Hindi

ਨਸ਼ੇ ਦੇ ਸੌਦਾਗਰਾਂ ਦੇ ਮਹਿਲ ਹੀ ਨਹੀਂ ਬਲਕਿ ਉਨਾਂ ਦੇ ਕਾਰੋਬਾਰ ਵੀ ਕੀਤੇ ਜਾਣਗੇ ਢਹਿ ਢੇਰੀ - ਚੱਢਾ

ਨਸ਼ੇ ਦੇ ਸੌਦਾਗਰਾਂ ਦੇ ਮਹਿਲ ਹੀ ਨਹੀਂ ਬਲਕਿ ਉਨਾਂ ਦੇ ਕਾਰੋਬਾਰ ਵੀ ਕੀਤੇ ਜਾਣਗੇ ਢਹਿ ਢੇਰੀ - ਚੱਢਾ

ਨਸ਼ੇ ਦੇ ਸੌਦਾਗਰਾਂ ਦੇ ਮਹਿਲ ਹੀ ਨਹੀਂ ਬਲਕਿ ਉਨਾਂ ਦੇ ਕਾਰੋਬਾਰ ਵੀ ਕੀਤੇ ਜਾਣਗੇ ਢਹਿ ਢੇਰੀ - ਚੱਢਾ

ਨਸ਼ਾ ਮੁਕਤੀ ਮੋਰਚਾ ਕੈਂਪਾਂ ਦੌਰਾਨ ਵਿਧਾਇਕ ਚੱਢਾ ਨੇ ਖੇਤਰ ਦੇ ਵੱਖ-ਵੱਖ ਪਿੰਡਾਂ ਚ ਪਹੁੰਚਕੇ ਲੋਕਾਂ ਨੂੰ ਕੀਤਾ ਜਾਗਰੂਕ

ਨੂਰਪੁਰ ਬੇਦੀ, 3 ਜੂਨ (2025 )

ਬੀਤੀਆਂ ਸਰਕਾਰਾਂ ਦੀਆਂ ਕਮਜ਼ੋਰੀਆਂ ਅਤੇ ਨਲਾਇਕੀਆਂ ਕਾਰਨ ਰੰਗਲਾ ਪੰਜਾਬ  ਦਿਨ ਪ੍ਰਤੀ ਦਿਨ ਨਸ਼ੇ ਦੀ ਦਲਦਲ ਚ ਧਸਦਾ ਜਾ ਰਿਹਾ ਸੀ। ਪ੍ਰੰਤੂ ਜਦੋਂ ਤੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈਉਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਨਸ਼ੇ ਦੇ ਕਾਰੋਬਾਰੀਆਂ ਤੇ ਨੱਥ ਪਾਈ ਗਈ ਹੈ ਤੇ ਹੁਣ ਇਸ ਮੁਹਿਮ ਦੇ ਚਲਦਿਆਂ ਨਸ਼ੇ ਦੇ ਕਾਰੋਬਾਰੀਆਂ ਦੇ ਮਹਿਲ ਹੀ ਨਹੀਂ ਬਲਕਿ ਉਹਨਾਂ ਦੇ ਕਾਰੋਬਾਰ ਵੀ ਢਹਿ ਢੇਰੀ ਕੀਤੇ ਜਾਣਗੇ।

       ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਨਸ਼ਾ ਮੁਕਤੀ ਮੋਰਚਾ ਮੁਹਿਮ ਤਹਿਤ ਖੇਤਰ ਦੇ ਪਿੰਡ ਸਰਾਏਂ ਚ ਆਯੋਜਿਤ ਜਾਗਰੂਕਤਾ ਕੈਂਪ ਦੌਰਾਨ ਸੰਬੋਧਨ ਕਰਦਿਆਂ ਪੇਸ਼ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਖਿਲਾਫ ਆਰੰਭੀ ਇਸ ਮੁਹਿਮ ਤਹਿਤ ਜਿੱਥੇ ਵੱਡੇ ਗਿਣਤੀ ਚ ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲਾਂ ਅੰਦਰ ਡੱਕਿਆ ਗਿਆ ਹੈ। ਉੱਥੇ ਹੀ ਬਹੁਤ ਸਾਰੇ ਨਸ਼ੇ ਦੇ ਵਪਾਰੀਆਂ ਵੱਲੋਂ ਨਸ਼ੇ ਵੇਚ ਕੇ ਕਮਾਈਆਂ ਗਈਆਂ ਪ੍ਰਾਪਰਟੀਆਂ ਵੀ ਜਬਤ ਕੀਤੀਆਂ ਜਾ ਚੁੱਕੀਆਂ ਹਨ। ਵਿਧਾਇਕ ਨੇ ਕਿਹਾ ਕਿ ਉਹ ਆਪਣੇ ਹਲਕੇ ਅੰਦਰ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਪਨਪਣ ਨਹੀਂ ਦੇਣਗੇ ਤੇ ਇਹਨਾਂ ਦਾ ਮੁੱਢ ਤੋਂ ਖਾਤਮਾ ਕਰਕੇ ਹਲਕੇ ਨੂੰ ਸੁਖਦ ਤੇ ਸ਼ਾਂਤੀ ਭਰਪੂਰ ਬਣਾਇਆ ਜਾਵੇਗਾ।

      ਇਸ ਮੌਕੇ ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਨਤਾ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਸਕਦੇ ।ਇਸ ਲਈ ਅਗਰ ਇਲਾਕੇ ਦੀ ਲੋਕ ਆਪਣਾ ਸਹਿਯੋਗ ਦੇਣਗੇ ਤਾਂ ਇਸ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ । ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿਓ । ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖ ਕੇ ਨਸ਼ੇ ਦੇ ਵਪਾਰੀਆਂ ਨੂੰ ਕਾਬੂ ਕੀਤਾ ਜਾਵੇਗਾ। ਅੱਜ ਇਸ ਮੁਹਿਮ ਤਹਿਤ ਹਲਕਾ ਵਿਧਾਇਕ ਵੱਲੋਂ ਪਿੰਡ ਸਰਾਏਂਮੁੰਨੇਚਹਿੜ ਮੁਜਾਰਾ ਬਸੀ ਕੂੰਭੇਵਾਲ ਵਿਖੇ ਵੱਖ-ਵੱਖ ਪਿੰਡਾਂ ਦੇ ਸਾਂਝੇ ਪ੍ਰੋਗਰਾਮ ਤਹਿਤ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਹਲਕਾ ਕੋਆਰਡੀਨੇਟਰ ਸਰਪੰਚ ਅਵਤਾਰ ਸਿੰਘ ਕੂਨਰ ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋ ਨੇ ਵੀ ਸੰਬੋਧਨ ਕਰਦਿਆਂ ਹੋਇਆਂ ਇਕ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ।

    ਇਸ ਮੌਕੇ ਚੇਅਰਮੈਨ ਭਾਗ ਸਿੰਘ ਮੈਦਾਨਸਤਨਾਮ ਸਿੰਘ ਨਾਗਰਾ ਰਵਿੰਦਰ ਸਿੰਘ ਸਰਪੰਚਜੱਗੀ ਰਾਏਪੁਰਮਨਦੀਪ ਸਿੰਘਤਲਵਿੰਦਰ ਸਿੰਘਜਸਕਰਨ ਸਿੰਘਬਲਵੀਰ ਸਿੰਘਸਰਪੰਚ ਲਾਡੀਗੁਰਸ਼ਰਨ ਸਿੰਘ ਲੱਕੀ,ਗੁਰਚੇਤ ਸਿੰਘ ਲੰਬੜਦਾਰਸਰਪੰਚ ਜਸਵਿੰਦਰ ਸਿੰਘਬਲਕਾਰ ਸਿੰਘਗੁਰਦੇਵ ਸਿੰਘਸ਼ਿੰਗਾਰਾ ਸਿੰਘਸਾਬਕਾ ਸਰਪੰਚ ਕਰਮਜੀਤ ਸਿੰਘਸਾਧਾ ਸਿੰਘਗੁਰਚੇਤ ਸਿੰਘ,ਹਰਦੇਵ ਸਿੰਘਸਰਬਜੀਤ ਸਿੰਘਸਰਪੰਚ ਸੁਰਿੰਦਰ ਸਿੰਘ,ਦਵਿੰਦਰ ਸਿੰਘ ਹੈਪੀਕਰਮਜੀਤ ਸਿੰਘ ਹ,ਰਮੇਸ਼ ਸਿੰਘ ਸਰਪੰਚ ਹੁਸਨ ਲਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।

 

Comment As:

Comment (0)