Punjab Vigilance Bribery Scandal: CBI Uncovers Data Leak & Official-Nexus in DGP Office
Hindi
punjab police

Punjab Vigilance bribery scandal

Punjab Vigilance ਰਿਸ਼ਵਤ ਕਾਂਡ ਵਿੱਚ ਸੀ.ਬੀ.ਆਈ. ਦਾ ਵੱਡਾ ਖੁਲਾਸਾ: ਡੀ.ਜੀ.ਪੀ. ਦਫ਼ਤਰ ਬਣਿਆ ਸੀ ਭ੍ਰਿਸ਼ਟਾਚਾਰ ਦਾ ਅੱਡਾ, ਗੁਪਤ ਸੂਚਨਾਵਾਂ ਹੋ ਰਹੀਆਂ ਸਨ ਲੀਕ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਰਿਸ਼ਵਤ ਕਾਂਡ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੀ.ਬੀ.ਆਈ. (CBI) ਦੀ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਡੀ.ਜੀ.ਪੀ. ਵਿਜੀਲੈਂਸ ਦੇ ਦਫ਼ਤਰ ਨੂੰ ਹੀ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ ਹੋਇਆ ਸੀ। ਅਫ਼ਸਰਾਂ ਦੀ ਸ਼ਹਿ 'ਤੇ ਇਹ ਗਠਜੋੜ ਚੱਲ ਰਿਹਾ ਸੀ।

ਅਫ਼ਸਰਾਂ ਅਤੇ ਵਿਚੋਲਿਆਂ ਦਾ ਗਠਜੋੜ
ਡੀ.ਜੀ.ਪੀ. ਦੇ ਰੀਡਰ ਓ.ਪੀ. ਰਾਣਾ, ਵਿਚੋਲੇ ਵਿਕਾਸ ਗੋਇਲ ਅਤੇ ਉਸ ਦਾ ਪੁੱਤਰ ਰਾਘਵ ਗੋਇਲ, ਇੱਕ ਡਰਾਈਵਰ ਅਤੇ ਕੁਝ ਹੋਰ ਅਧਿਕਾਰੀ ਇਸ ਗਠਜੋੜ ਵਿੱਚ ਸ਼ਾਮਲ ਸਨ। ਇਹ ਸਾਰੇ ਆਪਸ ਵਿੱਚ ਲਗਾਤਾਰ ਸੰਪਰਕ ਵਿੱਚ ਸਨ। ਇਹ ਲੋਕਾਂ ਨੂੰ ਝੂਠੀਆਂ ਸ਼ਿਕਾਇਤਾਂ ਦਿਖਾ ਕੇ ਧਮਕਾਉਣ ਦੇ ਨਾਲ-ਨਾਲ ਰਿਸ਼ਵਤ ਦੇ ਬਦਲੇ ਪੰਜਾਬ ਵਿਜੀਲੈਂਸ ਦੀਆਂ ਗੁਪਤ ਸੂਚਨਾਵਾਂ ਵੀ ਲੀਕ ਕਰਦੇ ਸਨ।

ਵਿਜੀਲੈਂਸ ਦੀਆਂ ਸ਼ਿਕਾਇਤਾਂ, ਜਾਂਚ ਰਿਪੋਰਟਾਂ ਅਤੇ ਐੱਫ.ਆਈ.ਆਰ. (FIR) ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਕਥਿਤ ਤੌਰ 'ਤੇ ਨਿੱਜੀ ਵਿਅਕਤੀਆਂ ਨਾਲ ਸਾਂਝੀ ਕੀਤੀ ਜਾ ਰਹੀ ਸੀ। ਅਜਿਹੇ 'ਚ ਸੀ.ਬੀ.ਆਈ. ਨੇ ਹੁਣ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਵਿਜੀਲੈਂਸ ਦੇ ਹੀ ਕੁਝ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫ਼ਰਾਰ ਰੀਡਰ ਬਾਰੇ ਚੌਕਾਉਣ ਵਾਲੇ ਖੁਲਾਸੇ
ਇਸ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਓ.ਪੀ. ਰਾਣਾ ਬਾਰੇ ਵੀ ਸੀ.ਬੀ.ਆਈ. ਨੂੰ ਕਈ ਚੌਕਾਉਣ ਵਾਲੀਆਂ ਜਾਣਕਾਰੀਆਂ ਮਿਲੀਆਂ ਹਨ। ਉਹ ਵਿਭਾਗ ਨਾਲ ਜੁੜੀਆਂ ਗੁਪਤ ਸੂਚਨਾਵਾਂ ਨਿੱਜੀ ਲੋਕਾਂ ਤੱਕ ਪਹੁੰਚਾਉਂਦਾ ਸੀ ਅਤੇ ਇਸ ਦੇ ਬਦਲੇ ਮੋਟੀ ਰਿਸ਼ਵਤ ਲੈਂਦਾ ਸੀ।

ਸੀ.ਬੀ.ਆਈ. ਦੇ ਮੁਤਾਬਕ ਓ.ਪੀ. ਰਾਣਾ ਦੀ ਵਿਚੋਲੇ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ ਨਾਲ ਵਟਸਐਪ ਚੈਟ, ਕਾਲ ਡਿਟੇਲ ਅਤੇ ਹੋਰ ਡਿਜੀਟਲ ਸਬੂਤ ਹੱਥ ਲੱਗੇ ਹਨ। ਰਾਘਵ, ਵਿਕਾਸ ਅਤੇ ਇੱਕ ਡਰਾਈਵਰ ਨੂੰ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ।


Comment As:

Comment (0)