Punjab IAS Reshuffle: New Deputy Commissioners for Sangrur and Faridkot Appointed
Hindi
punjab transfers

Punjab IAS Officers Transfer 2026

ਪੰਜਾਬ ਵਿੱਚ IAS ਅਧਿਕਾਰੀਆਂ ਦੇ ਤਬਾਦਲੇ; CM ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਵਿੱਚ ਨਵੇਂ ਡਿਪਟੀ ਕਮਿਸ਼ਨਰ ਦੀ ਪੋਸਟਿੰਗ

ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਤਹਿਤ ਇੱਕ ਵਾਰ ਫਿਰ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੂਬਾ ਸਰਕਾਰ ਨੇ 2 IAS ਅਧਿਕਾਰੀਆਂ ਨੂੰ ਇਧਰ-ਉਧਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੇ 2 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਨਵੇਂ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਕੀਤੀ ਗਈ ਹੈ। ਇੱਥੋਂ IAS ਰਾਹੁਲ ਚਾਬਾ ਦਾ ਤਬਾਦਲਾ ਕਰਕੇ ਹੁਣ IAS ਅਧਿਕਾਰੀ ਪੂਨਮਦੀਪ ਕੌਰ ਨੂੰ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।

IAS ਪੂਨਮਦੀਪ ਕੌਰ ਇਸ ਸਮੇਂ ਡਿਪਟੀ ਕਮਿਸ਼ਨਰ ਫਰੀਦਕੋਟ ਵਜੋਂ ਤਾਇਨਾਤ ਸਨ। ਹੁਕਮਾਂ ਅਨੁਸਾਰ ਹੁਣ IAS ਰਾਹੁਲ ਚਾਬਾ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਲਗਾਇਆ ਗਿਆ ਹੈ। ਉਹ IAS ਪੂਨਮਦੀਪ ਕੌਰ ਦੀ ਜਗ੍ਹਾ ਲੈਣਗੇ। ਪੰਜਾਬ ਦੇ ਮੁੱਖ ਸਕੱਤਰ ਕੈਪ ਸਿਨਹਾ ਨੇ ਇਸ ਫੇਰਬਦਲ ਸਬੰਧੀ ਹੁਕਮ ਜਾਰੀ ਕੀਤੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਪੋਸਟਿੰਗ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


Comment As:

Comment (0)