ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਟਕਪੂਰਾ ਵਿਖੇ ਮੋਕ ਡਰਿੱਲ ਦਾ ਆਯੋਜਨ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।
ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਟਕਪੂਰਾ ਵਿਖੇ ਮੋਕ ਡਰਿੱਲ ਦਾ ਆਯੋਜਨ
ਇਹ ਡਰਿੱਲ ਮਹਿਜ ਅਭਿਆਨ, ਜਿਲ੍ਹਾ ਵਾਸੀਆਂ ਨੂੰ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ-ਡਿਪਟੀ ਕਮਿਸ਼ਨਰ
ਕੋਟਕਪੂਰਾ 31 ਮਈ (2025)ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਵਾਸੀਆਂ ਨੂੰ ਬਚਾਅ ਸਬੰਧੀ ਸੁਚੇਤ ਕਰਨ ਦੇ ਉਦੇਸ਼ ਨਾਲ ਅੱਜ ਕੋਟਕਪੂਰਾ ਵਿਖੇ ਜਿਲ੍ਹਾ ਪੱਧਰੀ ਮੋਕ ਡਰਿੱਲ ਦਾ ਸਫਲ ਆਯੋਜਨ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਆਏ ਆਦੇਸ਼ਾਂ ਅਨੁਸਾਰ ਆਪ੍ਰੇਸ਼ਨ ਸ਼ੀਲਡ ਤਹਿਤ ਅੱਜ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਮੌਕ ਡਰਿੱਲ ਦਾ ਆਯੋਜਨ ਕਰਕੇ ਨਾਗਰਿਕਾਂ ਨੂੰ ਸਿਖਲਾਈ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਅਭਿਆਸ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਸ. ਵਰਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕੋਟਕਪੂਰਾ ਵਿਖੇ ਸਿਵਲ ਡਿਫੈਂਸ, ਮੈਡੀਕਲ ਟੀਮਾਂ, ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੋਕ ਡਰਿੱਲ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਸੰਕਟ ਦੀ ਸਥਿਤੀ ਵਿੱਚ ਬਚਾਅ ਤੇ ਦੂਜਿਆਂ ਦੀ ਮੱਦਦ ਕਰਨ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ।।
ਇਸ ਮੌਕੇ ਡੀ.ਐੱਸ.ਪੀ ਸ. ਸ਼ਮਸ਼ੇਰ ਸਿੰਘ ਗਿੱਲ, ਐਨ. ਡੀ. ਆਰ. ਐੱਫ ਇਨਚਾਰਜ ਇੰਸਪੈਕਟਰ ਜੀ ਡੀ ਅਮਰਪ੍ਰਤਾਪ ਸਿੰਘ, ਨਿਰਮਲਜੀਤ ਸਿੰਘ ਹੋਮ ਗਾਰਡ, ਹਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।