਾ ਕਰਮੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵੰਡੀਆਂ ਫਸਟ ਏਡ ਕਿੱਟਾਂ

ਬਠਿੰਡਾ10 ਫਰਵਰੀ : ਮਨੁੱਖੀ ਜਾਨ ਬਹੁਤ ਹੀ ਕੀਮਤੀ ਹੈ, ਜਿਸ ਦੀ ਹਰ ਸਮੇਂ ਹਿਫਾਜ਼ਤ ਕਰਨਾ ਸਾਡਾ ਮੁਢੱਲਾ ਫਰਜ਼ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪਿੰਡਾਂ ’ਚ ਮਗਨਰੇਗਾ ਕਰਮੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਫਸਟ ਏਡ ਕਿੱਟਾਂ ਦੀ ਵੰਡ ਮੌਕੇ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰੈਗਮਾ ਮੈਡੀਕਲ ਇੰਸਟੀਚਿਊਟਟਾਰਕਹੈਲਪ ਫਾਰ ਨੀਡੀ ਆਦਿ ਸੰਸਥਾਵਾਂ ਦੇ ਸਹਿਯੋਗ ਨਾਲ ਵੰਡੀਆਂ ਗਈਆਂ ਇਨ੍ਹਾਂ ਫਸਟ ਏਡ ਕਿੱਟਾਂ ਨੂੰ ਇੱਕ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਦੱਸਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਮਾਜ ਸੇਵਾ ਦੇ ਖੇਤਰ ’ਚ ਵਧੀਆਂ ਕਾਰਗੁਜਾਰੀ ਅਤੇ ਸ਼ਲਾਘਾਯੋਗ ਤੇ ਨਿਸ਼ਕਾਮ ਸੇਵਾ ਕਰਨ ਵਾਲੀਆਂ ਮੌਜੂਦ ਐਨਜੀਓਜ ਦੇ ਨੁਮਾਇੰਦਿਆਂ ਨੂੰ ਜਿੱਥੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਉਥੇ ਹੀ ਉਨ੍ਹਾਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਡਾਕਟਰੀ ਸਟਾਫ ਵੱਲੋਂ ਫਸਟ ਏਡ ਕਿੱਟਾਂ ਵਿੱਚ ਮੌਜੂਦ ਦਵਾਈਆਂ ਦੀ ਵਰਤੋਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ ਗੁਰਪ੍ਰਤਾਪ ਸਿੰਘ ਗਿੱਲਸ਼੍ਰੀ ਦੀਪਕ ਢੀਂਗਰਾ ਤੋਂ ਇਲਾਵਾ ਗ੍ਰਾਮ ਸੇਵਕ ਆਦਿ ਹਾਜ਼ਰ ਸਨ।


Comment As:

Comment (0)