ਨਿਗਮ ਦੀ ਆਟੋਵਰਕਸ਼ਾਪ ਵਿੱਚ ਪੈਟਰੋਲ ਅਤੇ ਡੀਜਲ ਦੀ ਧਾਦਲੀ ਦੀ ਜਾਂਚ ਵਿੱਚ ਪਾਏ ਗਏ ਦੋਸ਼ਿਆਂ ਨੂੰ ਕਿਸੇ ਕੀਮਤ ਤੇ ਬਖਸਿਆਂ ਨ
ਨਿਗਮ ਦੀ ਆਟੋਵਰਕਸ਼ਾਪ ਵਿੱਚ ਪੈਟਰੋਲ ਅਤੇ ਡੀਜਲ ਦੀ ਧਾਦਲੀ ਦੀ ਜਾਂਚ ਵਿੱਚ ਪਾਏ ਗਏ ਦੋਸ਼ਿਆਂ ਨੂੰ ਕਿਸੇ ਕੀਮਤ ਤੇ ਬਖਸਿਆਂ ਨਹੀਂ ਜਾਵੇਗਾ, ਮਿਲੇਗੀ ਕੜੀ ਤੋਂ ਕੜੀ ਸਜ੍ਹਾਂ- ਵਧੀਕ ਕਮਿਸ਼ਨਰ,
ਅੰਮ੍ਰਿਤਸਰ 13 ਜੂਨ 2025-
ਪਿਛਲੇ ਦਿਨੇ ਅਖਬਾਰਾ ਵਿੱਚ ਨਿਗਮ ਆਟੋਵਰਕਸ਼ਾਪ ਦੇ ਵਿੱਚ ਮੁਲਾਜਮਾ ਵਲੋਂ ਪੈਟਰੋਲ ਅਤੇ ਡੀਜਲ ਦੀ ਖਪਤ ਵਿੱਚ ਕੀਤੀ ਜਾ ਰਹੀ ਧਾਂਦਲੀ ਬਾਰੇ ਖਬਰ ਦਾ ਕਮਿਸ਼ਨਰ ਨਗਰ ਨਿਗਮ, ਗੁਲਪ੍ਰੀਤ ਸਿੰਘ ਔਲਖ ਵਲੋਂ ਸਖਤ ਨੋਟਿਸ ਲਿਆ ਗਿਆ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਦੀ ਡਿਉਟੀ ਲਗਾਈ ਗਈ। ਅੱਜ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦੇ ਹੋਏ, ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਨਗਰ ਨਿਗਮ, ਆਟੋਵਰਕਸ਼ਾਪ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਮੌਜੂਦ ਕਰਮਚਾਰੀਆੰ ਪਾਸੋ ਰਿਕਾਰਡ ਦੀ ਘੋਖ ਪੜਤਾਲ ਕੀਤੀ ਗਈ ਅਤੇ ਅਖਬਾਰ ਵਿੱਚ ਛੱਪੀ ਖਬਰ ਦੇ ਸਬੰਧ ਵਿੱਚ ਪੁੱਛਿਆ ਗਿਆ। ਵਧੀਕ ਕਮਿਸ਼ਨਰ ਨੇ ਦੱਸਿਆਂ ਕਿ ਉਹ ਆਪਣੇ ਜਾਂਚ ਪੜਤਾਲ ਜਲਦ ਹੀ ਮੁਕੰਮਲ ਕਰਕੇ ਕਮਿਸ਼ਨਰ ਨਗਰ ਨਿਗਮ ਨੂੰ ਸੌਂਪ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਧਾਂਦਲੀ ਵਿੱਚ ਦੋਸ਼ੀ ਪਾਏ ਗਏ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਕਿਸੇ ਵੀ ਹਾਲਤ ਵਿੱਚ ਬਖਸੀਆਂ ਨਹੀਂ ਜਾਵੇਗਾ, ਉਸ ਨੂੰ ਸਖਤ ਤੋਂ ਸਖਤ ਬਣਦੀ ਸਜਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜਮਾ ਵਲੋਂ ਕੀਤਾ ਗਿਆ ਇਹ ਮੰਦਭਾਗਾ ਕੰਮ ਨਗਰ ਨਿਗਮ ਲਈ ਬੜਾ ਨਿਰਾਸ਼ਾਯੋਗ ਹੈ,ਅਤੇ ਇਸ ਲਈ ਦੋਸ਼ਿਆਂ ਨੂੰ ਬਖਸੀਆਂ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਟੋਵਰਕਸ਼ਾਪ ਵਿਖੇ ਕੰਪੂਟਰ ਸ਼ਿਸਟਮ ਚਾਲੂ ਕੀਤਾ ਜਾਵੇਗਾ ਅਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਅਗੋ ਅਜਿਹੀ ਗਤੀਵੀਧੀਆਂ ਤੇ ਰੋਕ ਲੱਗ ਸਕੇ ਅਤੇ ਆਟੋਵਰਕਸ਼ਾਪ ਦੇ ਕੰਮ ਕਾਰ ਦੀ ਬਕਾਇਦਾ ਨਿਗਰਾਨੀ ਰੱਖੀ ਜੇਵਾਗੀ।
© 2022 Copyright. All Rights Reserved with Arth Parkash and Designed By Web Crayons Biz